ਭੋਗਪੁਰ ਵਿਖੇ 11ਵਾਂ ਮਹਾਨ ਸੰਤ ਸੰਮੇਲਨ ਕਰਵਾਇਆ

Tuesday, Mar 26, 2019 - 04:35 AM (IST)

ਭੋਗਪੁਰ ਵਿਖੇ 11ਵਾਂ ਮਹਾਨ ਸੰਤ ਸੰਮੇਲਨ ਕਰਵਾਇਆ
ਜਲੰਧਰ (ਰਾਣਾ)-ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਬਲਾਕ ਭੋਗਪੁਰ ਤੇ ਸਮੂਹ ਸਾਧ-ਸੰਗਤ ਵਲੋਂ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ 11ਵਾਂ ਮਹਾਨ ਮਾਨਵ ਚੇਤਨਾ ਸੰਤ ਸੰਮੇਲਨ ਦਾਣਾ ਮੰਡੀ ਭੋਗਪੁਰ ਵਿਖੇ ਧੰਨ-ਧੰਨ ਸ਼੍ਰੀ 108 ਸੰਤ ਸਰਵਣ ਦਾਸ ਜੀ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸ਼੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਸ ਸਬੰਧੀ ਬਾਬਾ ਸਤਨਾਮ ਸਿੰਘ ਹੁਸੈਨਪੁਰ, ਸੋਢੀ ਰਾਮ ਸਾਗਰ, ਜੋਗਿੰਦਰ ਦੁਖੀਆ, ਬਲਜਿੰਦਰ ਜੋਤੀ ਆਦਿ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਰਵਿਦਾਸੀਆ ਕੌਮ ਨੂੰ ਸਮਰਪਿਤ ਸ਼ਬਦ ਉਚਾਰਣ ਕੀਤੇ। ਇਸ ਮਹਾਨ ਮਾਨਵ ਚੇਤਨਾ ਸੰਤ ਸੰਮੇਲਨ ਵਿਚ ਸੰਤ ਨਿਰੰਜਣ ਦਾਸ ਜੀ ਹਜ਼ਾਰਾਂ ਸੰਗਤਾਂ ਨੂੰ ਦਰਸ਼ਨ ਦੇਣ ਲਈ ਪਹੁੰਚੇ। ਇਸ ਮੌਕੇ ਅੰਮ੍ਰਿਤਬਾਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪ ਕਰਵਾਉਣ ਉਪਰੰਤ ਸੰਤਾਂ-ਮਹਾਪੁਰਸ਼ਾਂ ਵਲੋਂ ਪ੍ਰਵਚਨ ਸੰਗਤ ਨੂੰ ਸਰਵਣ ਕਰਵਾਏ ਗਏ ਅਤੇ ਇਸ ਮੌਕੇ ਭਾਈ ਸਤਨਾਮ ਸਿੰਘ ਚਿਮਟਿਆਂ ਵਾਲਿਆਂ ਨੇ ਸੰਗਤ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਕਮੇਟੀ ਵਲੋਂ ਸੰਤ ਨਿਰੰਜਣ ਦਾਸ ਜੀ ਡੇਰਾ ਸੱਚਖੰਡ ਬੱਲਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਰਿੰਦਰ ਕੁਮਾਰ, ਮੀਤ ਪ੍ਰਧਾਨ ਕੁਲਵੰਤ ਸਿੰਘ, ਤਰਲੋਚਨ ਮਾਹੀ, ਸੁੱਚਾ ਸਿੰਘ, ਹਰਨਾਮ ਦਾਸ ਚੋਪਡ਼ਾ ਰਾਸਤਗੋ, ਸਤਨਾਮ ਸਿੰਘ, ਰਾਮ ਪਾਲ, ਬਾਲ ਕ੍ਰਿਸ਼ਨ, ਸੋਢੀ ਰਾਮ, ਸੁਖਦੇਵ ਪਾਲ, ਅਵਤਾਰ ਸਿੰਘ ਕਾਲੂਵਾਹਰ, ਵਿਜੇ ਕੁਮਾਰ, ਸਰਪੰਚ ਸਤਨਾਮ ਸਿੰਘ ਸਾਬੀ ਮੋਗਾ, ਬੀ. ਡੀ. ਪੀ. ਓ. ਰਾਮ ਲੁਭਾਇਆ, ਈ. ਓ. ਰਾਮ ਜੀਤ, ਪਵਨ ਕੁਮਾਰ ਟੀਨੂੰ ਵਿਧਾਇਕ ਹਲਕਾ ਆਦਮਪੁਰ, ਸੁਰਿੰਦਰ ਕੁਮਾਰ ਬਿਨਪਾਲਕੇ, ਜਗਦੀਸ਼ ਚੰਦਰ ਜੱਲੋਵਾਲ, ਹੈਪੀ ਸਰੋਆ ਕਿੰਗਰਾ, ਨਿਰੰਜਣ ਸਿੰਘ, ਸਰਪੰਚ ਸਤਨਾਮ ਰਾਜ ਬਿਨਪਾਲਕੇ, ਨੰਬਰਦਾਰ ਸਾਹਿਬ ਸਿੰਘ ਟਾਂਡੀ, ਗੁਰਦੀਪ ਸਿੰਘ ਸ਼ਕਰਪੁਰ ਤੇ ਸੁਖਜੀਤ ਸੈਣੀ ਆਦਿ ਹਾਜ਼ਰ ਸਨ।

Related News