ਜ਼ਿਲਿਆਂਵਾਲਾ ਬਾਗ ਨਰਸੰਹਾਰ ਸਬੰਧੀ ਪੀ. ਐੱਸ. ਯੂ. ਵਲੋਂ ਕੈਂਡਲ ਮਾਰਚ ਕੱਢਿਆ

Sunday, Mar 31, 2019 - 04:49 AM (IST)

ਜ਼ਿਲਿਆਂਵਾਲਾ ਬਾਗ ਨਰਸੰਹਾਰ ਸਬੰਧੀ ਪੀ. ਐੱਸ. ਯੂ. ਵਲੋਂ ਕੈਂਡਲ ਮਾਰਚ ਕੱਢਿਆ
ਕਪੂਰਥਲਾ (ਧੀਰ)-ਜ਼ਿਲਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ ਸ਼ਤਾਬਦੀ ਮੌਕੇ 13 ਅਪ੍ਰੈਲ ਨੂੰ ਜ਼ਿਲਿਆਂਵਾਲਾ ਬਾਗ ਵਿਖੇ ਹੋ ਰਹੇ ਸਮਾਗਮ ਤਹਿਤ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਵੱਡੀ ਗਿਣਤੀ ’ਚ ਨੌਜਵਾਨ ਹਿੱਸਾ ਲੈਣਗੇ। ਉਕਤ ਪ੍ਰਗਟਾਵਾ ਯੂਨੀਅਨ ਆਗੂ ਰਵਿੰਦਰ ਰਵੀ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ’ਚ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵਲੋਂ ਇਸ ਇਤਿਹਾਸਕ ਪਲ ਨੂੰ 13 ਅਪ੍ਰੈਲ 2019 ਨੂੰ ਜ਼ਿਲਿਆਂਵਾਲਾ ਬਾਗ ਅੰਮ੍ਰਿਤਸਰ ਵਿਖੇ ਭਾਰੀ ਇੱਕਠ ਕੀਤਾ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਪੂਰੇ ਪੰਜਾਬ ’ਚ ਇਨਕਲਾਬੀ ਜਾਗੋਆ, ਕੈਂਡਲ ਮਾਰਚ, ਨਾਟਕਾਂ ਤੇ ਨੁੱਕਡ਼ ਮੀਟਿੰਗਾਂ ਰਾਹੀਂ ਪਿੰਡਾਂ ਸ਼ਹਿਰਾਂ ’ਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਕਡ਼ੀ ਤਹਿਤ ਬੀਤੀ ਰਾਤ ਪਿੰਡ ਦੰਦੂਪੁਰ ਵਿਖੇ ਸਮੂਹ ਲੋਕਾਂ ਦਾ ਇੱਕਠ ਕਰਕੇ ਪੂਰੇ ਪਿੰਡ ’ਚ ਕੈਂਡਲ ਮਾਰਚ ਕੱਢ ਕੇ ਲੋਕਾਂ ਨੂੰ ਜ਼ਿਲਿਆਂਵਾਲਾ ਬਾਗ ਵਿਖੇ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲਿਆਂਵਾਲਾ ਬਾਗ ਦੇ ਨਰਸੰਹਾਰ ਨੂੰ ਕੌਣ ਭੁੱਲ ਸਕਦਾ ਹੈ। ਜਿਥੇ ਸਾਡੇ ਦੇਸ਼ ਦੇ ਨਿਹੱਥੇ ਲੋਕਾਂ ਨੂੰ ਜਨਰਲ ਡਾਇਰ ਨੂੰ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਅੱਜ ਸਾਨੂੰ ਸਾਰਿਆਂ ਨੂੰ ਉਨ੍ਹਾਂ ਸ਼ਹੀਦ ਹੋਏ ਭਾਰਤੀਆਂ ਦੀ ਯਾਦ ’ਚ ਜ਼ਰੂਰ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਸ ਮੌਕੇ ਦੀਪ ਚੌਹਾਨ, ਰਾਜੇਸ਼ ਚੌਹਾਨ, ਅਰੁਣ ਚੌਹਾਨ, ਗੁਰਪ੍ਰੀਤ, ਅਰਸ਼ ਤੇ ਰਵੀ ਨੇ ਵੀ ਆਪਣੇ ਵਿਚਾਰਾਂ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ।

Related News