ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਪੰਜਾਬ ਸਰਕਾਰ ਦੀ ਨਵੀਂ ਪਹਿਲ

Wednesday, May 29, 2019 - 06:23 PM (IST)

ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਪੰਜਾਬ ਸਰਕਾਰ ਦੀ ਨਵੀਂ ਪਹਿਲ

ਚੰਡੀਗੜ੍ਹ : ਫਸਲਾਂ ਦਾ ਉਤਪਾਦਨ ਵਧਾਉਣ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਨਰੀਖਣ ਕਰਨ ਲਈ ਪੰਜਾਬ ਸਰਕਾਰ ਭੂਮੀ ਉਪਜਾਊ ਮੈਪ ਤਿਆਰ ਕਰ ਰਹੀ ਹੈ। ਇਸ ਤਹਿਤ ਖੇਤੀ ਯੋਗ ਹਰ ਜ਼ਮੀਨ ਦੇ ਪੋਸ਼ਕ ਤੱਤਾਂ ਦੀ ਕਮੀ ਨੂੰ ਦੇਖ ਕੇਉਜਾਗਰ ਕੀਤਾ ਜਾਵੇਗਾ ਅਤੇ ਫਿਰ ਉਸ ਨੂੰ ਦੂਰ ਕਰਨ ਦੇ ਯਤਨ ਕੀਤੇ ਜਾਣਗੇ। ਅਜਿਹਾ ਕਰਕੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ ਜਿਸ ਨਾਲ ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀ. ਪੀ. ਐੱਸ) ਅਤੇ ਭੂਗੋਲਿਕ ਸੂਚਨਾ ਪ੍ਰਣਾਲੀ (ਜੀ. ਆਈ. ਐੱਸ.) ਦੀ ਵਰਤੋਂ ਕਰਕੇ ਹਰ ਕਿਸਾਨ ਦੀ ਜ਼ਮੀਨ ਦਾ ਨਕਸ਼ਾ ਤਿਆਰ ਕੀਤਾ ਜਾ ਸਕੇਗਾ। 
ਪੰਜਾਬ ਸਰਕਾਰ ਆਸਵੰਦ ਹੈ ਕਿ ਇਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦੀ ਮਿੱਟੀ ਦੀ ਗੁਣਵੱਤਾ ਸਥਿਤੀ ਦਾ ਪਤਾ ਚੱਲ ਸਕੇਗਾ ਜਿਸ ਨਾਲ ਕਿਸਾਨ ਰਸਾਈਣਿਕ ਖਾਦਾਂ ਤੇ ਹੋਰ ਉਤਪਾਦਾਂ ਦੇ ਉਪਯੋਗ ਬਾਰੇ ਜਾਗਰੂਕ ਹੋ ਸਕਣਗੇ। ਇਸ ਤੋਂ ਪਹਿਲਾਂ ਮਿੱਟੀ ਦੀ ਉੁਪਜਾਊ ਸ਼ਕਤੀਆਂ ਦੇ ਨਕਸ਼ੇ ਸਿਰਫ ਜ਼ਿਲਾ ਪੱਧਰ 'ਤੇ ਉਪਲੱਬਧ ਸਨ। 
ਖੇਤੀਬਾੜੀ ਵਿਭਾਗ ਨੇ 12, 581 ਪਿੰਡਾਂ ਦੇ 150 ਬਲਾਕਾਂ ਦੀ ਭੂਮੀ ਦੇ ਲਗਭਗ 17 ਲੱਖ ਨਮੂਨੇ ਇਕੱਠੇ ਕੀਤੇ ਹਨ। ਜ਼ਮੀਨਾਂ ਦੇ ਇਨ੍ਹਾਂ ਇਕੱਠੇ ਕੀਤੇ ਗਏ ਨਮੂਨਿਆਂ ਨੂੰ ਲੈਬੋਰਟਰੀ ਵਿਚ ਬਕਾਇਆਦਾ ਘੋਖਿਆ ਜਾਵੇਗਾ। ਇਸ ਦੇ ਆਧਾਰ 'ਤੇ ਇਕ ਰਿਪੋਰਟ ਤਿਆਰ ਕੀਤੀ ਜਾਵੇਗੀ ਜਿਸ ਵਿਚ ਅੱਠ ਤੱਤਾਂ ਨੂੰ ਘੋਖਿਆ ਜਾਵੇਗਾ। ਇਸ ਵਿਚਲੀ ਓਰਗੈਨਿਕ ਕਾਰਬਨ, ਫਾਰਸਫੋਰਸ, ਪੋਟਾਸ਼, ਸਲਫਰ, ਮਿੱਟੀ ਪੀ. ਐੱਚ., ਜ਼ਿੰਕ, ਲੋਹਾ ਅਤੇ ਮੈਗਨੀਜ਼ ਦੀ ਮਾਤਰਾ ਨੂੰ ਦੇਖਿਆ ਜਾਵੇਗਾ।


Related News