ਕਵਿਤਾ ਉਚਾਰਣ ਮੁਕਾਬਲਾ ਕਰਵਾਇਆ

Wednesday, Apr 03, 2019 - 04:40 AM (IST)

ਕਵਿਤਾ ਉਚਾਰਣ ਮੁਕਾਬਲਾ ਕਰਵਾਇਆ
ਕਪੂਰਥਲਾ (ਧੀਰ)-ਐੱਸ. ਡੀ. ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਵਿਖੇ ਪ੍ਰਿੰਸੀਪਲ ਮੈਡਮ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਹੇਠ ‘ਵੋਟਰ ਜਾਗਰੂਕਤਾ’ ਮੁਹਿੰਮ ਦੇ ਤਹਿਤ ਕਵਿਤਾ ਉਚਾਰਣ ਮੁਕਾਬਲਾ ਕਰਵਾਇਆ ਗਿਆ। ਇਸ ’ਚ ਵੱਧ-ਚਡ਼੍ਹ ਕੇ ਵਿਦਿਆਰਥਣਾਂ ਨੇ ਭਾਗ ਲਿਆ। ਵੋਟਰ ਜਾਗਰੂਕਤਾ ਦੇ ਚੌਥੇ ਪਡ਼ਾਅ ਦੇ ਦੌਰ ’ਚ ਇਸ ਕਵਿਤਾ ਉਚਾਰਣ ’ਚ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ। ਵੋਟਰਾਂ ਨੂੰ ਵੋਟ ਦੀ ਕੀਮਤ ਤੇ ਵੋਟਾਂ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਮੈਡਮ ਪ੍ਰਿੰਸੀਪਲ ਨੇ ਵੀ ਇਹੀ ਗੱਲ ’ਤੇ ਜ਼ੋਰ ਦਿੱਤਾ ਕਿ ਸਭ ਵਿਦਿਆਰਥਣਾਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਇਕ ਸਹੀ ਵੋਟ, ਇਕ ਸਹੀ ਨੇਤਾ ਤੇ ਭਾਰਤ ਦੀ ਇੱਛਾ ਤਹਿਤ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਮੈਡਮ ਗੀਤਾ ਸੇਠੀ, ਮੈਡਮ ਰਾਜਿੰਦਰ ਕੌਰ, ਮੈਡਮ ਰਜਨੀ ਬਾਲਾ, ਮੈਡਮ ਰਾਜਬੀਰ ਕੌਰ, ਮੈਡਮ ਕਸ਼ਮੀਰ ਕੌਰ ਤੇ ਹੋਰ ਸਟਾਫ ਹਾਜ਼ਰ ਸੀ।

Related News