ਪੰਜਾਬ 'ਚ ਅੱਜ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਕਈ ਘੰਟਿਆਂ ਤੱਕ ਬੱਤੀ ਰਹੇਗੀ ਗੁੱਲ

Thursday, Nov 19, 2026 - 05:07 AM (IST)

ਪੰਜਾਬ 'ਚ ਅੱਜ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਕਈ ਘੰਟਿਆਂ ਤੱਕ ਬੱਤੀ ਰਹੇਗੀ ਗੁੱਲ

ਜਲੰਧਰ (ਵੈੱਬ ਡੈਸਕ) - ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਯਾਨੀ ਕਿ ਵੀਰਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਸ਼ਾਮ ਤਕ ਬਿਜਲੀ ਗੁੱਲ ਰਹੇਗੀ। ਵਿਭਾਗ ਮੁਤਾਬਕ ਕਈ ਥਾਵਾਂ 'ਤੇ ਕਈ ਘੰਟੇ ਦੇ ਪਾਵਰ ਕੱਟ ਵੀ ਲਾਏ ਜਾਣੇ ਹਨ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-

ਜਲੰਧਰ (ਪੁਨੀਤ) – 66 ਕੇ. ਵੀ. ਕੋਟ ਸਦੀਕ ਸਬ-ਸਟੇਸਨ ਵਿਚ ਜ਼ਰੂਰੀ ਮੁਰੰਮਤ ਕੰਮ ਕਾਰਨ 19 ਨਵੰਬਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਸਬ-ਸਟੇਸ਼ਨ ਤੋਂ ਚੱਲਦੇ ਸਾਰੇ ਫੀਡਰ ਬੰਦ ਰਹਿਣ ਕਾਰਨ ਆਸ-ਪਾਸ ਦੇ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਵਿਚ ਪਿੰਡ ਧਾਲੀਵਾਲ, ਪਿੰਡ ਗਾਖਲ, ਪਿੰਡ ਚੋਗਾਵਾਂ, ਪਿੰਡ ਸੇਹਜੰਗੀ, ਕੋਟ ਸਦੀਕ, ਕਾਲਾ ਸੰਘਿਆਂ ਰੋਡ, ਕਾਂਸ਼ੀਨਗਰ, ਗ੍ਰੀਨ ਐਵੇਨਿਊ, ਥਿੰਦ ਐਨਕਲੇਵ, ਈਸ਼ਵਰ ਕਾਲੋਨੀ, ਗੁਰੂ ਨਾਨਕ ਨਗਰ, ਬਸਤੀ ਸ਼ੇਖ, ਜੈਨਾ ਨਗਰ, ਦਸਮੇਸ਼ ਨਗਰ, ਗੁਰਮੇਹਰ ਐਨਕਲੇਵ, ਰਾਜ ਐਨਕਲੇਵ, ਗੀਤਾ ਕਾਲੋਨੀ, ਜਨਕ ਨਗਰ, ਚੋਪੜਾ ਕਾਲੋਨੀ, ਰਾਜਾ ਗਾਰਡਨ ਆਦਿ ਸ਼ਾਮਲ ਹਨ।

ਭੁੱਨਰਹੇੜੀ (ਨੌਗਾਵਾਂ) - 66 ਕੇ. ਵੀ. ਗਰਿੱਡ ਭੁੱਨਰਹੇੜੀ ਦੀ ਜ਼ਰੂਰੀ ਮੁਰੰਮਤ ਦੇ ਮੱਦੇਨਜ਼ਰ ਇਸ ਗਰਿੱਡ ਤੋਂ ਚੱਲਣ ਵਾਲੇ 11 ਕੇ. ਵੀ. ਫੀਡਰ ਪਰੋੜ, ਅਲੀਪੁਰ ਆਦਿ ਦੀ ਬਿਜਲੀ ਸਪਲਾਈ 21 ਨਵੰਬਰ ਨੂੰ ਬੰਦ ਰਹੇਗੀ। ਇਸ ਦੌਰਾਨ ਇਨ੍ਹਾਂ ਫੀਡਰਾਂ ਅਧੀਨ ਆਉਂਦੇ ਬਾਜ਼ਾਰਾਂ ਅਤੇ ਖੇਤੀਬਾੜੀ ਮੋਟਰਾਂ ਸਮੇਤ ਸਾਰੀਆਂ ਬਿਜਲੀ ਲਾਈਨਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਪ੍ਰਭਾਵਿਤ ਰਹੇਗੀ। ਇਸ ਸਬੰਧੀ ਉਪ ਮੰਡਲ ਦੇਵੀਗੜ੍ਹ ਦੇ ਸਹਾਇਕ ਇੰਜੀਨੀਅਰ (ਵੰਡ) ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਦੌਰਾਨ ਬਿਜਲੀ ਸਪਲਾਈ ਬੰਦ ਰਹਿਣ ਸਬੰਧੀ ਵਿਭਾਗ ਨੂੰ ਸਹਿਯੋਗ ਦੇਣ।

ਸਮਾਲਸਰ (ਸੁਰਿੰਦਰ) - ਇੰਜੀਨੀਅਰ ਸ੍ਰੀ ਬੇਅੰਤ ਸਿੰਘ ਸਿੱਧੂ ਸਹਾਇਕ ਕਾਰਜਕਾਰੀ ਇੰਜੀਨੀਅਰ ਸੰਚਾ. ਉਪ ਮੰਡਲ ਸਮਾਲਸਰ ਵਲੋਂ ਪਾਵਰਕਾਮ ਦੇ ਸਮੂਹ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 19 ਨਵੰਬਰ 2026 ਨੂੰ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਸਮਾਲਸਰ ਤੋਂ ਬਾਘਾ ਪੁਰਾਣਾ ਦੀ 66 ਕੇ. ਵੀ. ਲਾਈਨ ਨੂੰ ਡਬਲ ਸਰਕਟ ਕਰਨ ਦੇ ਕਾਰਜ ਲਈ ਬੰਦ ਰਹੇਗੀ, ਜਿਸ ਕਾਰਨ 66 ਕੇ. ਵੀ. ਸ/ਬ ਸਟੇਸ਼ਨ ਸਮਾਲਸਰ ਤੋਂ ਚੱਲਣ ਵਾਲੇ ਪਿੰਡ ਜਿਵੇਂ ਸਮਾਲਸਰ, ਲੰਡੇ, ਡੇਮਰੂ ਕਲਾਂ, ਡੇਮਰੂ ਖੁਰਦ, ਜੀ. ਟੀ. ਬੀ. ਗੜ੍ਹ ਇੰਜੀਨੀਰਿੰਗ ਅਤੇ ਪੋਲੀਟੈਕਨਿਕ ਕਾਲਜ ਅਤੇ ਜੀ.ਟੀ.ਬੀ. ਗੜ੍ਹ ਕੋਠੇ, ਕੋਠੇ ਸੰਧੂਆਂ ਦੇ ਅਤੇ 66 ਕੇ. ਵੀ. ਸ/ਬ ਸਟੇਸ਼ਨ ਮਾੜੀ ਮੁਸਤਫ਼ਾ ਤੋਂ ਚੱਲਣ ਵਾਲੇ ਪਿੰਡ ਜਿਵੇਂ ਕਿ ਮਾੜੀ ਮੁਸਤਫ਼ਾ, ਵੈਰੋਕੇ, ਲਧਾਈਕੇ, ਚੰਨੂੰਵਾਲਾ, ਚੌਧਰੀਵਾਲਾ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਤਲਵੰਡੀ ਸਾਬੋ (ਮੁਨੀਸ਼) - ਮਿਤੀ 19.11.2026 ਨੂੰ 400 ਕੇ.ਵੀ. ਗਰਿੱਡ ਬਹਿਮਣ ਜੱਸਾ ਤੋਂ 220 ਕੇ.ਵੀ. ਗਰਿੱਡ ਤਲਵੰਡੀ ਲਾਈਨ ਦਾ ਸੈਗ ਕਰਨਾ ਹੈ, ਜਿਸ ਕਰ ਕੇ ਇਸ ਗਰਿੱਡ ਤੋਂ ਚੱਲਦੇ ਚਾਰ ਨੰਬਰ ਫੀਡਰ ਗੁਰੂਸਰ ਯੂ.ਪੀ.ਐੱਸ., ਤਿਉਣਾ ਯੂ.ਪੀ.ਐੱਸ., ਸੰਗਤ ਏ.ਪੀ., ਬਹਿਮਣ ਏ.ਪੀ.ਫੀਡਰ ਸਮਾਂ ਸਵੇਰੇ 10.00 ਵਜੇ ਤੋਂ ਸ਼ਾਮ 15.00 ਵਜੇ ਤੱਕ ਬੰਦ ਰਹਿਣਗੇ। ਇਸ ਲਈ ਇਨ੍ਹਾਂ ਫੀਡਰਾਂ ਦੇ ਬੰਦ ਰਹਿਣ ਕਰ ਕੇ ਨਵਾਂ ਪਿੰਡ, ਸੰਗਤ, ਤਿਉਣਾ, ਜੋਗੇਵਾਲਾ, ਗਾਟਵਾਲੀ, ਗੁਰੂਸਰ, ਪਿੰਡਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ, ਇਹ ਜਾਣਕਾਰੀ ਪਾਲ ਸਿੰਘ ਐੱਸ. ਡੀ. ਓ. ਪੀ. ਐੱਸ. ਪੀ. ਸੀ. ਐੱਲ. ਤਲਵੰਡੀ ਸਾਬੋ ਵੱਲੋਂ ਦਿੱਤੀ ਜਾਂਦੀ ਹੈ।


author

Inder Prajapati

Content Editor

Related News