5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੂੰ ਉਮਰ ਕੈਦ

Sunday, Aug 15, 2021 - 12:15 PM (IST)

5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੂੰ ਉਮਰ ਕੈਦ

ਗੁਰਦਾਸਪੁਰ/ਪਾਕਿਸਤਾਨ (ਜ. ਬ.) : ਪੇਸ਼ਾਵਰ ਦੀ ਚਾਈਲਡ ਪ੍ਰੋਟੈਕਸ਼ਨ ਅਦਾਲਤ ਨੇ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਨੂੰ ਸੁਣਵਾਈ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਅਤੇ ਪੀੜਤਾਂ ਦੇ ਪਰਿਵਾਰ ਨੂੰ ਇਕ ਲੱਖ ਰੁਪਏ ਮੁਆਵਜ਼ਾਂ ਦੇਣ ਦਾ ਹੁਕਮ ਸੁਣਾਇਆ। ਸੂਤਰਾਂ ਅਨੁਸਾਰ ਅਦਾਲਤ ਵੱਲੋਂ ਸੁਣਾਏ ਫੈਸਲੇ ਅਨੁਸਾਰ 31 ਜੁਲਾਈ 2020 ਨੂੰ ਤਹਿਕਲ ਪਿੰਡ ’ਚ 5 ਸਾਲਾ ਪੀੜਤ ਲੜਕੀ ਆਪਣੇ ਗੁਆਂਢ ’ਚ ਈਦ ਤਿਉਹਾਰ ਦੇ ਚੱਲਦੇ ਹੱਥਾਂ ’ਤੇ ਹੋਰ ਲੜਕੀਆਂ ਦੀ ਤਰ੍ਹਾਂ ਮਹਿੰਦੀ ਲਗਵਾਉਣ ਲਈ ਗਈ, ਜਦ ਉਹ ਘਰ ਵਾਪਸ ਆਈ ਤਾਂ ਖੂਨ ਨਾਲ ਲਥਪਥ ਸੀ। ਲੜਕੀ ਨੇ ਪਰਿਵਾਰ ਨੂੰ ਦੱਸਿਆ ਕਿ ਸਦੀਕ ਉੱਲਾ ਨੇ ਉਸ ਦੀ ਇਹ ਹਾਲਤ ਕੀਤੀ ਹੈ। ਪੁਲਸ ਨੇ ਮੁਲਜ਼ਮ ਨੂੰ ਉਦੋਂ ਗ੍ਰਿਫਤਾਰ ਕੀਤਾ ਸੀ।

ਜਬਰ-ਜ਼ਨਾਹ ਕਰਨ ਵਾਲੇ ਨੂੰ ਉਮਰ ਕੈਦ
ਪੇਸ਼ਾਵਰ ਦੀ ਚਾਈਲਡ ਪ੍ਰੋਟੈਕਸ਼ਨ ਅਦਾਲਤ ਨੇ 5 ਸਾਲਾ ਈਸਾਈ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਨੂੰ ਸੁਣਵਾਈ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਅਤੇ ਪੀੜਤਾਂ ਦੇ ਪਰਿਵਾਰ ਨੂੰ ਇਕ ਲੱਖ ਰੁਪਏ ਮੁਆਵਜ਼ਾਂ ਦੇਣ ਦਾ ਹੁਮ ਸੁਣਾਇਆ। ਸੂਤਰਾਂ ਅਨੁਸਾਰ ਅਦਾਲਤ ਵੱਲੋਂ ਸੁਣਾਏ ਫੈਸਲੇ ਅਨੁਸਾਰ 31 ਜੁਲਾਈ 2020 ਨੂੰ ਤਹਿਕਲ ਪਿੰਡ ’ਚ 5 ਸਾਲਾ ਪੀੜਤ ਲੜਕੀ ਆਪਣੇ ਗੁਆਂਢ ’ਚ ਈਦ ਤਿਉਹਾਰ ਦੇ ਚੱਲਦੇ ਹੱਥਾਂ ’ਤੇ ਹੋਰ ਲੜਕੀਆਂ ਦੀ ਤਰ੍ਹਾਂ ਮਹਿੰਦੀ ਲਗਵਾਉਣ ਲਈ ਗਈ, ਪਰ ਜਦ ਉਹ ਘਰ ਵਾਪਸ ਆਈ ਤਾਂ ਖੂਨ ਨਾਲ ਲਥਪਥ ਸੀ। ਲੜਕੀ ਨੇ ਪਰਿਵਾਰ ਨੂੰ ਦੱਸਿਆ ਕਿ ਸਦੀਕ ਉੱਲਾ ਨੇ ਉਸ ਦੀ ਇਹ ਹਾਲਤ ਕੀਤੀ ਹੈ। ਪੁਲਸ ਨੇ ਮੁਲਜ਼ਮ ਨੂੰ ਉਦੋਂ ਗ੍ਰਿਫਤਾਰ ਕੀਤਾ ਸੀ।


author

Anuradha

Content Editor

Related News