ਕਪੂਰਥਲਾ ਬਣੇਗਾ ਹੈਰੀਟੇਜ ਹਬ

07/11/2019 1:13:27 AM

ਕਪੂਰਥਲਾ(ਮਹਾਜਨ)-ਪੰਜਾਬ ਦੇ ਵਿਰਾਸਤੀ ਅਤੇ ਰਿਆਸਤੀ ਸ਼ਹਿਰ ਕਪੂਰਥਲਾ 'ਚ ਹੈਰੀਟੇਜ ਹਬ ਬਣਨ ਜਾ ਰਿਹਾ। ਪੰਜਾਬ ਦਾ ਸੈਰ ਸਪਾਟਾ ਵਿਭਾਗ ਇਤਿਹਾਸਕ ਇਮਾਰਤਾਂ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੇਂ ਰੰਗ 'ਚ ਰੰਗਣ ਜਾ ਰਿਹਾ ਹੈ। ਪੁਰਾਣੀ ਕਚਹਿਰੀ ਪਰਿਸਰ ਅਤੇ ਸ਼ਹਿਰ ਦੀਆਂ ਹੋਰ ਇਤਿਹਾਸਕ ਭਵਨਾਂ ਦੀ ਵੀ ਸੁੰਦਰਤਾ ਬਹਾਲ ਹੋ ਰਹੀ ਹੈ, ਉੱਥੇ 3 ਕਰੋੜ ਰੁਪਏ ਦੀ ਲਾਗਤ ਨਾਲ ਪੁਰਾਣੀ ਕਚਹਿਰੀ ਕੰਪਲੈਕਸ 'ਚ ਜ਼ਿਲਾ ਪ੍ਰਸ਼ਾਸਨ ਨੇ ਪਾਰਕਿੰਗ ਏਰੀਆ 'ਚ ਇਕ ਵਿਸ਼ਾਲ ਅਤੇ ਆਧੁਨਿਕ ਫੂਡ ਕੋਰਟ ਪਾਰਕਿੰਗ ਪ੍ਰਾਜੈਕਟ ਸ਼ੁਰੂ ਕਰਨ ਦੀ ਯੋਜਨਾ ਬਣਾ ਕੇ ਇਸਨੂੰ ਮਨਜ਼ੂਰੀ ਦੇ ਲਈ ਸੂਬਾ ਸਰਕਾਰ ਨੂੰ ਭੇਜੀ ਹੈ, ਜਿਸਦੀ ਜਲਦ ਹੀ ਮਨਜ਼ੂਰੀ ਮਿਲਦੇ ਹੀ ਕੰਮ ਸ਼ੁਰੂ ਹੋ ਜਾਵੇਗਾ। ਜਿਸਦੀ ਪੁਸ਼ਟੀ ਡੀ. ਸੀ. ਇੰਜੀ. ਡੀ. ਪੀ. ਐੱਸ. ਖਰਬੰਦਾ ਨੇ ਕੀਤੀ ਹੈ।

ਜ਼ਿਕਰਯੋਗ ਹੈ ਕਿ ਕਪੂਰਥਲਾ ਸ਼ਹਿਰ ਰਾਜਿਆਂ-ਮਹਾਰਾਜਿਆਂ ਦਾ ਵਿਰਾਸਤੀ ਅਤੇ ਰਿਆਸਤੀ ਸ਼ਹਿਰ ਹੈ। ਇਸ ਸ਼ਹਿਰ 'ਚ ਰਾਜਿਆਂ ਮਹਾਰਾਜਿਆਂ ਦੇ ਸਮੇਂ ਦੇ ਇਤਿਹਾਸਕ ਭਵਨ ਹਨ। ਇਨ੍ਹਾਂ ਇਤਿਹਾਸਕ ਭਵਨਾਂ ਦੀ ਸਾਂਭ-ਸੰਭਾਲ ਨਹੀਂ ਸੀ। ਇਨ੍ਹਾਂ ਇਤਿਹਾਸਕ ਭਵਨਾਂ 'ਤੇ ਜ਼ਿਲਾ-ਪ੍ਰਸ਼ਾਸਨ ਦੇ ਦਫਤਰ, ਪੁਲਸ ਪ੍ਰਸ਼ਾਸਨ ਦੇ ਦਫਤਰ ਅਤੇ ਜ਼ਿਲਾ ਕੋਰਟ ਦੇ ਦਫਤਰ ਹੁੰਦੇ ਸਨ। ਹੁਣ ਹੌਲੀ-ਹੌਲੀ ਨਵਾਂ ਕੋਰਟ ਕੰਪਲੈਕਸ ਬਣਨ, ਨਵਾਂ ਪ੍ਰਸ਼ਾਸਨਿਕ ਕੰਪਲੈਕਸ ਬਣਨ ਨਾਲ ਇੱਥੋਂ ਦਫਤਰ ਸ਼ਿਫਟ ਹੋਣ ਨਾਲ ਇਨ੍ਹਾਂ ਇਤਿਹਾਸਕ ਭਵਨਾਂ ਦੀ ਸੁੰਦਰਤਾ ਬਹਾਲ ਹੋ ਰਹੀ ਹੈ।

PunjabKesari

ਸ਼ਹਿਰ ਦੇ ਕਿਹੜੇ-ਕਿਹੜੇ ਹਨ ਇਤਿਹਾਸਕ ਭਵਨ
ਪੁਰਾਣੀ ਕਚਹਿਰੀ ਪਰਿਸਰ 'ਚ ਇਤਿਹਾਸਕ ਭਵਨ ਦਰਬਾਰ ਹਾਲ, ਪੁਰਾਣਾ ਡੀ. ਟੀ. ਓ. ਦਫਤਰ, ਪੁਰਾਣਾ ਏ. ਡੀ. ਸੀ. ਦਫਤਰ, ਪੁਰਾਣਾ ਜ਼ਿਲਾ ਨਾਜਰ ਦਫਤਰ, ਜ਼ਿਲਾ ਯੋਜਨਾ ਵਿਕਾਸ ਕਮੇਟੀ ਦਫਤਰ, ਐੱਸ. ਡੀ. ਐੱਮ. ਦਫਤਰ, ਐੱਸ. ਐੱਸ. ਪੀ. ਦਫਤਰ, ਇਤਿਹਾਸਕ ਭਵਨਾਂ 'ਚ ਚੱਲ ਰਹੇ ਹਨ।

ਜਲਦ ਨਵੇਂ ਪ੍ਰਸ਼ਾਸਨਿਕ ਪਰਿਸਰ 'ਚ ਜਾਵੇਗਾ ਪੁਲਸ ਵਿਭਾਗ ਦਾ ਦਫਤਰ
ਪੁਲਸ ਵਿਭਾਗ ਦੇ ਦਫਤਰ ਨਵੇਂ ਪ੍ਰਸ਼ਾਸਨਿਕ ਪਰਿਸਰ 'ਚ ਜਲਦ ਤਬਦੀਲ ਹੋਣ ਜਾ ਰਹੇ ਹਨ। ਨਵੇਂ ਪ੍ਰਸ਼ਾਸਨਿਕ ਪਰਿਸਰ 'ਚ ਦੂਜੇ ਚਰਨ ਦਾ ਕੰਮ ਚੱਲ ਰਿਹਾ ਹੈ। ਕੰਮ ਪੂਰਾ ਹੋਣ ਤੋਂ ਬਾਅਦ ਪੁਲਸ ਵਿਭਾਗ ਦੇ ਨਾਲ ਸਬੰਧਤ ਦਫਤਰ ਜਲਦ ਸ਼ਿਫਟ ਹੋਣਗੇ।

ਇਹ ਵੀ ਹਨ ਮਹਾਰਾਜਾ ਦੇ ਸਮੇਂ ਦੇ ਇਤਿਹਾਸਕ ਭਵਨ
ਸ਼ਹਿਰ 'ਚ ਵੀ ਸਥਿਤ ਮੌਰਿਸ ਮਸਜਿਦ, ਜਗਤਜੀਤ ਕਲੱਬ, ਬੱਘੀ ਖਾਨਾ, ਗੁਲਾਬ ਕੋਠੀ, ਗੋਲ ਕੋਠੀ, ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ 'ਚ ਬਣਿਆ ਜੁਬਲੀ ਹਾਲ, ਮੀਰ ਨਾਸਰ ਦਾ ਮਕਬਰਾ, ਸ਼ਾਲੀਮਾਰ ਬਾਗ 'ਚ ਬਣੀ ਪੁਰਾਣੀ ਬਾਰਾਦਰੀ, ਸਮਾਧੀਆਂ, ਸਟੇਟ ਗੁਰਦੁਆਰਾ ਸਾਹਿਬ, ਪੰਚ ਮੰਦਰ, ਜਗਤਜੀਤ ਪੈਲੇਸ ਆਦਿ ਹਨ।


Karan Kumar

Content Editor

Related News