ਦੋ ਬੱਚਿਆਂ ਦੀ ਮਾਂ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ

Tuesday, Feb 13, 2018 - 05:55 PM (IST)

ਦੋ ਬੱਚਿਆਂ ਦੀ ਮਾਂ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ

ਸ੍ਰੀ ਮੁਕਤਸਰ ਸਾਹਿਬ (ਖੁਰਾਣਾ) : ਸ਼ਹਿਰ ਦੇ ਜਲਾਲਾਬਾਦ ਰੋਡ 'ਤੇ ਜੋਗੀਆਂ ਵਾਲੀ ਗਲੀ ਨਿਵਾਸੀ ਕਰੀਬ 40 ਸਾਲਾ ਮਹਿਲਾ ਨੇ ਘਰ 'ਚ ਪੱਖੇ ਨਾਲ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਮਹਿਲਾ ਦੋ ਬੱਚਿਆਂ ਦੀ ਮਾਂ ਹੈ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਲਾਲਾਬਾਦ ਰੋਡ ਬਾਈਪਾਸ ਦੀ ਜੋਗੀਆਂਵਾਲੀ ਗਲੀ ਨਿਵਾਸੀ ਮੀਨਾ ਰਾਣੀ (40) ਪਤਨੀ ਮੋਹਨ ਲਾਲ ਦੇ ਆਪਣੇ ਮੁਹੱਲੇ ਦੇ ਹੀ 22 ਸਾਲਾ ਨੌਜਵਾਨ ਸੁਨੀਲ ਕੁਮਾਰ ਦੇ ਨਾਲ ਨਜਾਇਜ਼ ਸਬੰਧ ਸਨ। ਜਿਸ ਕਾਰਨ ਉਸਦੇ ਘਰ 'ਚ ਵੀ ਕਲੈਸ਼ ਰਹਿੰਦਾ ਸੀ। ਇਸ ਸਬੰਧੀ ਪੁਲਸ ਦੇ ਕੋਲ ਲਿਖਤੀ ਤੌਰ 'ਤੇ ਰਾਜ਼ੀਨਾਮਾ ਵੀ ਹੋਇਆ ਸੀ। ਜਿਸ 'ਚ ਦੋਵਾਂ ਧਿਰਾਂ ਨੇ ਇਕ ਦੂਜੇ ਨਾਲ ਨਾ ਮਿਲਣ ਦੀ ਗੱਲ ਮੰਨੀ ਸੀ। ਮੀਨਾ ਰਾਣੀ ਨੂੰ ਉਸਦੀ ਭੈਣ ਫਰੀਦਕੋਟ ਆਪਣੇ ਨਾਲ ਲੈ ਗਈ ਸੀ ਪਰ ਉਥੋਂ ਉਹ ਬੀਤੇ ਸੋਮਵਾਰ ਨੂੰ ਹੀ ਚਲੀ ਆਈ। ਜਿਸਦੇ ਬਾਅਦ ਉਸਨੇ ਫਾਹਾ ਲਗਾ ਲਿਆ।
ਰਾਤ ਕਰੀਬ 9 ਵਜੇ ਜਦੋਂ ਮਹਿਲਾ ਦਾ ਪੁੱਤਰ ਦੁਕਾਨ ਤੋਂ ਪਰਤਿਆ ਤਾਂ ਉਸਨੇ ਮਾਤਾ ਨੂੰ ਪੱਖੇ ਨਾਲ ਲਟਕਦਿਆ ਦੇਖ ਆਸ-ਪਾਸ ਦੇ ਲੋਕਾਂ ਨੂੰ ਦੱਸਿਆ। ਲੋਕਾਂ ਵੱਲੋਂ ਸੂਚਨਾ ਦੇਣ 'ਤੇ ਮੌਕੇ 'ਤੇ ਪਹੁੰਚੇ ਥਾਣਾ ਸਿਟੀ ਦੇ ਏ. ਐੱਸ. ਆਈ. ਬਖ਼ਸ਼ੀਸ਼ ਸਿੰਘ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਪਹੁੰਚ ਦਿੱਤਾ। ਥਾਣਾ ਸਿਟੀ ਮੁਖੀ ਤੇਜਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਫਿਲਹਾਲ 174 ਦੀ ਕਾਰਵਾਈ ਕਰਦੇ ਹੋਏ ਇਸਦੀ ਜਾਂਚ ਕੀਤੀ ਜਾ ਰਹੀ।


Related News