ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ
Wednesday, Mar 20, 2019 - 03:36 AM (IST)
ਕਪੂਰਥਲਾ (ਘੁੰਮਣ)-ਪੀਰ ਬਾਬਾ ਗੋਲੇ ਸ਼ਾਹ ਜੀ ਦੀ ਦਰਗਾਹ ’ਤੇ ਪਿੰਡ ਸੈਫਲਾਬਾਦ ਵਿਖੇ 21ਵਾਂ ਸਾਲਾਨਾ ਸੱਭਿਆਚਾਰਕ ਮੇਲਾ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਬਾਊਸ਼ਾਹ ਜੀ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਸਭ ਤੋਂ ਪਹਿਲਾ ਚਾਦਰ ਤੇ ਝੰਡਾ ਚਡ਼੍ਹਾਉਣ ਦੀ ਰਸਮ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਬਾਊ ਸ਼ਾਹ ਤੇ ਮੁੱਖ ਮੇਲਾ ਪ੍ਰਬੰਧਕ ਮਨਜਿੰਦਰ ਸਿੰਘ ਕਾਲਾ ਦੀ ਅਗਵਾਈ ਹੇਠ ਸਮੂਹ ਸਾਧ ਸੰਗਤ ਵੱਲੋਂ ਸਾਂਝੇ ਤੌਰ ’ਤੇ ਅਦਾ ਕੀਤੀ ਗਈ। ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਬਲਜਿੰਦਰ ਸਿੰਘ ਸਪੇਨ ਅੰਤਰਰਾਸ਼ਟਰੀ ਖੇਡ ਪ੍ਰਮੋਟਰ, ਮੰਗਲ ਸਿੰਘ ਦੁਬਈ ਤੇ ਜਤਿਨ ਗੋਇਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਪਰੰਤ ਸਰੋਤਿਆਂ ਦੇ ਮਨੋਰੰਜਨ ਲਈ ਜਸਵਿੰਦਰ ਬਰਾਡ਼ ਦਾ ਖੁੱਲਾ ਅਖਾਡ਼ਾ ਲਾਇਆ ਗਿਆ, ਜਿਸ ਦਾ ਸਰੋਤਿਆਂ ਨੇ ਘੰਟਿਆਬੱਧੀ ਖੁੱਲੇ ਪੰਡਾਲ ’ਚ ਬੈਠ ਕੇ ਭਰਪੂਰ ਆਨੰਦ ਮਾਣਿਆ ਤੇ ਸ਼ਿਰਕਤ ਕਰ ਕੇ ਮੇਲੇ ਦੀ ਰੌਣਕ ਨੂੰ ਖੂਬ ਵਧਾਇਆ। ਮੰਚ ਸੰਚਾਲਨ ਦੀ ਅਹਿਮ ਜਿੰਮੇਵਾਰੀ ਬਿੱਲਾ ਫੱਤੂਢੀਂਗਾ ਨੇ ਬਾਖੂਬੀ ਨਿਭਾਈ। ਇਸ ਮੌਕੇ ਮੁੱਖ ਮੇਲਾ ਪ੍ਰਬੰਧਕ ਮਨਜਿੰਦਰ ਸਿੰਘ ਕਾਲਾ ਪੰਚ, ਮੰਗਲ ਸਿੰਘ ਦੁਬਈ, ਜਤਿਨ ਗੋਇਲ, ਨਿਸ਼ਾਨ ਉੱਚੇਵਾਲਾ, ਇਮਰਾਨ ਸੁਰਖਪੁਰ, ਬਿੱਟੂ ਪੰਚ, ਮੇਜਰ ਸਿੰਘ ਯੂ. ਐੱਸ. ਏ., ਮਨਜੀਤ ਸਿੰਘ ਯੂ. ਐੱਸ. ਏ., ਨੀਟਾ ਜੋਹਲ ਕੈਨੇਡਾ, ਗੋਪਾ ਮਸਕਟ, ਸ਼ਿੰਦਰ ਮਸਕਟ, ਇੰਦਰਜੀਤ ਮਸਕਟ, ਤੀਰਥ ਸਪੇਨ, ਰਣਜੀਤ ਇਟਲੀ, ਮਨਜੀਤ ਸਿੰਘ ਫੰਜਰ, ਗੁਰਨਾਮ ਸਿੰਘ ਪੰਚ ਤੇ ਐੱਨ. ਆਰ. ਆਈ. ਵੀਰਾਂ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਸੰਗਤਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।