ਥਾਣਾ ਖਾਲੜਾ ਦਾ ਐੱਸ. ਐੱਚ. ਓ. ਸਾਹਿਬ ਸਿੰਘ ਗ੍ਰਿਫ਼ਤਾਰ

Thursday, Jul 09, 2026 - 01:09 PM (IST)

ਥਾਣਾ ਖਾਲੜਾ ਦਾ ਐੱਸ. ਐੱਚ. ਓ. ਸਾਹਿਬ ਸਿੰਘ ਗ੍ਰਿਫ਼ਤਾਰ

ਝਬਾਲ (ਨਰਿੰਦਰ) : ਪੰਜਾਬ ਪੁਲਸ ਦੇ ਇਕ ਇੰਸਪੈਕਟਰ ਰੈਂਕ ਦੇ ਅਧਿਕਾਰੀ ਦਾ ਅਮਰੀਕਾ ਦੀ ਇਕ ਏਜੰਸੀ ਵੱਲੋਂ ਫਿਰੌਤੀਆ ਦੇ ਮਾਮਲੇ ਵਿਚ ਸ਼ਮੂਲੀਅਤ ਆਉਣ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਪੰਜਾਬ ਪੁਲਸ ਦਾ ਇਕ ਐਡੀਸ਼ਨਲ ਐੱਸ. ਐੱਚ. ਓ. ਵੱਡੀ ਮਾਤਰਾ ਵਿਚ ਹੈਰੋਇਨ ਸਮੇਤ ਕਾਬੂ ਆਉਣ ਨਾਲ ਖ਼ਾਕੀ ਇਕ ਵਾਰ ਫਿਰ ਦਾਗਦਾਰ ਹੋਈ ਹੈ। ਥਾਣਾ ਝਬਾਲ ਪੁਲਸ ਦੇ ਮੁਖੀ ਬਲਜਿੰਦਰ ਸਿੰਘ ਬਾਜਵਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਰਹੱਦੀ ਥਾਣਾ ਖਾਲੜਾ ਵਿਖੇ ਤਾਇਨਾਤ ਐਡੀਸ਼ਨਲ ਥਾਣਾ ਮੁਖੀ ਸਾਹਿਬ ਸਿੰਘ ਨੇ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਫੇਰਬਦਲ! ਕਈ ਅਧਿਕਾਰੀਆਂ ਦੇ ਤਬਾਦਲੇ

ਇਹ ਕਾਰਵਾਈ ਸੀ. ਆਈ. ਏ. ਸਟਾਫ ਤਰਨਤਾਰਨ ਦੀ ਪੁਲਸ ਵੱਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਗਈ, ਜਿਸ ਦੇ ਚੱਲਦੇ ਸਰਹੱਦੀ ਥਾਣਾ ਖਾਲੜਾ ਵਿਖੇ ਤਾਇਨਾਤ ਐਡੀਸ਼ਨਲ ਥਾਣਾ ਮੁਖੀ ਸਾਹਿਬ ਸਿੰਘ ਵਾਸੀ ਮੰਝੂਪੁਰ (ਥਾਣਾ ਝਬਾਲ) ਕੋਲੋਂ ਵੱਡੀ ਮਾਤਰਾ ਵਿਚ ਹੈਰੋਇਨ ਫੜੀ ਗਈ ਹੈ। ਇਸ ਸਬੰਧੀ ਸਬ-ਇੰਸਪੈਕਟਰ ਸਾਹਿਬ ਸਿੰਘ ਕੋਲੋਂ ਹੋਰ ਪੁੱਛਗਿੱਛ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਵੱਡੀ ਸਿਆਸੀ ਸਰਗਰਮੀ, ਇਸੇ ਹਫ਼ਤੇ ਹੋ ਸਕਦਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News