10ਵੀਆਂ ਸਾਲਾਨਾ ਹਲਟ ਦੌੜਾਂ ਕਰਵਾਈਆਂ

Friday, Mar 08, 2019 - 04:30 AM (IST)

10ਵੀਆਂ ਸਾਲਾਨਾ ਹਲਟ ਦੌੜਾਂ ਕਰਵਾਈਆਂ
ਜਲੰਧਰ (ਮਹੇਸ਼)—ਜਮਸ਼ੇਰ ਖਾਸ ਵਿਖੇ 10ਵੀਆਂ ਸਾਲਾਨਾ ਹਲਟ ਦੌੜਾਂ ਕਰਵਾਈਆਂ ਗਈਆਂ, ਜਿਸਦੇ ਮੁੱਖ ਪ੍ਰਬੰਧਕ ਪ੍ਰਵਾਸੀ ਭਾਰਤੀ ਅਮਰੀਕ ਸਿੰਘ ਮਾਨ, ਕੁਲਵਿੰਦਰ ਸਿੰਘ ਮਾਨ, ਰਣਜੀਤ ਸਿੰਘ ਮਾਨ, ਸੁੱਖੀ ਮਾਨ, ਅਜਮੇਰ ਸਿੰਘ ਮਾਨ, ਟੀ. ਜੇ. ਮਾਨ, ਨਿਰਮਲ ਸਿੰਘ ਮਾਨ ਆਦਿ ਸਨ। ਸਰਪੰਚ ਹਰਿੰਦਰ ਸਿੰਗ ਸੰਧੂ, ਪ੍ਰਧਾਨ ਜਸਪਾਲ ਸਿੰਘ ਧਾਲੀਵਾਲ, ਚਰਨ ਸਿੰਘ ਮਾਨ, ਬਿੱਲੂ ਯੂ. ਕੇ. ਅਤੇ ਭਿੰਦਾ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਨ੍ਹਾਂ ਦੌੜਾਂ ਵਿਚ ਕੁੱਲ 46 ਜੋੜੀਆਂ ਨੇ ਆਪਣਾ ਪ੍ਰਦਰਸ਼ਨ ਦਿਖਾਇਆ ਅਤੇ ਬੁੰਡਾਲਾ-ਕੁਰਾਲੀ ਨੂੰ ਪਹਿਲਾ ਇਨਾਮ 21 ਹਜ਼ਾਰ ਰੁਪਏ, ਫੋਲੜੀਵਾਲ ਤੇ ਨੰਗਲ ਖੇੜਾ ਨੂੰ ਦੂਜਾ ਇਨਾਮ 19 ਹਜ਼ਾਰ ਰੁਪਏ, ਤੀਜਾ ਇਨਾਮ ਜਮਸ਼ੇਰ ਨੂੰ 17 ਹਜ਼ਾਰ ਰੁਪਏ ਮਿਲਿਆ। ਇਸ ਮੌਕੇ ਲਾਏ ਗਏ ਲੰਗਰ ਵਿਚ ਸੋਨੂੰ, ਬਲਜੀਤ ਸਿੰਘ ਮੁੱਧੜ, ਸੰਤੋਖ ਸਿੰਘ ਤੱਖਰ ਨੇ ਕੀਤੀ।

Related News