ਨਾਬਾਲਗਾ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਉਮਰ ਕੈਦ
Wednesday, Aug 22, 2018 - 06:02 AM (IST)
ਲੁÎਧਿਆਣਾ,(ਮਹਿਰਾ)- ਨਾਬਾਲਗ ਨਾਲ ਜਬਰ-ਜ਼ਨਾਹ ਦੇ ਦੋਸ਼ ਵਿਚ ਵਧੀਕ ਸੈਸ਼ਨ ਜੱਜ ਜਗਦੀਪ ਕੌਰ ਵਿਰਕ ਦੀ ਅਦਾਲਤ ਨੇ ਮੁਹੱਲਾ ਹਰਗੋਬਿੰਦ ਨਗਰ, ਗਿਆਸਪੁਰਾ ਨਿਵਾਸੀ ਜ਼ਾਕਿਰ ਅੰਸਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਦੋਸ਼ੀ ਨੂੰ 1 ਲੱਖ ਰੁਪਏ ਜੁਰਮਾਨਾ ਵੀ ਭਰਨ ਦਾ ਹੁਕਮ ਦਿੱਤਾ ਹੈ। ਜੁਰਮਾਨਾ ਰਾਸ਼ੀ ’ਚੋਂ 50 ਹਜ਼ਾਰ ਰੁਪਏ ਪੀਡ਼ਤਾ ਨੂੰ ਅਦਾ ਕੀਤੇ ਜਾਣਗੇ। ਉਕਤ ਕੇਸ ਪੀਡ਼ਤਾ ਦੇ ਪਿਤਾ ਦੇ ਬਿਾਅਨਾਂ ’ਤੇ 23 ਅਕਤੂਬਰ 2014 ਨੂੰ ਪੁਲਸ ਥਾਣਾ ਫੋਕਲ ਪੁਆਇੰਟ ਵਿਚ ਦਰਜ ਕੀਤਾ ਗਿਆ ਸੀ।
