ਵੱਡੇ ਸ਼ਹਿਰਾਂ ਤੋਂ ਛੋਟੇ ਸ਼ਹਿਰਾਂ ਵੱਲ ਸ਼ਿਫਟ ਹੋਣ ਲੱਗਾ ਨੌਕਰੀ ਬਾਜ਼ਾਰ, ਵਧੇ ਰੁਜ਼ਗਾਰ ਦੇ ਮੌਕੇ

Tuesday, Sep 05, 2023 - 06:07 PM (IST)

ਜਲੰਧਰ (ਇੰਟ.)–ਭਾਰਤ ਵਿਚ ਨੌਕਰੀ ਬਾਜ਼ਾਰ ਮਹਾਨਗਰਾਂ ਤੋਂ ਬਾਹਰ ਨਿਕਲ ਕੇ ਘੱਟ ਆਬਾਦੀ ਵਾਲੇ ਸ਼ਹਿਰਾਂ ਵੱਲ ਵਧ ਰਿਹਾ ਹੈ। ਜਾਣਕਾਰੀ ਮੁਤਾਬਕ ਹੁਣ ਬੇਰੁਜ਼ਗਾਰ ਨੌਜਵਾਨਾਂ ਦੇ ਟੀਅਰ-2 (50,000 ਤੋਂ 1,00,000 ਦੀ ਆਬਾਦੀ) ਅਤੇ (ਟੀਅਰ-3 20,000 ਤੋਂ 50,000 ਦੀ ਆਬਾਦੀ) ਸ਼ਹਿਰਾਂ ਵਿਚ ਮਹਾਨਗਰਾਂ ਨਾਲੋਂ ਜ਼ਿਆਦਾ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ। ਇਨ੍ਹਾਂ ਸ਼ਹਿਰਾਂ ਵਿਚ ਦਰਮਿਆਨਾ ਵਰਗ ਤੇਜ਼ ਰਫਤਾਰ ਨਾਲ ਵਧ ਰਿਹਾ ਹੈ ਅਤੇ ਵ੍ਹਾਈਟ ਅਤੇ ਬਲਿਊ ਕਾਲਰ ਜੌਬ ਦੇ ਮੌਕਿਆਂ ਵਿਚ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਬਿਜਲੀ ਖ਼ਪਤਕਾਰਾਂ ਲਈ ਖ਼ੁਸ਼ਖ਼ਬਰੀ, ਪੜ੍ਹੋ ਕੀ ਹੈ ਪੂਰੀ ਖ਼ਬਰ

ਨਿਰਮਾਣ ਅਤੇ ਫਾਰਮਾਸਿਊਟੀਕਲਸ ਛੋਟੇ ਸ਼ਹਿਰਾਂ ’ਚ 
ਜਾਣਕਾਰਾਂ ਦਾ ਕਹਿਣਾ ਹੈ ਕਿ ਵਸਤਾਂ ਅਤੇ ਸੇਵਾਵਾਂ ਦੇ ਪ੍ਰਮੁੱਖ ਐਕਸਪੋਰਟ ਇਨ੍ਹਾਂ ਸਥਾਨਾਂ ਤੋਂ ਕੀਤਾ ਜਾਂਦਾ ਹੈ। ਨਿਰਮਾਣ ਅਤੇ ਫਾਰਮਾਸਿਊਟੀਕਲਸ ਦਾ ਸਮੂਹ ਮਹਾਨਗਰਾਂ ਤੋਂ ਪਰ੍ਹੇ ਹੈ ਅਤੇ ਆਈ. ਟੀ. ਉਦਯੋਗਾਂ ’ਚ ਹੁਨਰ ਵਿਕਾਸ ਦੇ ਮੌਕੇ ਛੋਟੇ ਸ਼ਹਿਰਾਂ ’ਚ ਵੱਧ ਹਨ। ਵਿੱਤੀ ਸੇਵਾਵਾਂ ਖਤਮ ਹੋ ਰਹੀਆਂ ਹਨ, ਜਿਸ ਨਾਲ ਮੈਨਪਾਵਰ ਦੀ ਮਜ਼ਬੂਤ ਮੰਗ ਪੈਦਾ ਹੋ ਰਹੀ ਹੈ, ਜਿਸ ਕਾਰਨ ਤਕਨਾਲੋਜੀ ਅਰਥਵਿਵਸਥਾ ਨੂੰ ਅੰਦਰੂਨੀ ਇਲਾਕਿਆਂ ਵਿਚ ਧੱਕ ਰਹੀ ਹੈ। ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਵੀ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਦੀਆਂ ਕਮੀਆਂ ਨੂੰ ਦੂਰ ਕਰ ਕੇ ਆਪਣਾ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ : State Teacher Award : ਅਧਿਆਪਕ ਦਿਵਸ 'ਤੇ Teachers ਨੂੰ ਸਨਮਾਨਿਤ ਕਰੇਗੀ ਪੰਜਾਬ ਸਰਕਾਰ

ਟਰਾਂਸਪੋਰਟ ਦੀ ਮੰਗ ਵੀ ਵਧੀ
ਦਿੱਲੀ ਅਤੇ ਮੁੰਬਈ ਪਹਿਲਾਂ ਤੋਂ ਹੀ ਦੁਨੀਆ ਦੇ ਚੋਟੀ ਦੀਆਂ 10 ਮੈਗਾਸਿਟੀਜ਼ ਦੀ ਸੂਚੀ ’ਚ ਹਨ ਪਰ ਭਾਰਤ ਵਿਚ ਵੱਡੀ ਗਿਣਤੀ ਵਿਚ ਸ਼ਹਿਰੀ ਸਮੂਹ ਹਨ, ਜੋ ਅਸਲ ਵਿਚ ਸ਼ਹਿਰੀਕਰਣ ਨੂੰ ਉਤਸ਼ਾਹ ਦੇ ਰਹੇ ਹਨ। ਆਰਥਿਕ ਉਤਪਾਦਨ ਛੋਟੇ ਸ਼ਹਿਰਾਂ ਵਿਚ ਤੇਜ਼ੀ ਨਾਲ ਕੇਂਦਰਿਤ ਹੋ ਰਿਹਾ ਹੈ। ਸਿਹਤ ਸੇਵਾ ਅਤੇ ਸਿੱਖਿਆ ਸੇਵਾਵਾਂ ਤੋਂ ਬਾਅਦ ਘਰ ਅਤੇ ਟਰਾਂਸਪੋਰਟ ਦੀ ਮੰਗ ਸਭ ਤੋਂ ਵੱਧ ਇਨ੍ਹਾਂ ਸ਼ਹਿਰਾਂ ’ਚ ਹੈ। ਇਨ੍ਹਾਂ ਸਾਰੇ ਉਦਯੋਗਾਂ ਦਾ ਰੁਜ਼ਗਾਰ ’ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਭਾਰਤ ਆਪਣਾ ਆਰਥਿਕ ਵਿਕਾਸ ਉਨ੍ਹਾਂ ਪ੍ਰਤਿਭਾਵਾਂ ’ਤੇ ਕਾਇਮ ਰੱਖ ਰਿਹਾ ਹੈ, ਜੋ ਵਿਦੇਸ਼ ਨਹੀਂ ਜਾ ਸਕਦੇ।

ਇਹ ਵੀ ਪੜ੍ਹੋ : ਜਲੰਧਰ 'ਚ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈਆਂ ਸਵੱਛ-ਭਾਰਤ ਅਤੇ ਸਮਾਰਟ ਸਿਟੀ ਵਰਗੀਆਂ ਸਕੀਮਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Anuradha

Content Editor

Related News