ਗੁਰਦੁਆਰਾ ਸਾਹਿਬ ਬਾਵਿਆਂ ਵਿਖੇ ਮੀਟਿੰਗ
Wednesday, Mar 20, 2019 - 03:38 AM (IST)
ਕਪੂਰਥਲਾ (ਗੁਰਵਿੰਦਰ ਕੌਰ)-ਗੁਰਦੁਆਰਾ ਸਾਹਿਬ ਬਾਵਿਆਂ ਵਿਖੇ ਵਿਸ਼ਾਲ ਮੀਟਿੰਗ ਪ੍ਰਧਾਨ ਠੇਕੇਦਾਰ ਉੱਜਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਤੋਂ ਇਲਾਵਾ ਪੰਜਾਬ ਦੇ ਸਰਬ ਰੋਗ ਦਾ ਅਓਖਦ ਨਾਮ ਮਿਸ਼ਨ ਸੋਸਾਇਟੀ ਦੇ ਕੋਆਰਡੀਨੇਟਰ ਜਗਮੋਹਨ ਸਿੰਘ ਚੰਡੀਗਡ਼੍ਹ, ਗੁਰੂ ਰਾਮਦਾਸ ਸੇਵਾ ਸੋਸਾਇਟੀ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਸੋਨੂੰ, ਸਰਬ ਰੋਗ ਕਾ ਅਓਖਦੁ ਨਾਮ ਮਿਸ਼ਨ ਸੋਸਾਇਟੀ ਕਪੂਰਥਲਾ ਦੇ ਜ਼ਿਲਾ ਜਨਰਲ ਸਕੱਤਰ ਹਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਰਬ ਰੋਗ ਕਾ ਅਓਖਦ ਨਾਮ ਮਿਸ਼ਨ ਸੋਸਾਇਟੀ ਫਾਊਂਡਰ ਪੰਜਾਬ ਦੇ ਪ੍ਰਧਾਨ ਹਰਦਿਆਲ ਸਿੰਘ ਆਈ. ਏ. ਐੱਸ. ਦੇ ਉੱਦਮ ਨਾਲ ਪੰਜ ਰੋਜ਼ਾ ਨਾਮ ਸਿਮਰਨ, ਗੁਰਬਾਣੀ ਕੀਰਤਨ ਕੈਂਪ ਗੁਰਦੁਆਰਾ ਸਾਹਿਬ ਬਾਵਿਆਂ ਵਿਖੇ 24 ਤੋਂ 28 ਅਪ੍ਰੈਲ ਤੱਕ ਪ੍ਰਧਾਨ ਠੇਕੇਦਾਰ ਉੱਜਲ ਸਿੰਘ ਸਮੂਹ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਹ ਕੈਂਪ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਸੋਨੂੰ, ਠੇਕੇਦਾਰ ਉੱਜਲ ਸਿੰਘ, ਹਰਜੀਤ ਸਿੰਘ ਭਾਟੀਆ ਦੇ ਅਨੇਕਾਂ ਯਤਨਾਂ ਸਦਕਾ ਮੁੱਖ ਦਫਤਰ ਸਰਬ ਰੋਗ ਦਾ ਅਓਖਦ ਨਾਮ ਮਿਸ਼ਨ ਸੋਸਾਇਟੀ ਨੇ ਇਸ ਕੈਂਪ ਨੂੰ ਲਾਉਣ ਦਾ ਫੈਸਲਾ ਲਿਆ। ਇਸ ਕੈਂਪ ਦੀ ਸਫਲਤਾ ਤੇ ਸੁਚਾਰੂ ਸੁਝਾਅ ਪ੍ਰਾਪਤ ਕਰਨ ਹਿੱਤ ਇਕ ਵਿਸ਼ਾਲ ਮੀਟਿੰਗ ’ਚ ਸੁਝਾਅ ਪ੍ਰਾਪਤ ਕੀਤੇ ਗਏ। ਇਸ ਪੰਜ ਰੋਜ਼ਾ ਕੈਂਪ ਦੌਰਾਨ ਰੋਜ਼ਾਨਾ ਨਾਮ ਸਿਮਰਨ, ਗੁਰਬਾਣੀ ਕੀਰਤਨ, ਸ੍ਰੀ ਸੁਖਮਨੀ ਸਾਹਿਬ ਦੇ ਜਾਪ ਤੇ ਹੋਰ ਬਾਣੀਆਂ ਦੇ ਜਾਪ ਕੀਤੇ ਜਾਇਆ ਕਰਨਗੇ। ਇਹ ਕੈਂਪ ਰੋਜ਼ਾਨਾ ਦੁਪਹਿਰ 2 ਤੋਂ ਰਾਤ 8 ਵਜੇ ਤੱਕ ਚੱਲਿਆ ਕਰੇਗਾ। ਇਸ ’ਚ ਗੁਰਬਾਣੀ ਦੇ ਜਾਪ, ਨਾਮ ਸਿਮਰਨ, ਵਾਹਿਗੁਰੂ ਦੇ ਜਾਪ ਦੁਆਰਾ ਰੋਗਾਂ ਦੇ ਨਿਵਾਰਣ ਦੀ ਵਿਧੀ ’ਤੇ ਰੋਸ਼ਨੀ ਪਾਉਣ ਲਈ ਮਿਸ਼ਨ ਦੇ ਫਾਊਂਡਰ ਪ੍ਰਧਾਨ ਹਰਦਿਆਲ ਸਿੰਘ ਸਾਬਕਾ ਫਾਇਨਾਂਸ਼ੀਅਲ ਕਮਿਸ਼ਨਰ ਪੰਜਾਬ ਪਹੁੰਚਣਗੇ। ਕੈਂਪ ’ਚ ਵੱਖ-ਵੱਖ ਸਰੀਰਕ ਰੋਗਾਂ ਦਾ ਇਲਾਜ ਗੁਰਬਾਣੀ, ਨਾਮ ਸਿਮਰਨ, ਵਾਹਿਗੁਰੂ ਦੇ ਜਾਪ ਦੁਆਰਾ ਹੁੰਦਾ ਹੈ। ਭਿਆਨਕ ਬੀਮਾਰੀਆਂ ਦੇ ਰੋਗੀ ਤੰਦਰੁਸਤੀ ਪ੍ਰਾਪਤ ਕਰਦੇ ਹਨ। ਇਸ ਤੋਂ ਪਹਿਲਾਂ ਅਨੇਕਾਂ ਰੋਗੀ ਆਪਣੀਆਂ ਬੀਮਾਰੀਆਂ ਤੋਂ ਛੁਟਕਾਰਾ ਪਾ ਚੁੱਕੇ ਹਨ। ਇਸ ਦੌਰਾਨ ਕੋਆਰਡੀਨੇਟਰ ਜਗਮੋਹਨ ਸਿੰਘ ਨੇ ਦੱਸਿਆ ਕਿ ਇਹ ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ- ਵਿਦੇਸ਼ਾਂ ’ਚ ਤੇ ਭਾਰਤ ਦੇ ਸ਼ਹਿਰਾਂ ਪਿੰਡਾਂ ’ਚ ਕੈਂਪ ਬੀਤੇ 30 ਸਾਲਾਂ ਤੋਂ ਲਗਾਏ ਜਾ ਰਹੇ ਹਨ, ਜਿਸ ਤੋਂ ਲਾਭ ਉਠਾਇਆ ਜਾ ਰਿਹਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਬਾਵਿਆਂ ਦੇ ਖਜ਼ਾਨਚੀ ਗੁਰਦੀਪ ਸਿੰਘ, ਕਾਰਜਕਾਰਨੀ ਮੈਂਬਰ ਅਰਵਿੰਦਰਜੀਤ ਸਿੰਘ, ਗਿਆਨ ਸਿੰਘ ਕੈਨੇਡਾ, ਸਵਿੰਦਰ ਸਿੰਘ, ਜਗੀਰ ਸਿੰਘ ਸਿੱਧੂ, ਅਮਨਦੀਪ ਸਿੰਘ ਸੂਰੀ, ਗੁਰਮੇਲ ਸਿੰਘ ਹੈੱਡ ਗ੍ਰੰਥੀ, ਲਖਵਿੰਦਰ ਸਿੰਘ, ਦਵਿੰਦਰ ਸਿੰਘ, ਗਗਨਦੀਪ ਸਿੰਘ, ਰਵਨੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ’ਚ ਹਾਜ਼ਰ ਸਨ।