ਜੰਮੂ-ਕਸ਼ਮੀਰ ਗੁਰਦੁਆਰਾ ਬੋਰਡ ਦਾ ਕਾਰਜਕਾਲ 6 ਮਹੀਨੇ ਹੋਰ ਵਧਾਵੇ ਸਰਕਾਰ: ਗਿ.ਹਰਪ੍ਰੀਤ ਸਿੰਘ

Thursday, Jul 09, 2020 - 10:40 AM (IST)

ਜੰਮੂ-ਕਸ਼ਮੀਰ ਗੁਰਦੁਆਰਾ ਬੋਰਡ ਦਾ ਕਾਰਜਕਾਲ 6 ਮਹੀਨੇ ਹੋਰ ਵਧਾਵੇ ਸਰਕਾਰ: ਗਿ.ਹਰਪ੍ਰੀਤ ਸਿੰਘ

ਤਲਵੰਡੀ ਸਾਬੋ (ਮੁਨੀਸ਼): ਜੰਮੂ-ਕਸ਼ਮੀਰ ਦੇ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਲਈ ਬਣਿਆ ਬੋਰਡ ਜਿਸਦਾ ਮੌਜੂਦਾ ਕਾਰਜਕਾਲ 8 ਜੁਲਾਈ ਤੱਕ ਹੈ ਦੇ ਕਾਰਜਕਾਲ 'ਚ ਜੰਮੂ ਕਸ਼ਮੀਰ ਸਰਕਾਰ ਨੂੰ ਛੇ ਮਹੀਨਿਆਂ ਦਾ ਵਾਧਾ ਕਰਨਾ ਚਾਹੀਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾ. ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੇ ਪੱਤਰਕਾਰ ਵਾਰਤਾ ਦੌਰਾਨ ਕੀਤਾ। ਉਨ੍ਹਾਂ ਨੇ ਜੰਮੂ ਕਸ਼ਮੀਰ ਸਰਵਿਸ ਕਮਿਸ਼ਨ 'ਚ ਇਸ ਵਾਰ ਸਿੱਖ ਮੈਂਬਰ ਨਾ ਲਏ ਜਾਣ 'ਤੇ ਰੋਸ ਵੀ ਪ੍ਰਗਟਾਇਆ।

ਇਹ ਵੀ ਪੜ੍ਹੋ: ਬੇਅਦਬੀ ਕਾਂਡ: ਡੇਰਾ ਸੱਚਾ ਸੌਦਾ ਦੇ ਤਿੰਨ ਮੈਂਬਰਾਂ ਦੇ ਗ੍ਰਿਫ਼ਤਾਰੀ ਵਰੰਟ ਜਾਰੀ

ਸਿੰਘ ਸਾਹਿਬ ਨੇ ਕਿਹਾ ਕਿ ਜੰਮੂ ਕਸ਼ਮੀਰ ਗੁਰਦੁਆਰਾ ਬੋਰਡ ਦੀ ਹੋਣ ਵਾਲੀ ਚੋਣ ਨੂੰ ਕਸ਼ਮੀਰ ਸਰਕਾਰ ਨੇ ਕੋਰੋਨਾ ਕਾਰਨ ਟਾਲ ਦਿੱਤਾ ਹੈ ਅਤੇ ਹੁਣ ਬੋਰਡ ਦੇ ਕਾਰਜਕਾਲ 'ਚ ਵਾਧਾ ਕਰਨ ਦੀ ਬਜਾਏ ਸਰਕਾਰ ਦੀ ਮਨਸ਼ਾ ਬੋਰਡ ਨੂੰ ਭੰਗ ਕਰਨ ਦੀ ਹੈ ਤਾਂ ਕਿ ਉਸ 'ਚ ਆਪਣੇ ਬੰਦੇ ਨਾਮਜ਼ਦ ਕਰ ਕੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥ 'ਚ ਲਿਆ ਜਾ ਸਕੇ ਪਰ ਇਸਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ। ਸਿੰਘ ਸਾਹਿਬ ਨੇ ਮੰਗ ਕੀਤੀ ਕਿ ਜਾਂ ਤਾਂ ਕਸ਼ਮੀਰ ਸਰਕਾਰ ਬੋਰਡ ਦੀ ਤੁਰੰਤ ਚੋਣ ਕਰਵਾਵੇ ਤੇ ਜੇ ਇਹ ਸੰਭਵ ਨਹੀਂ ਹੈ ਤਾਂ ਬੋਰਡ ਦੇ ਕਾਰਜਕਾਲ 'ਚ ਛੇ ਮਹੀਨੇ ਦਾ ਵਾਧਾ ਕਰੇ। ਉੱਧਰ ਸਿੰਘ ਸਾਹਿਬ ਨੇ ਇਸ ਵਾਰ ਜੰਮੂ-ਕਸ਼ਮੀਰ ਸਰਵਿਸ ਕਮਿਸ਼ਨ 'ਚ ਕਿਸੇ ਸਿੱਖ ਮੈਂਬਰ ਨੂੰ ਨਾ ਲੈਣ 'ਤੇ ਰੋਸ ਜਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਬਾਅਦ ਤੋਂ ਹੁਣ ਤੱਕ ਇਹ ਪਹਿਲੀ ਵਾਰ ਹੈ ਕਿ ਸਰਵਿਸ ਕਮਿਸ਼ਨ 'ਚ ਕਿਸੇ ਸਿੱਖ ਨੂੰ ਮੈਂਬਰ ਨਾ ਲਿਆ ਗਿਆ ਹੋਵੇ।

ਇਹ ਵੀ ਪੜ੍ਹੋ: ਪੇਕੇ ਗਈ ਪਤਨੀ ਨੇ ਵਾਪਿਸ ਆਉਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਇਹ ਵੀ ਪੜ੍ਹੋ: ਦਾਜ ਲਈ ਪਤੀ ਨੇ ਪਤਨੀ ਨੂੰ ਬਣਾ ਕੇ ਰੱਖਿਆ 'ਜਾਨਵਰ', ਕੀਤਾ ਗੈਰਕੁਦਰਤੀ ਸੰਭੋਗ


author

Shyna

Content Editor

Related News