ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਸਬੰਧੀ ਜਲੰਧਰ ਟ੍ਰੈਫਿਕ ਪੁਲਸ ਨੇ ਜਾਰੀ ਕੀਤਾ ਰੂਟ ਪਲਾਨ

10/26/2023 6:46:18 PM

ਜਲੰਧਰ (ਵੈੱਬ ਡੈਸਕ, ਜਸਪ੍ਰੀਤ)- ਜਲੰਧਰ ਵਿਚ 27 ਅਕਤਬੂਰ ਨੂੰ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਸੇ ਸਬੰਧ ਵਿਚ ਜਲੰਧਰ ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਨਿਰਧਾਰਿਤ ਪ੍ਰੋਗਰਾਮ ਅਨੁਸਾਰ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਜੀ ਪ੍ਰਾਚੀਨ ਮੰਦਿਰ ਅਲੀ ਮੁਹੱਲਾ ਜਲੰਧਰ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਜੀ ਚੌਂਕ-ਲਵ ਕੁਛ ਚੌਂਕ, ਭਗਤ ਸਿੰਘ ਚੌਂਕ, ਪੰਜਪੀਰ ਚੌਂਕ, ਖਿੰਗਰਾ ਗੇਟ, ਅੱਡਾ ਹੁਸ਼ਿਆਰਪੁਰ, ਅੱਡਾ ਟਾਂਡਾ, ਮਾਈ ਹੀਰਾ ਗੇਟ, ਸ਼ੀਤਲਾ ਮੰਦਿਰ, ਭਗਵਾਨ ਵਾਲਮੀਕਿ ਜੀ ਗੇਟ, ਪਟੇਲ ਚੌਂਕ, ਸਬਜ਼ੀ ਮੰਡੀ ਚੌਂਕ, ਬਸਤੀ ਅੱਡਾ ਤੋਂ ਹੁੰਦੇ ਹੋਏ ਭਗਵਾਨ ਵਾਲਮੀਕਿ ਜੀ ਪ੍ਰਾਚੀਨ ਮੰਦਰ ਅਲੀ ਮੁਹੱਲਾ ਜਲੰਧਰ ਵਿੱਖੇ ਜਾ ਕੇ ਸਮਾਪਤ ਹੋਵੇਗੀ। 

ਇਹ ਵੀ ਪੜ੍ਹੋ:  ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, 4 ਭੈਣਾਂ ਦੇ ਇਕਲੌਤੇ ਭਰਾ ਦੀ ਕੁਰੇਸ਼ੀਆ 'ਚ ਹੋਈ ਮੌਤ

ਇਸ ਸ਼ੋਭਾ-ਯਾਤਰਾ ਵਿੱਚ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਸ਼ਾਮਲ ਹੋਣ ਦਾ ਅਨੁਮਾਨ ਹੈ। ਇਸ ਸ਼ੋਭਾ ਯਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਆਵਾਜਾਈ ਨੂੰ ਨਿਰਵਿਘਨ ਚਲਾਏ ਰੱਖਣ ਲਈ ਟ੍ਰੈਫਿਕ ਪੁਲਸ ਕਮਿਸ਼ਨਰੇਟ ਜਲੰਧਰ ਵੱਲੋਂ ਸਮਾਂ 10.00 AM ਤੋਂ 10.00 PM ਤੱਕ ਲਈ ਟਰੈਫਿਕ ਡਾਇਵਰਟ ਕੀਤੀ ਗਈ ਹੈ 

ਟ੍ਰੈਫਿਕ ਡਾਇਵਰਟ ਕੀਤੇ ਪੁਆਂਇੰਟਾਂ ਦਾ ਵੇਰਵਾ  
ਨਕੋਦਰ ਚੌਂਕ, ਸਕਾਈਲਾਰਕ ਚੌਂਕ, ਪਰਿੰਦਾ ਚੌਂਕ ਨੇੜੇ ਸਟੇਟ ਬੈਂਕ ਆਫ ਇੰਡੀਆ, ਪੀ. ਐੱਨ. ਬੀ. ਚੌਂਕ, ਜੀ. ਪੀ. ਓ (ਪ੍ਰੈਸ ਕਲੱਬ) ਚੌਂਕ, ਸ਼੍ਰੀ ਨਾਮਦੇਵ ਚੌਂਕ, ਸ਼ਾਸ਼ਤਰੀ ਚੌਂਕ, ਮੋੜ ਪ੍ਰਤਾਪਬਾਗ, ਮੋੜ ਹੈਨਰੀ ਪੈਟਰੋਲ ਪੰਪ, ਭਗਤ ਸਿੰਘ ਚੌਂਕ, ਅੱਡਾ ਹੁਸ਼ਿਆਰਪੁਰ ਵਨ-ਵੇਅ, ਇਕਹਿਰੀ ਪੁਲੀ ਦੇ ਸਾਹਮਣੇ, ਹੁਸ਼ਿਆਰਪੁਰ ਰੇਲਵੇ ਫਾਟਕ, ਟਾਂਡਾ ਚੌਂਕ, ਟਾਂਡਾ ਰੇਲਵੇ ਫਾਟਕ, ਟੀ-ਪੁਆਂਇੰਟ ਗੋਪਾਲ ਨਗਰ, ਪੁਰਾਣੀ ਸਬਜੀ ਮੰਡੀ ਚੌਂਕ, ਮੋੜ ਮਹਾਂਲਕਸ਼ਮੀ ਨਰਾਇਣ ਮੰਦਰ ਨਜਦੀਕ ਪੁਰਾਣੀ ਜੇਲ੍ਹ, ਪਟੇਲ ਚੌਂਕ, ਬਸਤੀ ਅੱਡਾ ਚੌਂਕ, ਟੀ-ਪੁਆਂਇੰਟ ਸ਼ਕਤੀ ਨਗਰ, ਫੁੱਟਬਾਲ ਚੋਂਕ ਆਦਿ। 

ਉਥੇ ਹੀ ਵਾਹਨ ਚਾਲਕਾਂ ਅਤੇ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਮਿਤੀ 27 ਅਕਤੂਬਰ ਨੂੰ ਸ਼ੋਭਾ ਯਾਤਰਾ ਵਾਲੇ ਉਕਤ ਨਿਰਧਾਰਿਤ ਰੂਟ ਦਾ ਇਸਤੇਮਾਲ ਕਰਨ ਦੀ ਬਜਾਏ ਡਾਇਵਰਟ ਕੀਤੇ ਰੂਟ ਅਤੇ ਹੋਰ ਬਦਲਵੇਂ ਲਿੰਕ ਰਸਤਿਆਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਟ੍ਰੈਫਿਕ ਜਾਮ ਤੋਂ ਬਚਿਆ ਜਾ ਸਕੇ। ਇਸ ਸਬੰਧੀ ਜ਼ਿਆਦਾ ਜਾਣਕਾਰੀ ਅਤੇ ਸਹਾਇਤਾ ਲਈ ਟਰੈਫਿਕ ਪੁਲਸ ਹੈਲਪ ਲਾਈਨ ਨੰਬਰ 0181-2227296 'ਤੇ ਕਾਲ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ:  ਭਲਕੇ ਬੰਦ ਰਹਿਣਗੇ ਸਕੂਲ ਤੇ ਕਾਲਜ, ਸਰਕਾਰੀ ਛੁੱਟੀ ਦਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News