ਅੰਮ੍ਰਿਤਸਰ ਪਹੁੰਚੇ ਸੰਨੀ ਦਿਓਲ, ਕੱਲ੍ਹ ਗੁਰਦਾਸਪੁਰ 'ਚ ਕਰਨਗੇ ਰੋਡ ਸ਼ੋਅ

05/01/2019 7:03:38 PM

ਅੰਮ੍ਰਿਤਸਰ— ਗੁਰਦਾਸਪੁਰ ਲੋਕ ਸਭਾ ਹਲਕਾ ਤੋਂ ਭਾਜਪਾ ਦੇ ਉਮੀਦਵਾਰ ਅਤੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਨੀ ਦਿਓਲ ਅੱਜ ਫਿਰ ਪੰਜਾਬ ਪਹੁੰਚੇ। ਅੰਮ੍ਰਿਤਸਰ ਏਅਰਪੋਰਟ 'ਤੇ ਉਨ੍ਹਾਂ ਨੇ ਹੱਥ ਜੋੜ ਕੇ ਗਰੈਂਡ ਐਂਟਰੀ ਲਈ। ਇਸ ਮੌਕੇ ਸੰਨੀ ਦਿਓਲ ਦੇ ਨਾਲ ਭਰਾ ਬੌਬੀ ਦਿਓਲ ਵੀ ਮੌਜੂਦ ਸਨ। ਦੱਸ ਦੇਈਏੇ ਕਿ ਸੰਨੀ ਦਿਓਲ ਵੀਰਵਾਰ ਤੋਂ ਗੁਰਦਾਸਪੁਰ ਹਲਕੇ 'ਚ ਰੋਡ ਸ਼ੋਅ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਹੇਮਾ ਮਾਲਿਨੀ, ਧਰਮਿੰਦਰ ਅਤੇ ਭਰਾ ਬੌਬੀ ਦਿਓਲ ਵੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਸੰਨੀ ਦਿਓਲ ਵੀਰਵਾਰ ਨੂੰ ਡੇਰਾ ਬਾਬਾ ਨਾਨਕ ਦੇ ਦਰਸ਼ਨ ਵੀ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ 'ਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਈ ਭਾਜਪਾ ਵੱਲੋਂ ਸੰਨੀ ਦਿਓਲ ਨੂੰ ਗੁਰਦਾਸਪੁਰ ਸੀਟ ਤੋਂ ਚੋਣ ਮੈਦਨ 'ਚ ਉਤਾਰਿਆ ਗਿਆ ਹੈ, ਜਿੱਥੇ ਸੰਨੀ ਦਿਓਲ ਦਾ ਮੁਕਾਬਲਾ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਹੋਣ ਵਾਲਾ ਹੈ। ਸੰਨੀ ਦਿਓਲ ਨੇ 29 ਤਰੀਕ ਨੂੰ ਲੋਕ ਸਭਾ ਚੋਣਾਂ ਲਈ ਗੁਰਦਾਸਪੁਰ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ।


Related News