ਨਸ਼ੇ ਵਾਲੇ 25 ਟੀਕਿਆਂ ਸਣੇ 2 ਕਾਬੂ

Tuesday, Mar 26, 2019 - 04:57 AM (IST)

ਨਸ਼ੇ ਵਾਲੇ 25 ਟੀਕਿਆਂ ਸਣੇ 2 ਕਾਬੂ
ਕਪੂਰਥਲਾ (ਹਰਜੋਤ)-ਸੀ. ਆਈ. ਏ. ਸਟਾਫ਼ ਨੇ ਇਕ ਵਿਅਕਤੀ ਨੂੰ ਖਾਟੀ ਨੇੜਿਓ ਕਾਬੂ ਕਰ ਕੇ ਉਸ ਕੋਲੋਂ ਨਸ਼ੇ ਵਾਲੇ 15 ਟੀਕੇ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਨਾਰਕੋਟਿੰਗ ਕਪੂਰਥਲਾ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਏ. ਐੱਸ. ਆਈ. ਪਰਮਜੀਤ ਸਿੰਘ ਦੀ ਅਗਵਾਈ ’ਚ ਪੁਲਸ ਨੇ ਉਕਤ ਵਿਅਕਤੀ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਵਿਅਕਤੀ ਦੀ ਪਛਾਣ ਮਨਪ੍ਰੀਤ ਕੁਮਾਰ ਉਰਫ਼ ਮੰਗਾ ਪੁੱਤਰ ਬੂਟਾ ਰਾਮ ਵਾਸੀ ਅਮਰੀਕ ਨਗਰ ਭੁੱਲਾਰਾਈ ਕਾਲੋਨੀ ਵਜੋਂ ਹੋਈ ਹੈ। ਪੁਲਸ ਨੇ ਉਕਤ ਵਿਅਕਤੀ ਖਿਲਾਫ ਧਾਰਾ 22-61-85 ਤਹਿਤ ਕੇਸ ਦਰਜ ਕੀਤਾ ਹੈ।ਇਸੇ ਤਰ੍ਹਾਂ ਰਾਵਲਪਿੰਡੀ ਪੁਲਸ ਨੇ ਇਕ ਵਿਅਕਤੀ ਨੂੰ ਜਗਪਾਲਪੁਰ ਨੇੜਿਓ ਕਾਬੂ ਕਰ ਕੇ ਉਸ ਕੋਲੋਂ ਨਸ਼ੇ ਵਾਲੇ 10 ਟੀਕੇ ਬਰਾਮਦ ਕਰ ਕੇ ਧਾਰਾ 22-61-85 ਤਹਿਤ ਕੇਸ ਦਰਜ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਜਗਪਾਲਪੁਰ ਲਾਗਿਓਂ ਕਾਬੂ ਕਰ ਕੇ ਜਦੋਂ ਇਸ ਦੀ ਚੈਕਿੰਗ ਕੀਤੀ ਤਾਂ ਇਸ ਪਾਸੋਂ ਟੀਕੇ ਬਰਾਮਦ ਹੋਏ। ਕਾਬੂ ਕੀਤੇ ਵਿਅਕਤੀ ਦੀ ਪਛਾਣ ਵਿਸ਼ਾਲ ਕੈਂਥ ਪੁੱਤਰ ਜਸਪਾਲ ਕੈਂਥ ਵਾਸੀ ਮੁਹੱਲਾ ਆਨੰਦ ਨਗਰ ਵਜੋਂ ਹੋਈ ਹੈ।

Related News