ਪੰਜਾਬ 'ਚ ਭਲਕੇ ਇਨ੍ਹਾਂ ਇਲਾਕਿਆਂ 'ਚ ਲੰਬਾ Power Cut! ਐਤਵਾਰ ਦੀ ਛੁੱਟੀ ਦਾ ਮਜ਼ਾ ਹੋਵੇਗਾ ਖ਼ਰਾਬ

Saturday, Nov 28, 2026 - 07:45 PM (IST)

ਪੰਜਾਬ 'ਚ ਭਲਕੇ ਇਨ੍ਹਾਂ ਇਲਾਕਿਆਂ 'ਚ ਲੰਬਾ Power Cut! ਐਤਵਾਰ ਦੀ ਛੁੱਟੀ ਦਾ ਮਜ਼ਾ ਹੋਵੇਗਾ ਖ਼ਰਾਬ

ਜਲੰਧਰ (ਵੈੱਬ ਡੈਸਕ)-  ਲੋਕ ਜਿੱਥੇ ਸਾਰਾ ਹਫ਼ਤਾ ਕੰਮ ਕਰਕੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਘਰ ਵਿਚ ਆਰਾਮ ਕਰਨ ਦੀ ਤਿਆਰੀ 'ਚ ਹਨ, ਉੱਥੇ ਹੀ ਐਤਵਾਰ ਯਾਨੀ ਕਿ 29 ਨਵੰਬਰ ਪੰਜਾਬ ਦੇ ਕਈ ਇਲਾਕਿਆਂ ਵਿਚ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਦਿਨ ਢਲੇ 'ਤੇ ਹੀ ਬੱਤੀ ਆਵੇਗੀ।

ਮਾਨਸਾ ਵਿਚ ਵੀ ਬਿਜਲੀ ਬੰਦ ਰਹੇਗੀ
ਮਾਨਸਾ (ਮਨਜੀਤ ਕੌਰ)-66 ਕੇ. ਵੀ. ਮਾਨਸਾ ਤਿੰਨਕੋਨੀ ਗਰਿੱਡ ਦੀ ਜ਼ਰੂਰੀ ਮੈਂਟੀਨੈਂਸ ਲਈ ਬਿਜਲੀ ਸਪਲਾਈ 29 ਨਵੰਬਰ ਦਿਨ ਐਤਵਾਰ ਨੂੰ ਸਵੇਰੇ 09.00 ਤੋਂ ਸ਼ਾਮ 05.00 ਵਜੇ ਤਕ ਬਿਜਲੀ ਬੰਦ ਰਹੇਗੀ। ਇਸ ਨਾਲ ਇਸ ਗਰਿੱਡ ਤੋਂ ਚੱਲਦੇ ਸਾਰੇ 11ਕੇ. ਵੀ. ਫੀਡਰ ਜਿਵੇਂ ਕਿ 11 ਕੇ. ਵੀ. ਸਿਟੀ ਫੀਡਰ, 11 ਕੇ. ਵੀ. ਤ੍ਰਿਵੈਣੀ ਫੀਡਰ, 11 ਕੇ.ਵੀ. ਭਾਈ ਗੁਰਦਾਸ ਫੀਡਰ, 11 ਕੇ.ਵੀ. ਵਾਟਰ ਵਰਕਸ ਫੀਡਰ ਅਤੇ 11 ਕੇ.ਵੀ. ਹਾਟ ਲਾਈਨ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਗੁਰਬਖਸ਼ ਸਿੰਘ ਐੱਸ. ਡੀ. ਓ. ਸ਼ਹਿਰੀ ਮਾਨਸਾ ਨੇ ਦਿੱਤੀ।

ਇਹ ਵੀ ਪੜ੍ਹੋ: ਸਿਆਸਤ 'ਚ ਵੱਡੀ ਹਲਚਲ! ਅਕਾਲੀ-ਭਾਜਪਾ ਗੱਠਜੋੜ ਨਾਲ ਬਦਲਣਗੇ ਸਿਆਸੀ ਸਮੀਕਰਨ

ਫਗਵਾੜਾ ਵਿਚ ਬਿਜਲੀ ਬੰਦ ਰਹੇਗੀ
ਫਗਵਾੜਾ (ਮੁਕੇਸ਼)-ਸਹਾਇਕ ਕਾਰਜਕਾਰ ਇੰਜੀਨੀਅਰ ਸਬ ਡਿਵੀਜ਼ਨ ਸਬ ਅਰਬਨ ਟੀ-2 ਪਾਵਰਕਾਮ ਫਗਵਾੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਨਵੰਬਰ ਦਿਨ ਐਤਵਾਰ ਨੂੰ 66 ਕੇ.ਵੀ. ਸਬ-ਸਟੇਸ਼ਨ ਹੁਸ਼ਿਆਰਪੁਰ ਰੋਡ ਵਿਖੇ ਸ਼ਟਡਾਉਨ ਦੌਰਾਨ ਜ਼ਰੂਰੀ ਮੇਨਟੀਨੈਂਸ ਲਈ ਬਿਜਲੀ ਸਪਲਾਈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ 11 ਕੇ. ਵੀ. ਪੇਂਡੂ ਸ਼ਹਿਰੀ ਨੰ. 1, 11 ਕੇ. ਵੀ. ਪੇਂਡੂ ਸ਼ਹਿਰੀ ਨੰ: 2, 11 ਕੇ. ਵੀ. ਲਿੰਕ ਫੀਡਰ, 11 ਕੇ. ਵੀ. ਬਾਬਾ ਗਧੀਆ ਫੀਡਰ,11 ਕੇ. ਵੀ. ਢੱਡੇ ਫੀਡਰ 11 ਕੇ ਵੀ ਕੋਨਵੇਂਟ ਸਕੂਲ ਫੀਡਰ,11 ਕੇ. ਵੀ. ਫਤਿਹਗੜ, 11 ਕੇ ਵੀ ਸਿਵਲ ਹਸਪਤਾਲ ਫੀਡਰ, 11 ਕੇ. ਵੀ. ਬੀੜ ਪੁਆਧ ਫੀਡਰ, 11 ਕੇ ਵੀ ਖੁਰਮਪੁਰ ਏ. ਪੀ. ਫੀਡਰ, 11 ਕੇ. ਵੀ. ਖਾਟੀ ਏ. ਪੀ. ਫੀਡਰ,11 ਕੇ. ਵੀ. ਲੱਖਪੁਰ ਏ. ਪੀ. ਫੀਡਰ, 11 ਕੇ. ਵੀ. ਸੰਗਤਪੁਰ ਏ.  ਪੀ. ਫੀਡਰ, ਇਨ੍ਹਾਂ ਸਾਰੇ ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਬਿਜਲੀ ਸਪਲਾਈ ਬੰਦ ਰਹਿਣ ਕਾਰਣ ਪ੍ਰਭਾਵਿਤ ਏਰੀਆ ਮੁਹੱਲਾ, ਚਾਹਲ ਨਗਰ, ਸੰਤੋਖਪੁਰਾ, ਖਲਵਾੜਾ ਗੇਟ, ਮੇਹਲੀ ਗੇਟ,ਪਲਾਹੀ ਗੇਟ,ਡੱਡਲ ਮੁਹੱਲਾ, ਕਰਤਾਰ ਸਿਸਟੇਟ, ਖਲਵਾੜਾ ਰੋਡ, ਸਕਿਲਮੇਨ ਰੋਡ, ਚੱਕ ਹਕੀਮ, ਦਸਮੇਸ਼ ਨਗਰ, ਸ਼ਾਂਮ ਇਨਕਲੇਵ, ਨੇੜੇ ਜੀਟੀ ਰੋਡ, ਪਲਾਹੀ ਰੋਡ,ਬਾਬਾ ਗਧੀਆ, ਪਿੰਡ ਭੁੱਲਾਰਾਈ, ਹਾਜੀਪੁਰ, ਚੱਕ ਹਕੀਮ, ਖੰਗੂੜਾ, ਪਲਾਹੀ,ਵਜੀਦੋਵਾਲ, ਖਲਵਾੜਾ, ਪੰਡੋਰੀ, ਖਾਟੀ, ਫਤਿਹਗੜ, ਅਕਾਲਗੜ੍ਹ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਇਹ ਵੀ ਪੜ੍ਹੋ: ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਨੇ ਬਣਾਈ ਰਣਨੀਤੀ! ਖਾਕਾ ਕੀਤਾ ਜਾ ਰਿਹੈ ਤਿਆਰ, ਮਾਲਵੇ 'ਤੇ ਵੱਧ ਫੋਕਸ

ਜਲਾਲਾਬਾਦ 'ਚ ਵੀ ਬਿਜਲੀ ਬੰਦ ਰਹੇਗੀ
ਜਲਾਲਾਬਾਦ (ਬਜਾਜ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਵੱਲੋਂ 132 ਕੇ. ਵੀ. ਸਬ ਸਟੇਸ਼ਨ ਜਲਾਲਾਬਾਦ ਵਿਖੇ 11 ਕੇ. ਵੀ. ਬੱਸ-ਬਾਰ-2 ਦੀ ਮੈਂਟੀਨੈਂਸ ਲਈ ਸ਼ੱਟਡਾਊਨ ਲਿਆ ਜਾ ਰਿਹਾ ਹੈ। ਇਹ ਜਾਣਕਾਰੀ ਐੱਸ. ਡੀ. ਓ. ਸੰਦੀਪ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨਿਗਰਾਨ ਇੰਜੀਨੀਅਰ/ਵੰਡ ਹਲਕਾ ਫਿਰੋਜ਼ਪੁਰ ਵੱਲੋਂ ਜਾਰੀ ਪੱਤਰ ਅਨੁਸਾਰ 29 ਨਵੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸ਼ੱਟਡਾਊਨ ਦੌਰਾਨ 132 ਕੇ. ਵੀ. ਸਬ ਸਟੇਸ਼ਨ ਜਲਾਲਾਬਾਦ ਤੋਂ ਚੱਲਦੇ 11 ਕੇ. ਵੀ. ਸ਼ਹਿਰੀ, ਆਲਮ ਕੇ, ਟਿਵਾਣਾ ਰੋਡ, ਬੱਥਾ ਬਾਜ਼ਾਰ, ਸੁਖੇਰਾ, ਘੂਰੀ, ਕਾਲੂਵਾਲਾ, ਘਾਂਗਾ ਅਤੇ ਫਾਜ਼ਿਲਕਾ ਰੋਡ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ।

ਇਹ ਵੀ ਪੜ੍ਹੋ: ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਹਵਾਲਾਤੀਆਂ 'ਚ ਗਰਮਾਇਆ ਮਾਹੌਲ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News