640 ਲੀਟਰ ਲਾਹਣ ਅਤੇ 60 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ

Tuesday, Aug 13, 2024 - 04:56 PM (IST)

ਬਟਾਲਾ/ਘੁਮਾਣ (ਗੋਰਾਇਆ): ਐਕਸਾਈਜ਼ ਵਿਭਾਗ ਨੇ 640 ਲੀਟਰ ਲਾਹਣ ਅਤੇ 60 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਮੌਕੇ ਸਰਕਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਆਰ. ਕੇ. ਇੰਟਰਪ੍ਰਾਈਜਿਜ਼ ਦੇ ਜੀ. ਐੱਮ. ਗੁਰਪ੍ਰੀਤ ਗੋਪੀ ਉੱਪਲ ਨੇ ਦੱਸਿਆ ਕਿ ਈ. ਟੀ. ਓ. ਅਮਨਬੀਰ ਸਿੰਘ, ਐਕਸਾਈਜ਼ ਇੰਸਪੈਕਟਰ ਬਿਕਰਮਜੀਤ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਐਕਸਾਈਜ਼ ਵਿਭਾਗ ਅਤੇ ਪੁਲਸ ਦੀ ਟੀਮ ਨੇ ਪਿੰਡ ਕਠਾਣਾ ਬਿਆਸ ਦਰਿਆ ਦੇ ਬਰੇਤੇ ’ਚੋਂ 1 ਲੋਹੇ ਦੇ ਡਰੱਮ ਅਤੇ ਇਕ ਪਲਾਸਟਿਕ ਦੇ ਡਰੱਮ ’ਚੋਂ 440 ਲੀਟਰ ਲਾਹਣ ਅਤੇ 2 ਪਲਾਸਟਿਕ ਦੇ ਬਾਲਟੀਆਂ ਤੇ ਇਕ ਪਲਾਸਟਿਕ ਕੈਨ ’ਚੋਂ 60 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਸਮਾਜਸੇਵੀ ਨੇ ਸ਼ਰਮਸਾਰ ਕੀਤਾ ਸਮਾਜ! ਔਰਤ ਨੂੰ Cold Drink 'ਚ ਨਸ਼ੀਲੀ ਚੀਜ਼ ਪਿਆ ਕੇ ਕੀਤੀ ਗੰਦੀ ਕਰਤੂਤ

ਇਸ ਮੌਕੇ ਇੰਸਪੈਕਟਰ ਅਮਰੀਕ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਥਾਣੇਦਾਰ ਨਵਦੀਪ ਸਿੰਘ, ਹੌਲਦਾਰ ਪ੍ਰਗਟ ਸਿੰਘ, ਸਿਪਾਹੀ ਮਨਦੀਪ ਸਿੰਘ, ਸਰਕਲ ਇੰਚਾਰਜ ਸਾਬੀ, ਦਲਜੀਤ, ਹਰਜੀਤ, ਬਲਜੀਤ, ਮਾਸਟਰ, ਖਹਿਰਾ, ਪੱਪੀ, ਅਜੇ, ਮਾਨ ਸਿੰਘ, ਬਲਵਿੰਦਰ ਸਿੰਘ, ਕਾਲਾ, ਖਹਿੜਾ, ਸੋਨੂੰ, ਖੰਡੋ ਆਦਿ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News