ਪੰਜਾਬ : 5 ਸਾਲਾਂ ''ਚ ਵਧੇ 8 ਲੱਖ ਤੋਂ ਵੱਧ ਵੋਟਰ, ਦਿਲਚਸਪ ਹੋਵੇਗਾ ਮੁਕਾਬਲਾ

03/12/2019 6:51:10 PM

ਜਲੰਧਰ (ਵੈੱਬ ਡੈਸਕ) : ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕਰਨ ਤੋਂ ਬਾਅਦ ਸਿਆਸੀ ਮਾਹੌਲ ਪੂਰਾ ਤਰ੍ਹਾਂ ਗਰਮਾ ਗਿਆ ਹੈ। ਜਿੱਥੇ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ, ਉਥੇ ਹੀ ਪੰਜਾਬ ਵਿਚ ਵੀ ਰੌਚਕ ਮੁਕਾਬਲਾ ਦੇਖਣ ਨੂੰ ਮਿਲੇਗਾ। ਜੇਕਰ ਸੂਬੇ ਦੀ ਵੋਟਰ ਗਿਣਤੀ 'ਤੇ ਨਜ਼ਰ ਮਾਰੀ ਜਾਵੇ ਤਾਂ ਚੋਣ ਕਮਿਸ਼ਨ ਮੁਤਾਬਕ 2014 'ਚ ਇਹ ਗਿਣਤੀ 1,96,08,161 ਸੀ ਜਦਕਿ 2019 ਵਿਚ ਇਹ ਗਿਣਤੀ ਵੱਧ ਕੇ 2 ਕਰੋੜ 3 ਲੱਖ 74 ਹਜ਼ਾਰ 375 ਵੋਟਰ ਹੋ ਗਈ ਹੈ। ਇਸ ਦਾ ਮਤਲਬ ਪੰਜ ਸਾਲਾਂ ਵਿਚ ਵੋਟਰਾਂ ਦੀ ਗਿਣਤੀ ਵਿਚ ਲਗਭਗ 866892 ਦਾ ਵਾਧਾ ਹੋਇਆ ਹੈ। ਪੰਜਾਬ ਵਿਚ ਕੁੱਲ 1 ਕਰੋੜ 7 ਲੱਖ 54 ਹਜ਼ਾਰ 157 ਪੁਰਸ਼ ਵੋਟਰ ਹਨ ਜਦਕਿ 96 ਲੱਖ 19 ਹਜ਼ਾਰ 711 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 507 ਥਰਡ ਜੈਂਡਰ ਵੋਟਰ ਹਨ। 
ਭਾਵੇਂ ਚੋਣ ਕਮਿਸ਼ਨ ਵਲੋਂ ਪੰਜਾਬ ਵਿਚ 19 ਮਈ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਪਰ ਬਾਵਜੂਦ ਇਸ ਦੇ ਮੁੱਖ ਵਿਰੋਧੀ ਪਾਰਟੀਆਂ ਕਾਂਗਰਸੀ ਅਤੇ ਅਕਾਲੀ ਦਲ ਵਲੋਂ ਅਜੇ ਤਕ ਆਪਣੇ ਪੱਤੇ ਨਹੀਂ ਖੋਲ੍ਹੇ ਗਏ ਹਨ ਪਰ ਆਮ ਆਦਮੀ ਪਾਰਟੀ ਜ਼ਰੂਰ 5 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਜਦਕਿ ਹਮਖਿਆਲੀ ਧਿਰਾਂ ਵਲੋਂ ਬਣਾਇਆ ਗਿਆ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੀ 7 ਸੀਟਾਂ 'ਤੇ ਉਮੀਦਵਾਰ ਐਲਾਨ ਚੁੱਕਾ ਹੈ।


Gurminder Singh

Content Editor

Related News