ਲੋਕ ਸਭਾ ਚੋਣਾਂ 2019 : ਇਨ੍ਹਾਂ ਉਮੀਦਵਾਰਾਂ ਨੇ ਮਾਰੀ ਬਾਜ਼ੀ

05/23/2019 2:47:44 PM

ਜਲੰਧਰ/ ਚੰਡੀਗੜ੍ਹ : 19 ਮਈ ਨੂੰ ਪੰਜਾਬ ਵਿਚ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਕੁੱਝ ਹੀ ਸਮੇਂ ਵਿਚ ਉਮੀਦਵਾਰਾਂ ਦੇ ਨਾਂ ਐਲਾਨ ਕੀਤੇ ਜਾਣਗੇ। ਈ. ਵੀ. ਐੱਮ. ਮਸ਼ੀਨਾਂ ਵਿਚ ਬੰਦ ਉਮੀਦਵਾਰਾਂ ਦੀ ਕਿਸਮਤ 'ਤੇ ਫੈਸਲਾ ਅੱਜ ਭਾਵ 23 ਮਈ ਨੂੰ ਹੈ।

ਬਠਿੰਡਾ ਤੋਂ ਹਰਸਿਮਰਤ ਹਰਸਿਮਰਤ ਬਾਦਲ ਜੇਤੂ।
ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਜੇਤੂ।
ਸੰਗਰੂਰ ਤੋਂ ਭਗਵੰਤ ਮਾਨ ਜੇਤੂ।
ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਵੱਡੀ ਲੀਡ ਨਾਲ ਜੇਤੂ।
ਗੁਰਦਾਸਪੁਰ 'ਚ ਸੰਨੀ ਦਿਓਲ ਜੇਤੂ।
ਫਰੀਦਕੋਟ ਤੋਂ ਮੁਹੰਮਦ ਸਦੀਕ ਜੇਤੂ।
ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਜੇਤੂ।
ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਜੇਤੂ।
ਜਲੰਧਰ 'ਚ ਸੰਤੋਖ ਚੌਧਰੀ ਜੇਤੂ।
ਖਡੂਰ ਸਾਹਿਬ 'ਚ ਜਸਬੀਰ ਡਿੰਪਾ ਜੇਤੂ।
ਲੁਧਿਆਣਾ ਤੋਂ ਰਵਨੀਤ ਬਿੱਟੂ ਜੇਤੂ।
ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਜੇਤੂ।
ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਜੇਤੂ।

13 ਸੀਟਾਂ 'ਤੇ 278 ਉਮੀਦਵਾਰ ਮੈਦਾਨ 'ਚ
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 278 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹਨ। ਸਾਰੇ ਹੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਹੈ।

ਸੂਬੇ 'ਚ ਕੁੱਲ 2,08,92,674 ਵੋਟਰ 
ਸੂਬੇ 'ਚ ਕੁੱਲ 2,08,92,674 ਵੋਟਰ ਹਨ, ਜਿਨ੍ਹਾਂ 'ਚੋਂ 1,10,59,828 ਪੁਰਸ਼ ਅਤੇ 98,32,286 ਮਹਿਲਾ ਵੋਟਰ ਹਨ, ਜਦੋਂ ਕਿ 560 ਥਰਡ ਜੈਂਡਰ ਵੋਟਰ ਹਨ। ਇਹ ਵੋਟਰ 278 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਸੂਬੇ 'ਚ ਕੁੱਲ ਸਰਵਿਸ ਵੋਟਰ 100285 ਹਨ, ਜਿਨ੍ਹਾਂ 'ਚੋਂ ਮਰਦ ਵੋਟਰ 98,551 ਅਤੇ ਮਹਿਲਾ ਵੋਟਰਾਂ ਦੀ ਗਿਣਤੀ 1734 ਹੈ।

13 ਸੀਟਾਂ 'ਤੇ ਉਤਰੇ ਇਹ ਉਮੀਦਵਾਰ
1. ਅੰਮ੍ਰਿਤਸਰ : ਗੁਰਜੀਤ ਔਜਲਾ (ਕਾਂਗਰਸ), ਹਰਦੀਪ ਸਿੰਘ ਪੁਰੀ (ਅਕਾਲੀ-ਭਾਜਪਾ), ਕੁਲਦੀਪ ਸਿੰਘ ਧਾਲੀਵਾਲ (ਆਮ ਆਦਮੀ ਪਾਰਟੀ), ਦਸਵਿੰਦਰ ਕੌਰ (ਪੀਡੀਏ)
2. ਆਨੰਦਪੁਰ ਸਾਹਿਬ : ਮਨੀਸ਼ ਤਿਵਾੜੀ (ਕਾਂਗਰਸ), ਪ੍ਰੇਮ ਸਿੰਘ ਚੰਦੂਮਾਜਰਾ (ਅਕਾਲੀ-ਭਾਜਪਾ), ਨਰਿੰਦਰ ਸਿੰਘ ਸ਼ੇਰਗਿੱਲ (ਆਪ), ਬਿਕਰਮ ਸਿੰਘ ਸੋਢੀ (ਪੀਡੀਏ)
3. ਬਠਿੰਡਾ : ਅਮਰਿੰਦਰ ਸਿੰਘ ਰਾਜਾ ਵੜਿੰਗ (ਕਾਂਗਰਸ), ਹਰਸਿਮਰਤ ਕੌਰ ਬਾਦਲ (ਅਕਾਲੀ-ਭਾਜਪਾ), ਪ੍ਰੋ. ਬਲਜਿੰਦਰ ਕੌਰ (ਆਪ), ਸੁਖਪਾਲ ਖਹਿਰਾ (ਪੀਡੀਏ)
4. ਫਰੀਦਕੋਟ : ਮੁਹੰਮਦ ਸਦੀਕ (ਕਾਂਗਰਸ), ਗੁਲਜਾਰ ਸਿੰਘ ਰਣੀਕੇ (ਅਕਾਲੀ-ਭਾਜਪਾ), ਪ੍ਰੋ. ਸਾਧੂ ਸਿੰਘ (ਆਪ), ਮਾਸਟਰ ਬਲਦੇਵ ਸਿੰਘ (ਪੀਡੀਏ)
5. ਫਤਿਹਗੜ੍ਹ ਸਾਹਿਬ : ਡਾ. ਅਮਰ ਸਿੰਘ (ਕਾਂਗਰਸ), ਦਰਬਾਰਾ ਸਿੰਘ ਗੁਰੂ (ਅਕਾਲੀ-ਭਾਜਪਾ), ਬੰਦੀਪ ਦੂਲੋ (ਆਪ), ਮਨਵਿੰਦਰ ਸਿੰਘ ਗਿਆਸਪੁਰਾ (ਪੀਡੀਏ)
6. ਫਿਰੋਜ਼ਪੁਰ : ਸ਼ੇਰ ਸਿੰਘ ਘੁਬਾਇਆ (ਕਾਂਗਰਸ), ਸੁਖਬੀਰ ਸਿੰਘ ਬਾਦਲ (ਅਕਾਲੀ-ਭਾਜਪਾ), ਹਰਜਿੰਦਰ ਸਿੰਘ ਕਾਕਾ ਸਰਾਂ (ਆਪ), ਹੰਸ ਰਾਜ ਗੋਲਡਨ (ਪੀਡੀਏ)
7. ਗੁਰਦਾਸਪੁਰ : ਸੁਨੀਲ ਜਾਖੜ (ਕਾਂਗਰਸ), ਸੰਨੀ ਦਿਓਲ (ਅਕਾਲੀ-ਭਾਜਪਾ), ਪੀਟਰ ਚੀਦਾ ਮਸੀਹ (ਆਪ), ਲਾਲ ਚੰਦ ਕਟਰੂਚੱਕ (ਪੀਡੀਏ)
8. ਹੁਸ਼ਿਆਰਪੁਰ : ਰਾਜ ਕੁਮਾਰ ਚੱਬੇਵਾਲ (ਕਾਂਗਰਸ), ਸੋਮ ਪ੍ਰਕਾਸ਼ (ਅਕਾਲੀ-ਭਾਜਪਾ), ਡਾ. ਰਵਜੋਤ ਸਿੰਘ (ਆਪ), ਚੌਧਰੀ ਖੁਸ਼ੀ ਰਾਮ (ਪੀਡੀਏ)
9. ਜਲੰਧਰ : ਸੰਤੋਖ ਸਿੰਘ ਚੌਧਰੀ (ਕਾਂਗਰਸ), ਚਰਨਜੀਤ ਸਿੰਘ ਅਟਵਾਲ (ਅਕਾਲੀ-ਭਾਜਪਾ), ਜਸਟਿਸ ਜ਼ੋਰਾ ਸਿੰਘ (ਆਪ), ਬਲਵਿੰਦਰ ਕੁਮਾਰ (ਪੀਡੀਏ)
10. ਖਡੂਰ ਸਾਹਿਬ : ਜਸਬੀਰ ਸਿੰਘ ਗਿੱਲ ਡਿੰਪਾ (ਕਾਂਗਰਸ), ਬੀਬੀ ਜਗੀਰ ਕੌਰ (ਅਕਾਲੀ-ਭਾਜਪਾ), ਮਨਜਿੰਦਰ ਸਿੰਘ ਸਾਧੂ (ਆਪ), ਪਰਮਜੀਤ ਕੌਰ ਖਾਲੜਾ (ਪੀਡੀਏ)
11. ਲੁਧਿਆਣਾ : ਰਵਨੀਤ ਬਿੱਟੂ (ਕਾਂਗਰਸ), ਮਹੇਸ਼ ਇੰਦਰ ਸਿੰਘ ਗਰੇਵਾਲ (ਅਕਾਲੀ-ਭਾਜਪਾ), ਤੇਜਪਾਲ ਸਿੰਘ ਗਿੱਲ (ਆਪ), ਸਿਮਰਜੀਤ ਸਿੰਘ ਬੈਂਸ (ਪੀਡੀਏ)
12. ਪਟਿਆਲਾ : ਪਰਨੀਤ ਕੌਰ (ਕਾਂਗਰਸ), ਸੁਰਜੀਤ ਸਿੰਘ ਰੱਖੜਾ (ਅਕਾਲੀ-ਭਾਜਪਾ), ਨੀਨਾ ਮਿੱਤਲ (ਆਪ), ਧਰਮਵੀਰ ਗਾਂਧੀ (ਨਵਾਂ ਪੰਜਾਬ ਪਾਰਟੀ)
13. ਸੰਗਰੂਰ : ਕੇਵਲ ਸਿੰਘ ਢਿੱਲੋਂ (ਕਾਂਗਰਸ), ਪਰਮਿੰਦਰ ਸਿੰਘ ਢੀਂਡਸਾ (ਅਕਾਲੀ-ਭਾਜਪਾ), ਭਗਵੰਤ ਮਾਨ (ਆਪ), ਜੱਸੀ ਜਸਰਾਜ (ਪੀਡੀਏ)


cherry

Content Editor

Related News