ਪੰਜਾਬ ''ਚ ਵੱਡੀ ਵਾਰਦਾਤ ਕਰ ਸਕਦੇ ਨੇ ਹਰਮੀਤ ਸਿੰਘ ਦੇ ਹਮਾਇਤੀ, ਹਾਈ ਅਲਰਟ ਜਾਰੀ

Thursday, Jan 30, 2020 - 06:58 PM (IST)

ਪੰਜਾਬ ''ਚ ਵੱਡੀ ਵਾਰਦਾਤ ਕਰ ਸਕਦੇ ਨੇ ਹਰਮੀਤ ਸਿੰਘ ਦੇ ਹਮਾਇਤੀ, ਹਾਈ ਅਲਰਟ ਜਾਰੀ

ਚੰਡੀਗੜ੍ਹ — ਪਾਕਿਸਤਾਨ 'ਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮੀਤ ਸਿੰਘ ਪੀ. ਐੱਚ. ਡੀ. ਦੀ ਮੌਤ ਤੋਂ ਬਾਅਦ ਭਾਰਤ 'ਚ ਕੇਂਦਰ ਅਤੇ ਸਟੇਟ ਇੰਟੈਲੀਜੈਂਸ ਅਲਰਟ ਹੋ ਗਈਆਂ ਹਨ। ਇੰਟੈਲੀਜੈਂਸ ਨੇ ਪੰਜਾਬ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਇੰਟੈਲੀਜੈਂਸ ਨੂੰ ਸ਼ੱਕ ਹੈ ਕਿ ਪੀ. ਐੱਚ. ਡੀ. ਦੀ ਮੌਤ ਦੇ ਰੋਸ ਵਜੋ ਉਸ ਦੇ ਸਮਰਥਕ ਭਾਰਤ ਖਾਸ ਕਰਕੇ ਪੰਜਾਬ ਦੇ ਬਾਰਡਰ ਏਰੀਆ 'ਚ ਕਿਸੇ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਇਸ ਲਈ ਇੰਟੈਲੀਜੈਂਸ ਨੇ ਅਲਰਟ ਜਾਰੀ ਕਰੇ ਚੌਕਸੀ ਵਰਤਣ ਲਈ ਕਿਹਾ ਹੈ। ਉਥੇ ਹੀ ਦਿੱਲੀ 'ਚ ਬੁੱਧਵਾਰ ਨੂੰ ਕੇਂਦਰੀ ਏਜੰਸੀਆਂ ਦੇ ਨਾਲ ਡੀ. ਜੀ. ਪੀ. ਦਿਨਕਰ ਗੁਪਤਾ ਨੇ ਮੀਟਿੰਗ ਕੀਤੀ। ਮੀਟਿੰਗ 'ਚ ਕੇਂਦਰ ਦੀ ਖੁਫੀਆ ਏਜੰਸੀਆਂ ਵੱਲੋਂ ਇਹ ਜਾਣਕਾਰੀ ਸ਼ੇਅਰ ਕੀਤੀ ਗਈ ਕਿ ਪੰਜਾਬ ਦੇ ਅੱਤਵਾਦੀ ਪਾਕਿਸਤਾਨ 'ਚ ਠਹਿਰੇ ਹੋਏ ਹਨ। ਇਨ੍ਹਾਂ 'ਚ ਪ੍ਰਮੁੱਖ ਰੂਪ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ ਗਰੁੱਪ ਸਮੇਤ ਹੋਰ ਵਾਂਟਿਡ ਅੱਤਵਾਦੀ ਸ਼ਾਮਲ ਹਨ। ਡੀ. ਜੀ. ਪੀ. ਦਾ ਕਹਿਣਾ ਹੈ ਕਿ ਹੈੱਪੀ ਪੀ. ਐੱਚ. ਡੀ. ਪਿਛਲੇ ਕੁਝ ਸਾਲਾਂ ਤੋਂ ਪੰਜਾਬ 'ਚ ਹੋ ਰਹੇ ਵੱਡੀਆਂ ਵਾਰਦਾਤਾਂ 'ਚ ਮੁੱਖ ਭੂਮਿਕਾ ਨਿਭਾਅ ਰਿਹਾ ਸੀ, ਜਿਨ੍ਹਾਂ 'ਚ ਹਿੰਦੂ ਨੇਤਾਵਾਂ ਦੀ ਟਾਰਗੇਟਿੰਗ ਕਿਲਿੰਗ ਸ਼ਾਮਲ ਹਨ। 

ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਚੀਫ ਵਧਾਵਾ ਸਿੰਘ ਬੱਬਰ ਅਤੇ ਪਰਮਜੀਤ ਸਿੰਘ ਪੰਜਵੜ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਫਿਰਾਕ 'ਚ ਹੈ। ਇਹ ਇਟਲੀ, ਜਰਮਨ ਅਤੇ ਕੈਨੇਡਾ 'ਚ ਰਹਿ ਰਹੇ ਸਾਬਕਾ ਅੱਤਵਾਦੀਆਂ ਨਾਲ ਸੰਪਰਕ 'ਚ ਹੈ। ਇਨ੍ਹਾਂ ਨੂੰ ਵਿਦੇਸ਼ਾਂ ਤੋਂ ਫੰਡ ਦਾ ਆਉਣਾ ਬਰਕਰਾਰ ਹੈ। ਪੀ. ਐੱਚ. ਡੀ. ਨੂੰ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਆਈ. ਐੱਸ. ਆਈ. ਨੇ ਸੁਰੱਖਿਆ ਵੀ ਦੇ ਰੱਖੀ ਸੀ। ਪਿਛਲੇ ਇਕ ਸਾਲ ਤੋਂ ਉਸ ਦੀ ਸੁਰੱਖਿਆ ਨੂੰ ਵਾਪਸ ਲੈ ਲਿਆ ਸੀ। 

ਪਾਕਿਸਤਾਨ 'ਚ ਅੱਤਵਾਦੀ ਕਰ ਰਹੇ ਪ੍ਰਾਪਰਟੀ ਡੀਲਰ ਦਾ ਕੰਮ 
ਖੁਫੀਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਹੈ ਕਿ ਪੰਜਾਬ ਤੋਂ ਗਏ ਅੱਤਵਾਦੀ ਪਾਕਿਸਤਾਨ 'ਚ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਹਨ, ਉਥੇ ਹੀ ਇਨ੍ਹਾਂ ਨੂੰ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਆਈ. ਐੱਸ. ਆਈ. ਫੰਡਿੰਗ ਕਰ ਰਹੀਆਂ ਹਨ, ਜਿਸ ਦੇ ਜ਼ਰੀਏ ਇਹ ਨੈੱਟਵਰਕ ਚਲਾਉਂਦੇ ਹਨ। ਭਾਰਤ ਦੀਆਂ ਖੁਫੀਆ ਏਜੰਸੀਆਂ ਨੂੰ ਕੁਝ ਅਜਿਹੇ ਅਡਰੈੱਸ ਵੀ ਮਿਲੇ ਹਨ, ਜਿੱਥੇ ਇਹ ਅੱਤਵਾਦੀ ਠਹਿਰੇ ਹੋਏ ਹਨ।


author

shivani attri

Content Editor

Related News