ਜੋਤਸ਼ੀਆਂ ਦਾ ਮੁਲਾਂਕਣ : 2019 ਦੀ ਚੋਣ ਜੰਗ ਆਸਾਨ ਨਹੀਂ ਹੋਵੇਗੀ

02/05/2019 3:31:58 PM

ਜਲੰਧਰ (ਧਵਨ) : ਦੇਸ਼ 'ਚ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਬਿਗੁਲ ਵੱਜ ਚੁੱਕਾ ਹੈ ਅਤੇ ਸਿਆਸੀ ਦਲਾਂ ਨੇ ਆਪਣੇ-ਆਪਣੇ ਪੱਧਰ 'ਤੇ ਚੋਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਪ੍ਰੈਲ-ਮਈ ਮਹੀਨੇ 'ਚ ਲੋਕ ਸਭਾ ਦੀਆਂ ਹੋਣ ਵਾਲੀਆਂ ਆਮ ਚੋਣਾਂ 'ਚ ਭਾਜਪਾ ਤੇ ਕਾਂਗਰਸ ਕਿਸ ਦੇ ਹੱਥ ਬਾਜ਼ੀ ਲੱਗੇਗੀ, ਇਹ ਤਾਂ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਜੋਤਸ਼ੀਆਂ ਨੇ ਆਪਣੇ-ਆਪਣੇ ਪੱਧਰ 'ਤੇ ਕਾਂਗਰਸ ਤੇ ਭਾਜਪਾ ਦੀਆਂ ਕੁੰਡਲੀਆਂ ਦਾ ਵਿਸ਼ਲੇਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੈ।

ਭਾਜਪਾ ਨੂੰ ਸੂਰਜ ਨੇ ਦਿੱਤੀ ਸੱਤਾ, ਕਮਜ਼ੋਰ ਚੰਦਰਮਾ ਮੁਸ਼ਕਲਾਂ ਪੈਦਾ ਕਰਨ ਲੱਗਾ
ਪਾਰਲੀਮੈਂਟੇਰੀਅਨ ਪੱਤ੍ਰਿਕਾ ਦੇ ਨਵੇਂ ਸਾਲ ਦੇ ਵਿਸ਼ੇਸ਼ ਅੰਕ 'ਚ ਦਿੱਲੀ ਦੇ ਮੁੱਖ ਜੋਤਸ਼ੀ ਡਾ. ਅਜੇ ਭਾਂਬੀ ਨੇ ਭਾਜਪਾ ਦੀ ਕੁੰਡਲੀ ਬਾਰੇ ਲਿਖਿਆ ਹੈ ਕਿ ਭਾਜਪਾ ਦੀ ਸਥਾਪਨਾ ਦੇ ਸਮੇਂ ਮਿਥੁਨ ਲਗਨ ਉਦੇ ਹੋਇਆ ਸੀ ਅਤੇ ਉਸ ਦਾ ਸਵਾਮੀ ਬੁੱਧ ਨੌਵੇਂ ਘਰ 'ਚ ਕੇਤੂ ਨਾਲ ਬਿਰਾਜਮਾਨ ਹੈ ਜਦੋਂ ਕਿ ਤੀਜੇ ਘਰ 'ਚ 4 ਪ੍ਰਮੁੱਖ ਗ੍ਰਹਿ ਬ੍ਰਹਿਸਪਤੀ, ਸ਼ਨੀ, ਮੰਗਲ ਅਤੇ ਰਾਹੂ ਬਿਰਾਜਮਾਨ ਹੈ। ਇਹ ਸਾਰੇ ਗ੍ਰਹਿ ਲਗਨ ਦੇ ਸਵਾਮੀ ਬੁੱਧ ਨਾਲ ਸਬੰਧ ਬਣਾਏ ਹੋਏ ਹਨ, ਇਸ ਲਈ 1980 'ਚ ਪਾਰਟੀ ਦੀ ਸਥਾਪਨਾ ਤੋਂ ਬਾਅਦ ਭਾਜਪਾ ਨੇ ਕਈ ਵਾਰ ਕੇਂਦਰ 'ਚ ਆਪਣੀ ਸਰਕਾਰ ਵੀ ਬਣਾਈ। ਭਾਜਪਾ ਨੂੰ ਸੂਰਜ ਮਹਾਦਸ਼ਾ ਅਪ੍ਰੈਲ 2012 ਤੋਂ ਅਪ੍ਰੈਲ 2018 ਦੇ ਦਰਮਿਆਨ ਚੱਲੀ। ਇਸ ਸਮਾਂ ਮਿਆਦ ਦੌਰਾਨ ਭਾਜਪਾ ਨਾ ਸਿਰਫ ਕੇਂਦਰ 'ਚ ਸੱਤਾ 'ਚ ਆਈ ਸਗੋਂ ਕਈ ਸੂਬਿਆਂ 'ਚ ਵੀ ਉਸ ਨੇ ਆਪਣੀਆਂ ਸਰਕਾਰਾਂ ਬਣਾਈਆਂ। ਡਾ. ਅਜੇ ਭਾਂਬੀ ਨੇ ਕਿਹਾ ਕਿ ਚੰਦਰਮਾ ਦੀ ਮਹਾਦਸ਼ਾ ਦਾ ਸਮਾਂ ਭਾਜਪਾ ਨੂੰ ਅਪ੍ਰੈਲ 2018 ਤੋਂ ਅਪ੍ਰੈਲ 2028 ਤਕ ਚੱਲੇਗਾ। ਅਪ੍ਰੈਲ 2018 ਤੋਂ ਫਰਵਰੀ 2019 ਤਕ ਚੰਦਰਮਾ ਮਹਾਦਸ਼ਾ 'ਚ ਚੰਦਰਮਾ ਦੀ ਅੰਤਰਦਸ਼ਾ ਚੱਲ ਰਹੀ ਹੈ। ਚੰਦਰਮਾ ਛੇਵੇਂ ਘਰ 'ਚ ਨੀਚ ਰਾਸ਼ੀ 'ਚ ਪਿਆ ਹੋਇਆ ਹੈ। ਕੁੰਡਲੀ 'ਚ ਚੰਦਰਮਾ ਕਮਜ਼ੋਰ ਹੈ, ਜਿਸ ਦਾ ਅਸਰ ਪਿਛਲੇ 8 ਮਹੀਨਿਆਂ 'ਚ ਦਿਖਾਈ ਦਿੰਦਾ ਹੈ। ਲੋਕਸਭਾ ਦੀਆਂ ਚੋਣਾਂ ਦੇ ਸਮੇਂ ਚੰਦਰਮਾ ਮਹਾਦਸ਼ਾ 'ਚ ਮੰਗਲ ਦੀ ਅੰਤਰਦਸ਼ਾ ਚੱਲਣੀ ਹੈ। ਮੰਗਲ ਤੀਜੇ ਘਰ 'ਚ ਹੈ ਅਤੇ ਉਸ ਦੀ ਚੰਦਰਮਾ 'ਤੇ ਦ੍ਰਿਸ਼ਟੀ ਪੈ ਰਹੀ ਹੈ। ਮਿਥੁਨ ਲਗਨ ਲਈ ਚੰਦਰਮਾ ਯੋਗਕਾਰਕ ਗ੍ਰਹਿ ਨਹੀਂ ਹੈ, ਇਸ ਲਈ ਭਾਜਪਾ ਨੂੰ ਅਗਲੇ ਮਹੀਨਿਆਂ 'ਚ ਆਪਣੇ ਫੈਸਲਿਆਂ ਤੇ ਚੋਣ ਨੂੰ ਲੈ ਕੇ ਕਾਫੀ ਸਾਵਧਾਨੀ ਵਰਤਣੀ ਹੋਵੇਗੀ ਨਹੀਂ ਤਾਂ ਉਸ ਨੂੰ ਨੁਕਸਾਨ ਵੀ ਚੁੱਕਣਾ ਪੈ ਸਕਦਾ ਹੈ।

ਸ਼ੁੱਕਰ ਰਹੇਗਾ ਕਾਂਗਰਸ ਲਈ ਲਾਭਦਾਇਕ
ਡਾ. ਅਜੇ ਭਾਂਬੀ ਨੇ ਕਿਹਾ ਕਿ ਕਾਂਗਰਸ ਦੀ ਸਥਾਪਨਾ 2 ਜਨਵਰੀ 1978 ਨੂੰ ਸਵੇਰੇ 9 ਵਜੇ ਦਿੱਲੀ 'ਚ ਹੋਈ। ਕਾਂਗਰਸ ਦੀ ਕੁੰਡਲੀ 'ਚ ਬ੍ਰਹਿਸਪਤੀ ਮਹਾਦਸ਼ਾ 'ਚ ਸ਼ੁੱਕਰ ਦੀ ਅੰਤਰਦਸ਼ਾ ਅਕਤੂਬਰ 2020 ਤਕ ਚੱਲੇਗੀ। ਬ੍ਰਹਿਸਪਤੀ ਛੇਵੇਂ ਘਰ 'ਚ ਹੈ ਜਦੋਂਕਿ ਸ਼ੁੱਕਰ 12ਵੇਂ ਘਰ 'ਚ ਸੂਰਜ, ਬ੍ਰਹਿਸਪਤੀ ਦੇ ਨਾਲ ਉਲਟ ਰਾਜਯੋਗ ਬਣਿਆ ਰਿਹਾ ਹੈ, ਜੋ ਕਿ ਚੰਗਾ ਮੰਨਿਆ ਗਿਆ ਹੈ। ਮਕਰ ਲਗਨ ਲਈ ਸ਼ੁੱਕਰ ਉਂਝ ਵੀ ਇਕ ਯੋਗਕਾਰਕ ਗ੍ਰਹਿ ਮੰਨਿਆ ਜਾਂਦਾ ਹੈ, ਇਸ ਲਈ ਸ਼ੁੱਕਰ ਦਾ ਸਮਾਂ ਕਾਂਗਰਸ ਲਈ ਲਾਭਦਾਇਕ ਰਹਿਣ ਵਾਲਾ ਹੈ। ਲੋਕ ਸਭਾ ਦੀਆਂ ਚੋਣਾਂ ਦੇ ਸਮੇਂ ਵੀ ਕਾਂਗਰਸ ਨੂੰ ਸ਼ੁੱਕਰ ਦੀ ਅੰਤਰਦਸ਼ਾ ਚੱਲਣੀ ਹੈ, ਇਸ ਲਈ ਚੋਣ ਤੋਂ ਬਾਅਦ ਕਾਂਗਰਸ ਇਕ ਵੱਡੀ ਤਾਕਤ ਬਣ ਕੇ ਉਭਰ ਕਰ ਸਾਹਮਣੇ ਆਏਗੀ ਅਤੇ ਦੇਸ਼ 'ਚ ਲੋਕਾਂ ਦੇ ਉਥਾਨ ਲਈ ਅਹਿਮ ਭੂਮਿਕਾ ਨਿਭਾਏਗੀ।
ਇਸ ਤਰ੍ਹਾਂ ਦੇਸ਼ ਦੇ ਇਕ ਹੋਰ ਪ੍ਰਮੁੱਖ ਜੋਤਿਸ਼ੀ ਸੰਜੇ ਚੌਧਰੀ ਨੇ ਕਾਂਗਰਸ ਦੀ ਸਥਾਪਨਾ ਲਈ 2 ਜਨਵਰੀ 1978 ਨੂੰ ਦੁਪਹਿਰ 12.01 ਵਜੇ ਦਾ ਸਮਾਂ ਲੈ ਕੇ ਕੁੰਡਲੀ ਬਣਾਈ ਹੈ। ਉਨ੍ਹਾਂ ਕਿਹਾ ਮਾਰਚ 2019 ਤਕ ਕਾਂਗਰਸ ਨਵੀਂ ਰਣਨੀਤੀ ਨਾਲ ਹਮਲਾਵਰ ਰੁਖ ਅਪਣਾਉਂਦੇ ਹੋਏ ਅੱਗੇ ਆਏਗੀ। ਪਾਰਟੀ ਆਮ ਚੋਣਾਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਗਠਜੋੜ ਕਰੇਗੀ। ਆਉਣ ਵਾਲੀਆਂ ਚੋਣਾਂ 'ਚ ਕਾਂਗਰਸ ਦਾ ਪ੍ਰਦਰਸ਼ਨ ਉਮੀਦ ਤੋਂ ਕਿਤੇ ਬਿਹਤਰ ਰਹੇਗਾ। ਭਾਜਪਾ ਬਾਰੇ ਉਨ੍ਹਾਂ ਨੇ ਲਿਖਿਆ ਹੈ ਕਿ ਕੇਂਦਰ ਦੀ ਰਾਜਗ ਸਰਕਾਰ ਨੂੰ ਆਮ ਚੋਣਾਂ ਤੋਂ ਪਹਿਲਾਂ ਕਈ ਹੋਰ ਸਹਿਯੋਗੀ ਅਲਵਿਦਾ ਕਹਿ ਸਕਦੇ ਹਨ ਤੇ ਕੇਂਦਰ 'ਚ ਸੱਤਾਧਾਰੀ ਗਠਜੋੜ ਨੂੰ ਆਮ ਚੋਣਾਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਝਟਕੇ ਲੱਗ ਸਕਦੇ ਹਨ। ਪਾਰਟੀ ਦੇ ਕੁਝ ਸੀਨੀਅਰ ਮੈਂਬਰ ਸਿਹਤ ਕਾਰਨਾਂ ਕਾਰਨ ਸੰਨਿਆਸ ਲੈ ਸਕਦੇ ਹਨ। ਪਾਰਟੀ ਦੇ ਗਠਨ 'ਚ ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਦੇਖਣ ਨੂੰ ਮਿਲਣਗੇ।

29 ਮਾਰਚ 2019 ਤੋਂ ਰਾਹੁਲ ਗਾਂਧੀ ਦਾ ਕੱਦ ਵਧਣਾ ਸ਼ੁਰੂ ਹੋਵੇਗਾ
ਦੇਸ਼ ਦੇ ਇਕ ਮੁਖੀ ਜੋਤਿਸ਼ੀ ਇੰਦਰਜੀਤ ਸਾਹਨੀ ਨੇ ਕਿਹਾ ਕਿ 29 ਮਾਰਚ 2019 ਤੋਂ ਰਾਹੂ ਮਹਾਦਸ਼ਾ ਦਾ ਅਸਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਦੇਖਣ ਨੂੰ ਮਿਲੇਗਾ। ਰਾਹੂ ਸ਼ਨੀ ਨੂੰ ਇੰਗਤ ਕਰ ਰਿਹਾ ਹੈ, ਇਸ ਲਈ ਦੇਸ਼ ਦੀ ਸਿਆਸਤ 'ਚ ਰਾਹੁਲ ਗਾਂਧੀ ਦਾ ਇਕ ਅਹਿਮ ਸਥਾਨ ਹੋ ਜਾਏਗਾ। ਰਾਹੂ ਹੌਲੀ-ਹੌਲੀ ਰਾਹੁਲ ਨੂੰ ਸਿਆਸਤ ਦੇ ਸਿਖਰ 'ਤੇ ਲਿਆਏਗਾ। 4 ਮਈ 2024 ਨੂੰ ਰਾਹੁਲ ਨੂੰ ਰਾਹੂ ਮਹਾਦਸ਼ਾ 'ਚ ਸ਼ਨੀ ਦੀ ਅੰਤਰਦਸ਼ਾ ਚੱਲੇਗੀ। ਇਸ ਸਮੇਂ ਰਾਹੁਲ 2 ਔਰਤ ਸਹਿਯੋਗੀ ਆਗੂਆਂ ਦਾ ਸਹਿਯੋਗ ਮਿਲੇਗਾ। ਰਾਹੁਲ ਦਾ ਜਨਮ 19 ਜੂਨ 1970 ਨੂੰ ਹੋਇਆ। 1976 ਤੋਂ 1996 ਤਕ ਰਾਹੁਲ ਨੂੰ ਸ਼ੁੱਕਰ ਮਹਾਦਸ਼ਾ ਰਹੀ। ਸ਼ੁੱਕਰ ਦਾ ਰਾਹੁਲ ਦੇ ਜੀਵਨ 'ਚ ਅਹਿਮ ਪ੍ਰਭਾਵ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਜੇਕਰ ਵਿਆਹ ਕਰ ਲੈਂਦੇ ਹਨ ਤਾਂ ਇਸਤਰੀ ਦੀ ਕਿਸਮਤ ਵੀ ਉਨ੍ਹਾਂ ਨੂੰ ਸਮਰਥਨ ਦੇਣਾ ਸ਼ੁਰੂ ਕਰ ਦੇਵੇਗੀ ਕਿਉਂਕਿ ਸ਼ੁੱਕਰ ਦੀ ਪ੍ਰਧਾਨਤਾ ਰਾਹੁਲ ਦੀ ਕੁੰਡਲੀ 'ਚ ਹੈ। ਸਾਹਨੀ ਨੇ ਕਿਹਾ ਕਿ ਉਸ ਦੀ ਕੁੰਡਲੀ 'ਚ ਸ਼ਨੀ 7ਵੇਂ ਘਰ 'ਚ ਨੀਚ ਭੰਗ ਰਾਜਯੋਗ ਬਣਿਆ ਰਿਹਾ ਹੈ। ਉਸ ਦੀ ਕੁੰਡਲੀ 'ਚ ਸ਼ਨੀ ਸ਼ੁੱਭ ਗ੍ਰਹਿ ਹੈ। ਸ਼ਨੀ ਦੀ ਦ੍ਰਿਸ਼ਟੀ ਉਸ ਦੇ ਭਾਗ ਵਾਲੇ ਸਥਾਨ ਤੇ ਸੂਰਜ ਤੇ ਮੰਗਲ 'ਤੇ ਪੈਣ ਕਾਰਨ ਹੀ ਉਸ ਦੇ ਪਿਤਾ ਦਾ ਜਲਦੀ ਦਿਹਾਂਤ ਹੋ ਗਿਆ। ਉਸ ਦੀ ਕੁੰਡਲੀ 'ਚ ਸ਼ਨੀ ਤੇ ਸ਼ੁੱਕਰ ਯੋਗਕਾਰਕ ਗ੍ਰਹਿ ਹੈ। ਸ਼ਨੀ 10ਵੇਂ ਤੇ ਚੌਥੇ ਘਰ ਦਾ ਉਪ ਨਕਸ਼ੱਤਰ ਸਵਾਮੀ ਹੈ। ਇਸ ਲਈ ਰਾਹੁਲ ਨੂੰ ਸਹਿਯੋਗੀ ਦਲਾਂ ਦਾ ਸਾਥ ਭਵਿੱਖ 'ਚ ਮਿਲਦਾ ਰਹੇਗਾ।

Anuradha

This news is Content Editor Anuradha