3 ਕਿੱਲੋ ਗਾਂਜੇ ਸਮੇਤ ਵਿਅਕਤੀ ਗ੍ਰਿਫਤਾਰ
Wednesday, Apr 03, 2019 - 04:39 AM (IST)

ਕਪੂਰਥਲਾ (ਭੂਸ਼ਣ)-ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ 3 ਕਿੱਲੋ ਗਾਂਜੇ ਦੇ ਨਾਲ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਸਤਿੰੰਦਰ ਸਿੰਘ ਦੇ ਹੁਕਮਾਂ ’ਤੇ ਐੱਸ. ਪੀ. ਨਾਰਕੋਟਿਕਸ ਮਨਪ੍ਰੀਤ ਸਿੰਘ ਢਿੱਲੋਂ ਦੀ ਨਿਗਰਾਨੀ ’ਚ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਬਲਵਿੰਦਰਪਾਲ ਸਿੰਘ ਨੇ ਪੁਲਸ ਟੀਮ ਦੇ ਨਾਲ ਜਲੰਧਰ ਬਾਈਪਾਸ ਦੇ ਨਜ਼ਦੀਕ ਨਾਕਾਬੰਦੀ ਦੀ ਹੋਈ ਸੀ ਕਿ ਇਸ ਦੌਰਾਨ ਜਦੋਂ ਇਕ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਹੱਥ ’ਚ ਫੜਿਆ ਪਲਾਸਟਿਕ ਦਾ ਬੋਰਾ ਸੜਕ ’ਤੇ ਸੁੱਟ ਦਿੱਤਾ। ਜਿਸ ਦੌਰਾਨ ਪੁਲਸ ਨੇ ਪਿੱਛਾ ਕਰ ਕੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ, ਜਦੋਂ ਮੁਲਜ਼ਮ ਦੇ ਬੋਰੇ ਦੀ ਤਲਾਸ਼ੀ ਲਈ ਤਾਂ ਉਸ ’ਚੋਂ 3 ਕਿੱਲੋ ਗਾਂਜਾ ਬਰਾਮਦ ਹੋਇਆ। ਪੁੱਛਗਿਛ ਦੌਰਾਨ ਉਕਤ ਵਿਅਕਤੀ ਨੇ ਆਪਣਾ ਨਾਮ ਰਾਮ ਬਾਲਕ ਪੁੱਤਰ ਹੁਕਮ ਰਾਏ ਨਿਵਾਸੀ ਮੋਤੀਹਰ ਬਿਹਾਰ ਦੱਸਿਆ। ਉਸ ਨੇ ਦੱਸਿਆ ਕਿ ਉਹ ਬਰਾਮਦ ਗਾਂਜਾ ਵੇਚਣ ਲਈ ਕਿਸੇ ਖਾਸ ਗ੍ਰਾਹਕ ਦੀ ਤਲਾਸ਼ ’ਚ ਸੀ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦਾ ਹੈ। ਉਹ ਬਰਾਮਦ ਗਾਂਜਾ ਕਿਸ ਵਿਅਕਤੀ ਤੋਂ ਲੈ ਕੇ ਆਇਆ ਅਤੇ ਇਸਨੂੰ ਕਿਸ ਨੂੰ ਦੇਣ ਜਾ ਰਿਹਾ ਸੀ ਇਸ ਸਬੰਧੀ ਉਸ ਵਲੋਂ ਪੁੱਛਗਿਛ ਦਾ ਦੌਰ ਜਾਰੀ ਹੈ।