ਲਗਾਤਾਰ ਦੂਜੇ ਦਿਨ ਆਬਕਾਰੀ ਵਿਭਾਗ ਨੇ ਫੜੀ ਹਜ਼ਾਰਾਂ ਲਿਟਰ ਲਾਹਣ ਤੇ ਕੱਚੀ ਸ਼ਰਾਬ

04/21/2019 4:34:44 AM

ਜਲੰਧਰ (ਬੁਲੰਦ)-ਆਬਕਾਰੀ ਤੇ ਟੈਕਸ ਵਿਭਾਗ ਨੇ ਨਾਜਾਇਜ਼ ਸ਼ਰਾਬ ਖਿਲਾਫ ਚਲਾਈ ਮੁਹਿੰਮ ਦੌੌਰਾਨ ਅੱਜ ਲਗਾਤਾਰ ਦੂਜੇ ਦਿਨ ਪੁਲਸ ਨਾਲ ਮਿਲ ਕੇ ਭਾਰੀ ਮਾਤਰਾ ’ਚ ਲਾਹਣ ਤੇ ਕੱਚੀ ਸ਼ਰਾਬ ਫੜੀ ਹੈ। ਵਿਭਾਗ ਦੇ ਈ. ਟੀ. ਓ. ਨਵਜੋਤ ਭਾਰਤੀ, ਈ. ਟੀ. ਓ. ਸੁਨੀਤਾ ਚੌਧਰੀ, ਆਬਕਾਰੀ ਇੰਸਪੈਕਟਰ ਦਵਿੰਦਰ ਸਿੰਘ ਤੇ ਅਨਿਲ ਭੱਲਾ ਦੇ ਨਾਲ ਪੁਲਸ ਪਾਰਟੀ ਨੇ ਪਿੰਡ ਮੰਡ ਦੇ ਇਲਾਕੇ ਦੇ ਪਿੰਡ ਭੋਡੇ, ਬੁਰਜਹਸਨ ਤੇ ਸੰਘੋਵਾਲ ’ਚ ਛਾਪੇਮਾਰੀ ਕਰ ਕੇ 10800 ਲਿਟਰ ਲਾਹਣ, 44 ਤਰਪਾਲ ਤੇ 10 ਡਰੱਮ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੌਕੇ ਸ਼ਰਾਬ ਕੱਢਣ ਵਾਲੇ ਮੌਕੇ ਤੋਂ ਭੱਜ ਚੁੱਕੇ ਸੀ । ਇਸ ਬਾਰੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਕਰ ਕੇ ਮੁਲਜ਼ਮਾਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ।

Related News