ਜਿਊਲਰੀ ਦੀ ਦੁਕਾਨ ''ਤੇ ਵੱਡੀ ਵਾਰਦਾਤ, ਬਰਥਡੇਅ ਪਾਰਟੀ ਬਹਾਨੇ ਹੋਸ਼ ਉਡਾਉਣ ਵਾਲਾ ਕਾਰਾ ਕਰ ਗਿਆ ਕਾਰੀਗਰ

Monday, Jun 28, 2021 - 12:17 PM (IST)

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-23 ਸਥਿਤ ਮਹਾਲਕਸ਼ਮੀ ਡਾਇਮੰਡ ਜ਼ਿਊਲਰਸ ਦਾ ਕਾਰੀਗਰ ਸ਼ਨੀਵਾਰ ਰਾਤ ਆਪਣੇ ਬਰਥ-ਡੇਅ ’ਤੇ ਸਾਥੀਆਂ ਨੂੰ ਬੇਹੋਸ਼ ਕਰ ਕੇ ਤਿਜੋਰੀ ਨੂੰ ਕੱਟ ਕੇ ਸਵਾ ਕਰੋੜ ਰੁਪਏ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋ ਗਿਆ। ਬੰਗਾਲੀ ਕਾਰੀਗਰ ਨੇ ਸ਼ੋਅਰੂਮ ਦੀ ਦੂਜੀ ਮੰਜ਼ਿਲ ’ਤੇ ਬਾਥਰੂਮ ਵਿਚ ਜਾ ਕੇ ਗੈਸ ਕਟਰ ਨਾਲ ਤਿਜੋਰੀ ਕੱਟ ਕੇ ਗਹਿਣੇ ਕੱਢੇ। ਮਾਲਕ ਨੇ ਨਕਦੀ ਅਤੇ ਗਹਿਣੇ ਸ਼ੋਅਰੂਮ ਦੀ ਦੂਜੀ ਮੰਜ਼ਿਲ ’ਤੇ ਰੱਖੇ ਹੋਏ ਸਨ। ਉੱਥੇ ਹੀ ਸਾਰੇ ਕਾਰੀਗਰ ਕੰਮ ਕਰਦੇ ਸਨ। ਸਵੇਰੇ ਕਾਰੀਗਰ ਹੋਸ਼ ਵਿਚ ਆਏ ਤਾਂ ਸ਼ੋਅਰੂਮ ਦਾ ਸ਼ਟਰ ਬੰਦ ਮਿਲਿਆ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਮਾਲਕ ਨੂੰ ਦਿੱਤੀ। ਮਾਲਕ ਅਨੂਪ ਦੁਕਾਨ ’ਤੇ ਆਇਆ ਤਾਂ ਉਸ ਦੇ ਹੋਸ਼ ਉੱਡ ਗਏ। ਕਰੋੜਾਂ ਦੀ ਚੋਰੀ ਦੀ ਸੂਚਨਾ ਮਿਲਦਿਆਂ ਹੀ ਐੱਸ. ਪੀ. ਸਿਟੀ ਚੇਤਨ ਬਾਂਸਲ, ਡੀ. ਐੱਸ. ਪੀ. ਚਰਨਜੀਤ ਸਿੰਘ ਅਤੇ ਥਾਣਾ ਇੰਚਾਰਜ ਰਾਮ ਰਤਨ ਸ਼ਰਮਾ ਮੌਕੇ ’ਤੇ ਪੁੱਜੇ।

ਇਹ ਵੀ ਪੜ੍ਹੋ : ਜੇਲ੍ਹ 'ਚ ਮਿਲੇ ਹੁੱਕੇ ਦੇ ਮਾਮਲੇ 'ਚ ਵੱਡੀ ਕਾਰਵਾਈ, ਸਹਾਇਕ ਸੁਪਰੀਡੈਂਟ ਸਮੇਤ 2 ਵਾਰਡਨ ਮੁਅੱਤਲ

PunjabKesari

ਫਾਰੈਂਸਿਕ ਟੀਮ ਨੇ ਘਟਨਾ ਸਥਾਨ ਤੋਂ ਮੁਲਜ਼ਮ ਕਾਰੀਗਰ ਦੇ ਫਿੰਗਰ ਪ੍ਰਿੰਟ ਲਏ। ਮਾਲਕ ਅਨੂਪ ਕੋਹਲੀ ਦੀ ਸ਼ਿਕਾਇਤ ’ਤੇ ਸੈਕਟਰ-17 ਥਾਣਾ ਪੁਲਸ ਨੇ ਕਲਕੱਤਾ ਦੇ ਜ਼ਿਲ੍ਹਾ ਹੁਗਲੀ ਨਿਵਾਸੀ ਆਕਾਸ਼ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰ ਲਿਆ। ਪੁਲਸ ਟੀਮਾਂ ਮੁਲਜ਼ਮ ਨੂੰ ਫੜ੍ਹਨ ਲਈ ਰਵਾਨਾ ਹੋ ਗਈਆਂ। ਪੁਲਸ ਨੇ ਮੁਲਜ਼ਮ ਦੇ ਮੋਟਰਸਾਈਕਲ ਦਾ ਨੰਬਰ ਪੀ. ਬੀ. 65 ਈ 9761 ਸਾਰੇ ਸੂਬਿਆਂ ਦੀ ਪੁਲਸ ਨੂੰ ਭੇਜ ਦਿੱਤਾ ਹੈ। ਟੋਲ ਪਲਾਜ਼ਾ ’ਤੇ ਪੁਲਸ ਟੀਮਾਂ ਜਾ ਕੇ ਵੇਖ ਰਹੀਆਂ ਹਨ ਕਿ ਮੁਲਜ਼ਮ ਕਿਸ ਰਸਤੇ ਤੋਂ ਕਿੱਥੇ ਗਿਆ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਚੀਨ 'ਚ ਪਹਿਲੇ 'ਕੋਵਿਡ' ਕੇਸ ਦੀ ਤਾਰੀਖ਼ ਬਾਰੇ ਵਿਗਿਆਨੀਆਂ ਨੇ ਕੀਤਾ ਵੱਡਾ ਦਾਅਵਾ
ਦੁਕਾਨ ਦੇ ਸ਼ਟਰ ਨੂੰ ਵੀ ਬਾਹਰੋਂ ਤਾਲਾ ਲਾ ਗਿਆ
ਸ਼ਿਕਾਇਤਕਰਤਾ ਅਨੂਪ ਕੋਹਲੀ ਨੇ ਦੱਸਿਆ ਕਿ ਉਸ ਦੀ ਸੈਕਟਰ-23 ਦੇ ਐੱਸ. ਸੀ. ਓ. ਨੰ. 45 ਵਿਚ ਮਹਾਲਕਸ਼ਮੀ ਡਾਇਮੰਡ ਜ਼ਿਊਲਰਸ ਦੀ ਦੁਕਾਨ ਹੈ। ਉਸ ਦੀ ਦੁਕਾਨ ’ਤੇ ਕਲਕੱਤਾ ਦੇ ਹੁਗਲੀ ਜ਼ਿਲ੍ਹੇ ਦਾ ਵਾਸੀ ਆਕਾਸ਼ ਕਈ ਸਾਲਾਂ ਤੋਂ ਸੋਨੇ ਅਤੇ ਹੀਰੇ ਦੇ ਗਹਿਣੇ ਬਣਾਉਣ ਦਾ ਕੰਮ ਕਰਦਾ ਸੀ। ਸ਼ਨੀਵਾਰ ਆਕਾਸ਼ ਦਾ ਜਨਮ ਦਿਨ ਸੀ। ਸ਼ੋਅਰੂਮ ਦੇ ਦੂਜੇ ਫਲੋਰ ’ਤੇ ਦੇਰ ਰਾਤ ਅਕਾਸ਼ ਨੇ ਆਪਣੇ ਬਾਕੀ ਸਾਥੀ ਕਾਰੀਗਰਾਂ ਨੂੰ ਬਰਥ-ਡੇਅ ਪਾਰਟੀ ਦਿੱਤੀ। ਇਸ ਪਾਰਟੀ ਵਿਚ ਆਕਾਸ਼ ਨੇ ਸਾਥੀਆਂ ਨੂੰ ਕੋਲਡ ਡਰਿੰਗ ਵਿਚ ਨਸ਼ੇ ਵਾਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ, ਜਿਸ ਨਾਲ ਉਹ ਸਾਰੇ ਬੇਹੋਸ਼ ਹੋ ਗਏ। ਆਕਾਸ਼ ਨੇ ਆਪਣੇ ਤਿੰਨ ਸਾਥੀਆਂ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਦੁਕਾਨ ਦੇ ਸ਼ਟਰ ਨੂੰ ਵੀ ਬਾਹਰੋਂ ਤਾਲਾ ਲਾ ਦਿੱਤਾ। ਅਨੂਪ ਨੇ ਦੱਸਿਆ ਕਿ ਸਵੇਰੇ ਜਦੋਂ ਉਸ ਦੇ ਇਕ ਕਾਰੀਗਰ ਨੇ ਫ਼ੋਨ ਕਰ ਕੇ ਕਿਹਾ ਕਿ ਆਕਾਸ਼ ਦੁਕਾਨ ਵਿਚ ਨਹੀਂ ਹੈ ਅਤੇ ਦਰਵਾਜ਼ਾ ਬਾਹਰੋਂ ਬੰਦ ਹੈ ਤਾਂ ਉਹ ਦੁਕਾਨ ’ਤੇ ਪਹੁੰਚਿਆ ਅਤੇ ਤਾਲੇ ਖੋਲ੍ਹ ਕੇ ਕਾਰੀਗਰਾਂ ਨੂੰ ਬਾਹਰ ਕੱਢਿਆ।

ਇਹ ਵੀ ਪੜ੍ਹੋ : ਮੈਡੀਕਲ ਆਕਸੀਜਨ ਉਤਪਾਦਨ 'ਚ 'ਪੰਜਾਬ' ਦੀ ਵੱਡੀ ਪੁਲਾਂਘ, ਜੁਲਾਈ 'ਚ ਸ਼ੁਰੂ ਹੋਣਗੇ 75 'PSA ਪਲਾਂਟ'
ਦੂਜੇ ਕਾਰੀਗਰ ਦਾ ਮੋਟਰਸਾਈਕਲ ਲੈ ਕੇ ਫ਼ਰਾਰ ਹੋਇਆ
ਅਨੂਪ ਨੇ ਦੇਖਿਆ ਕਿ ਬਾਥਰੂਮ ਵਿਚ ਲਾਕਰ ਕੱਟੀ ਹੋਈ ਹਾਲਤ ਵਿਚ ਪਿਆ ਹੈ ਅਤੇ ਉਸ ਵਿਚ ਰੱਖਿਆ ਕੀਮਤੀ ਸਮਾਨ ਗਾਇਬ ਹੈ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-17 ਥਾਣਾ ਇੰਚਾਰਜ ਰਾਮ ਰਤਨ ਸ਼ਰਮਾ ਅਤੇ ਸੈਕਟਰ-22 ਚੌਂਕੀ ਇੰਚਾਰਜ ਮੌਕੇ ’ਤੇ ਪੁੱਜੇ ਅਤੇ ਘਟਨਾ ਸਥਾਨ ਦੀ ਜਾਂਚ ਕਰ ਕੇ ਬਾਕੀ ਤਿੰਨ ਕਾਰੀਗਰਾਂ ਤੋਂ ਪੁੱਛਗਿਛ ਕੀਤੀ। ਅਨੂਪ ਨੇ ਦੱਸਿਆ ਕਿ ਕਾਰੀਗਰ ਆਕਾਸ਼ 50 ਕਿੱਲੋ ਭਾਰੀ ਤਿਜੋਰੀ ਨੂੰ ਕਟਰ ਨਾਲ ਕੱਟ ਕੇ ਉਸ ਵਿਚ ਰੱਖੇ ਸਵਾ ਕਰੋੜ ਦੇ ਗਹਿਣੇ ਅਤੇ ਡਾਇਮੰਡ ਚੋਰੀ ਕਰ ਕੇ ਫ਼ਰਾਰ ਹੋ ਗਿਆ। ਸਵਾ ਕਿੱਲੋ ਗੋਲਡ, 3 ਲੱਖ ਕੈਸ਼ ਅਤੇ ਡਾਇਮੰਡ ਚੋਰੀ ਹੋ ਗਏ। ਆਕਾਸ਼ ਦੂਜੇ ਕਾਰੀਗਰ ਦਾ ਮੋਟਰਸਾਈਕਲ ਲੈ ਕੇ ਫ਼ਰਾਰ ਹੋਇਆ ਹੈ। ਮੁਲਜ਼ਮ ਆਕਾਸ਼ ਦਾ ਮੋਬਾਇਲ ਫ਼ੋਨ ਵੀ ਬੰਦ ਆ ਰਿਹਾ ਹੈ। ਪੁਲਸ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਖੰਘਾਲ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News