NGT ਦੇ ਡੰਡੇ ਤੋਂ ਬਾਅਦ ਸਾਫ਼-ਸਫ਼ਾਈ ਨੂੰ ਲੈ ਕੇ ਗੰਭੀਰ ਹੋਇਆ ਜਲੰਧਰ ਨਿਗਮ, ਕਮਿਸ਼ਨਰ ਨੇ ਬਣਾਇਆ ਸੈਨੀਟੇਸ਼ਨ ਪਲਾਨ

Friday, Jul 12, 2024 - 04:04 PM (IST)

ਜਲੰਧਰ (ਖੁਰਾਣਾ)–ਸਵੱਛ ਭਾਰਤ ਮੁਹਿੰਮ ਅਤੇ ਸਮਾਰਟ ਸਿਟੀ ਮਿਸ਼ਨ ਤੋਂ ਕਰੋੜਾਂ-ਅਰਬਾਂ ਰੁਪਏ ਦੀ ਗ੍ਰਾਂਟ ਆਉਣ ਦੇ ਬਾਵਜੂਦ ਅਜੇ ਤਕ ਜਲੰਧਰ ਨਗਰ ਨਿਗਮ ਤੋਂ ਸ਼ਹਿਰ ਦੇ ਕੂੜੇ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਨਿਗਮ ਕਈ ਸਾਲਾਂ ਤੋਂ ਸ਼ਹਿਰ ਦੇ ਕੂੜੇ ਨੂੰ ਇਕ ਸਥਾਨ ਤੋਂ ਚੁੱਕ ਕੇ ਦੂਜੇ ਸਥਾਨ ’ਤੇ ਸੁੱਟਣ ਦੇ ਕੰਮ ਵਿਚ ਹੀ ਲੱਗਾ ਹੋਇਆ ਹੈ, ਜਿਸ ’ਤੇ ਹਰ ਮਹੀਨੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਸੈਨੀਟੇਸ਼ਨ ਬ੍ਰਾਂਚ ਕੋਲ ਆਪਣੀ ਅਣਗਿਣਤ ਗੱਡੀਆਂ ਹਨ, ਫਿਰ ਵੀ ਕੂੜੇ ਦੀ ਲਿਫ਼ਟਿੰਗ ਲਈ ਨਗਰ ਨਿਗਮ ਪ੍ਰਾਈਵੇਟ ਠੇਕੇਦਾਰਾਂ ਦੀਆਂ ਸੇਵਾਵਾਂ ਵੀ ਲੈਂਦਾ ਹੈ। ਪਿਛਲੇ ਲੰਮੇ ਸਮੇਂ ਤੋਂ ਇਸ ਕੰਮ ’ਤੇ ਵੀ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਸ਼ਹਿਰ ਦੀ ਸੈਨੀਟੇਸ਼ਨ ਵਿਵਸਥਾ ਸੁਧਰਨ ਦਾ ਨਾਂ ਨਹੀਂ ਲੈ ਰਹੀ।

ਜਲੰਧਰ ਦੀ ਸਾਫ਼-ਸਫ਼ਾਈ ਵਿਵਸਥਾ ਨੂੰ ਲੈ ਕੇ ਐੱਨ. ਜੀ. ਟੀ. ਨਗਰ ਨਿਗਮ ਨੂੰ ਕਈ ਹੁਕਮ ਜਾਰੀ ਕਰ ਚੁੱਕਾ ਹੈ ਅਤੇ ਇਸ ਦੀਆਂ ਟੀਮਾਂ ਕਈ ਵਾਰ ਜਲੰਧਰ ਦਾ ਦੌਰਾ ਵੀ ਕਰ ਚੁੱਕੀਆਂ ਹਨ। 10 ਜੁਲਾਈ ਨੂੰ ਵੀ ਆਨਲਾਈਨ ਸੁਣਵਾਈ ਦੌਰਾਨ ਟ੍ਰਿਬਿਊਨਲ ਨੇ ਕੂੜੇ ਦੀ ਮੈਨੇਜਮੈਂਟ ਸਬੰਧੀ ਸਟੇਟਸ ਰਿਪੋਰਟ ਮੰਗੀ ਹੈ। ਵਾਰ-ਵਾਰ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਨਿਗਮ ਨੇ ਕੂੜੇ ਦੀ ਮੈਨੇਜਮੈਂਟ ਨੂੰ ਲੈ ਕੇ ਅਜੇ ਤਕ ਕੋਈ ਠੋਸ ਕਦਮ ਨਹੀਂ ਚੁੱਕਿਆ। ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਬਰ ਦਾ ਪੈਮਾਨਾ ਵੀ ਭਰ ਚੁੱਕਾ ਹੈ। ਹੁਣ ਐੱਨ. ਜੀ. ਟੀ. ਨੇ ਡੈੱਡਲਾਈਨ ਜਾਰੀ ਕਰ ਦਿੱਤੀ ਹੈ ਅਤੇ ਪ੍ਰੋਸੈਸਿੰਗ ਸਬੰਧੀ ਸਟੇਟਸ ਰਿਪੋਰਟ ਤਲਬ ਕਰ ਲਈ ਹੈ। ਐੱਨ. ਜੀ. ਟੀ. ਨੇ ਹੁਣ ਇਸ ਮਾਮਲੇ ਵਿਚ ਵੱਡੇ ਅਫਸਰਾਂ ਦੀ ਜਵਾਬਦੇਹੀ ਤੈਅ ਕਰ ਦਿੱਤੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹੁਣ ਕਿਸੇ ਵੀ ਲਾਪ੍ਰਵਾਹੀ ਦੇ ਮਾਮਲੇ ਵਿਚ ਕਮਿਸ਼ਨਰ ਪੱਧਰ ਦੇ ਅਫਸਰ ’ਤੇ ਹੀ ਐਕਸ਼ਨ ਹੋਵੇਗਾ।

ਇਹ ਵੀ ਪੜ੍ਹੋ- ਅਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਲਈ ਖ਼ਾਸ ਖ਼ਬਰ, ਇਨ੍ਹਾਂ ਜਿਲ੍ਹਿਆਂ ਲਈ ਜਾਰੀ ਕੀਤੀ ਕਰੋੜਾਂ ਰੁਪਏ ਦੀ ਰਾਸ਼ੀ

ਭਾਵੇਂ ਮੌਜੂਦਾ ਨਿਗਮ ਕਮਿਸ਼ਨਰ ਵੱਲੋਂ ਪਿਛਲੇ ਸਮੇਂ ਦੌਰਾਨ ਸ਼ਹਿਰ ਨੂੰ ਕੂੜੇ ਤੋਂ ਮੁਕਤ ਕਰਵਾਉਣ ਲਈ ਕਈ ਉਪਾਅ ਕੀਤੇ ਗਏ ਪਰ ਅਜੇ ਵੀ ਇਸ ਇਲਾਕੇ ਵਿਚ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਅੱਜ ਸ਼ਾਮੀਂ 2 ਘੰਟੇ ਤੋਂ ਜ਼ਿਆਦਾ ਚੱਲੀ ਮੀਟਿੰਗ ਦੌਰਾਨ ਕਈ ਹੁਕਮ ਕੱਢ ਕੇ ਨਿਗਮ ਕਮਿਸ਼ਨਰ ਨੇ ਹੁਣ ਨਿਗਮ ਦੇ ਓ. ਐਂਡ ਐੱਮ. ਸੈੱਲ ਅਤੇ ਬੀ. ਆਰ. ਐਂਡ ਵਿਭਾਗ ਨਾਲ ਜੁੜੇ ਅਧਿਕਾਰੀਆਂ ਦੀ ਡਿਊਟੀ ਕੂੜੇ ਦੀ ਮੈਨੇਜਮੈਂਟ ਨਾਲ ਸਬੰਧਤ ਕੰਮ ਵਿਚ ਲਾ ਦਿੱਤੀ ਹੈ। ਇਸ ਤੋਂ ਨਿਗਮ ਵਿਚ ਇਹ ਚਰਚਾ ਫਿਰ ਸ਼ੁਰੂ ਹੋ ਗਈ ਹੈ ਕਿ ਜਿਹੜੇ ਅਫਸਰਾਂ ਤੋਂ ਸ਼ਹਿਰ ਦਾ ਸੀਵਰ ਸਿਸਟਮ ਕਾਬੂ ਨਹੀਂ ਆ ਰਿਹਾ ਅਤੇ ਸ਼ਹਿਰ ਦੀਆਂ ਸੜਕਾਂ ਹੀ ਨਹੀਂ ਸੰਭਲ ਪਾ ਰਹੀਆਂ, ਉਹ ਕੂੜੇ ਦੇ ਕੰਮ ਦੀ ਨਿਗਰਾਨੀ ਕਿਵੇਂ ਕਰਨਗੇ ਕਿਉਂਕਿ ਅਜਿਹੇ ਵਧੇਰੇ ਅਫਸਰ ਕਦੀ ਫੀਲਡ ਵਿਚ ਨਿਕਲਦੇ ਹੀ ਨਹੀਂ।

ਇਹ ਵੀ ਪੜ੍ਹੋ- ਮੁੰਡੇ ਦਾ ਸ਼ਰਮਨਾਕ ਕਾਰਾ, ਮੰਗੇਤਰ ਦੀਆਂ ਨਿੱਜੀ ਤਸਵੀਰਾਂ ਕੀਤੀਆਂ ਵਾਇਰਲ, ਜਦ ਖੁੱਲ੍ਹੀ ਸੱਚਾਈ ਤਾਂ ਕੁੜੀ ਦੇ ਉੱਡੇ ਹੋਸ਼

ਕੂੜੇ ਦੀ ਮੈਨੇਜਮੈਂਟ ਲਈ ਇਨ੍ਹਾਂ ਅਫ਼ਸਰਾਂ ਦੀ ਲਾਈ ਗਈ ਡਿਊਟੀ
-ਨਿਗਮ ਦੇ ਸਾਰੇ ਸੈਨੇਟਰੀ ਇੰਸਪੈਕਟਰਾਂ ਅਤੇ ਸੈਨੇਟਰੀ ਸੁਪਰਵਾਈਜ਼ਰਾਂ ਦੀ ਡਿਊਟੀ ਲਾਈ ਗਈ ਹੈ ਕਿ ਉਹ ਕੂੜੇ ਦੀ ‘ਐਟ ਸੋਰਸ ਸੈਗਰੀਗੇਸ਼ਨ’ਯਕੀਨੀ ਬਣਾਉਣ ਯਾਨੀਕਿ ਘਰਾਂ ਤੋਂ ਨਿਕਲਣ ਸਮੇਂ ਹੀ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਿਆ ਜਾਵੇ। ਪੂਰੇ ਸ਼ਹਿਰ ਵਿਚ ਇਹ ਪ੍ਰਕਿਰਿਆ 3 ਹਫ਼ਤੇ ਅੰਦਰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦੀ ਹਦਾਇਤ ਦਿੱਤੀ ਗਈ ਹੈ। ਇਹ ਅਧਿਕਾਰੀ ਸਕੂਲਾਂ-ਕਾਲਜਾਂ ਵਿਚ ਮੀਟਿੰਗਾਂ ਕਰ ਕੇ ਕੂੜੇ ਨੂੰ ਵੱਖ-ਵੱਖ ਕਰਨ ਬਾਬਤ ਸਾਰਿਆਂ ਨੂੰ ਜਾਗਰੂਕ ਵੀ ਕਰਨਗੇ।
-ਨਿਗਮ ਦੇ ਸਾਰੇ ਐਕਸੀਅਨ ਪੱਧਰ ਦੇ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ ਕਿ ਉਹ ‘ਬਲਕ ਵੇਸਟ ਜੈਨਰੇਟਰ’ਭਾਵ ਜਿਹੜੀਆਂ ਸੰਸਥਾਵਾਂ ਵਿਚੋਂ ਹਰ ਰੋਜ਼ ਜ਼ਿਆਦਾ ਮਾਤਰਾ ਵਿਚ ਕੂੜਾ ਨਿਕਲਦਾ ਹੈ, ਉਨ੍ਹਾਂ ਨਾਲ ਇਕ ਮੀਟਿੰਗ ਕਰਨ ਅਤੇ ਉਨ੍ਹਾਂ ਨੂੰ ਆਪਣੇ ਕੰਪਲੈਕਸ ਵਿਚ ਹੀ ਕੂੜੇ ਨੂੰ ਮੈਨੇਜ ਕਰਨ ਬਾਰੇ ਕਹਿਣ, ਨਹੀਂ ਤਾਂ ਨਿਗਮ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਕੂੜਾ ਨਹੀਂ ਚੁੱਕੇਗਾ। ਜੇਕਰ ਉਨ੍ਹਾਂ ਪ੍ਰੋਸੈਸਿੰਗ ਪਲਾਂਟ ਲਾਏ ਹੋਏ ਹਨ ਤਾਂ ਉਨ੍ਹਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣ। ਬਲਕ ਵੇਸਟ ਜੈਨਰੇਟਰ ਸਿਸਟਮ ਦੀ ਦੇਖ-ਰੇਖ ਅਸਿਸਟੈਂਟ ਕਮਿਸ਼ਨਰ ਰਾਜੇਸ਼ ਖੋਖਰ ਕਰਨਗੇ।
-ਕੂੜੇ ਦੀ ਟਰਾਂਸਪੋਰਟੇਸ਼ਨ ਲਈ ਪਲਾਨ ਤਿਆਰ ਕੀਤਾ ਜਾਵੇਗਾ, ਜਿਸ ਸਬੰਧੀ ਕਮੇਟੀ ਦੀ ਪ੍ਰਧਾਨਗੀ ਐਡੀਸ਼ਨਲ ਕਮਿਸ਼ਨਰ ਅਮਰਜੀਤ ਿਸੰਘ ਬੈਂਸ ਕਰਨਗੇ। ਤਕਨੀਕੀ ਰੂਪ ਨਾਲ ਟਰਾਂਸਪੋਰਟੇਸ਼ਨ ਸਬੰਧੀ ਪਲਾਨ ਸਬੰਧੀ ਡਿਊਟੀ ਐੱਸ. ਈ. ਰਾਹੁਲ ਧਵਨ ਦੀ ਲਾਈ ਗਈ ਹੈ।
-ਐੱਮ. ਆਰ. ਐੱਫ਼. ਫੈਸਿਲਿਟੀ ਅਤੇ ਸੈਕੰਡਰੀ ਕੁਲੈਕਸ਼ਨ ਪੁਆਇੰਟ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ-ਪੇਸ਼ੀ ਨੂੰ ਦੂਰ ਕਰਨ ਸਬੰਧੀ ਡਿਊਟੀ ਐੱਸ. ਈ. ਰਜਨੀਸ਼ ਡੋਗਰਾ ਦੀ ਲਾਈ ਗਈ ਹੈ। ਉਥੇ ਮਸ਼ੀਨਰੀ ਲਾਉਣ ਅਤੇ ਬਿਜਲੀ ਕੁਨੈਕਸ਼ਨ ਆਦਿ ਸਬੰਧੀ ਪ੍ਰਕਿਰਿਆ ਵੀ ਸ਼੍ਰੀ ਡੋਗਰਾ ਵੱਲੋਂ ਪੂਰੀ ਕੀਤੀ ਜਾਵੇਗੀ।
-ਐੱਮ. ਆਰ. ਐੱਫ਼. ਸੈਂਟਰ ਚਲਾਉਣ ਅਤੇ ਸੈਕੰਡਰੀ ਪੁਆਇੰਟਸ ਨੂੰ ਮੇਨਟੇਨ ਕਰਨ ਸਬੰਧੀ ਡਿਊਟੀ ਓ. ਐਂਡ ਐੱਮ. ਸੈੱਲ ਦੇ ਐੱਸ. ਈ. ਮਨਧੀਰ ਿਸੰਘ ਦੀ ਲਾਈ ਗਈ ਹੈ। ਉਨ੍ਹਾਂ ਦੀ ਡਿਊਟੀ ਇਹ ਵੀ ਲਾਈ ਗਈ ਹੈ ਕਿ ਉਹ ਵਰਿਆਣਾ ਡੰਪ ’ਤੇ ਸਹੂਲਤਾਂ ਮੁਹੱਈਆ ਕਰਵਾਉਣ ਦਾ ਕੰਮ ਕਰਨਗੇ। ਉਥੇ ਇਕ ਕਮਰਾ ਬਣਾਇਆ ਜਾਵੇਗਾ, ਜਿਥੇ ਵਾਟਰ ਸਿਸਟਮ ਅਤੇ ਆਰ. ਓ. ਸਿਸਟਮ ਲੱਗੇਗਾ। ਜਦੋਂ ਤਕ ਵਰਿਆਣਾ ਡੰਪ ’ਤੇ ਕੂੜਾ ਤੋਲਣ ਵਾਲਾ ਕੰਡਾ ਨਿਗਮ ਦਾ ਆਪਣਾ ਨਹੀਂ ਲੱਗਦਾ, ਉਦੋਂ ਤਕ ਇਹ ਕੰਮ ਆਊਟਸੋਰਸ ਜ਼ਰੀਏ ਕਰਵਾਇਆ ਜਾਵੇਗਾ।
-ਖਾਲਸਾ ਸਕੂਲ ਦੇ ਨੇੜੇ ਕੂੜੇ ਦੇ ਡੰਪ ਨੂੰ ਖਤਮ ਕਰਨ ਲਈ ਵੀ ਅਧਿਕਾਰੀਆਂ ’ਤੇ ਆਧਾਰਿਤ ਇਕ ਕਮੇਟੀ ਬਣਾਈ ਗਈ ਹੈ। ਬੀ. ਐਂਡ ਆਰ. ਸ਼ਾਖਾ ਨਾਲ ਜੁੜੇ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ ਕਿ ਉਹ ਸੜਕ ਦੇ ਨਿਰਮਾਣ ਦੇ ਕੰਮ ਵਿਚ ਵੇਸਟ ਪਲਾਸਟਿਕ ਦੀ ਵਰਤੋਂ ਨੂੰ ਯਕੀਨੀ ਬਣਾਉਣ।

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਦੇ ਮੇਲੇ ਦੌਰਾਨ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਦਿਸ਼ਾ-ਨਿਰਦੇਸ਼ ਹੋਏ ਜਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News