ਹੁਣ ਰੇਲਵੇ ਸਟੇਸ਼ਨ ''ਤੇ ਵੈਂਡਰ ਨਹੀਂ ਕਰ ਸਕਣਗੇ ਓਵਰ ਚਾਰਜਿੰਗ

Monday, Jun 11, 2018 - 11:41 AM (IST)

ਹੁਣ ਰੇਲਵੇ ਸਟੇਸ਼ਨ ''ਤੇ ਵੈਂਡਰ ਨਹੀਂ ਕਰ ਸਕਣਗੇ ਓਵਰ ਚਾਰਜਿੰਗ

ਜਲੰਧਰ (ਗੁਲਸ਼ਨ)— ਰੇਲਵੇ ਸਟੇਸ਼ਨਾਂ 'ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚਣ ਵਾਲੇ ਵੈਂਡਰ ਹੁਣ ਓਵਰ ਚਾਰਜਿੰਗ ਨਹੀਂ ਕਰ ਸਕਣਗੇ। ਰੇਲਵੇ ਹੈੱਡ ਕੁਆਰਟਰ ਨੇ ਇਸ ਸਬੰਧ 'ਚ ਇਕ ਰੇਟ ਲਿਸਟ ਜਾਰੀ ਕੀਤੀ ਹੈ। ਰੇਟ ਲਿਸਟ 'ਚ ਮੁੱਲਾਂ ਨੂੰ ਜ਼ਿਆਦਾ ਵਧਾਇਆ ਜਾਂ ਘਟਾਇਆ ਨਹੀਂ ਗਿਆ ਹੈ ਪਰ ਯਾਤਰੀਆਂ ਦੀ ਜਾਣਕਾਰੀ ਲਈ ਰੇਲਵੇ ਸਟੇਸ਼ਨਾਂ 'ਤੇ ਸਥਿਤ ਸਟਾਲਾਂ ਅਤੇ ਰੇਹੜੀਆਂ 'ਤੇ ਰੇਟ ਲਿਸਟ ਲਾਉਣਾ ਜ਼ਰੂਰੀ ਕੀਤਾ ਗਿਆ ਹੈ। ਰੇਲਵੇ ਵਿਭਾਗ ਨੇ ਕਮਰਸ਼ੀਅਲ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਸਖਤੀ ਨਾਲ ਕਰਵਾਉਣ ਲਈ ਕਿਹਾ ਹੈ।
ਭੋਜਨ ਦੇ ਮੁੱਲ
ਰੇਲਵੇ ਸਟੇਸ਼ਨਾਂ 'ਤੇ ਬਣੇ ਭੋਜਨ ਘਰਾਂ 'ਚ ਭੋਜਨ 15 ਰੁਪਏ 'ਚ ਉਪਲਬਧ ਹੋਵੇਗਾ, ਜਦਕਿ ਟਰੇਨਾਂ 'ਚ ਇਹ ਭੋਜਨ 20 ਰੁਪਏ 'ਚ ਉਪਲੱਬਧ ਹੋਵੇਗਾ। ਬ੍ਰੈੱਡ-ਬਟਰ, ਕਟਲੇਟ, ਇਡਲੀ ਵੜਾ, ਉਪਮਾ, ਪੋਂਗਲ ਆਦਿ ਦੇ ਮੁੱਲ ਸਟੇਸ਼ਨਾਂ 'ਤੇ 25 ਰੁਪਏ, ਜਦਕਿ ਟਰੇਨਾਂ 'ਚ ਇਨ੍ਹਾਂ ਦਾ ਮੁੱਲ 30 ਰੁਪਏ ਹੋਵੇਗਾ। ਆਮਲੇਟ-ਬ੍ਰੈੱਡ ਸਟੇਸ਼ਨਾਂ 'ਤੇ 30 ਰੁਪਏ ਜਦਕਿ ਟਰੇਨਾਂ 'ਚ 35 ਰੁਪਏ 'ਚ ਵਿਕੇਗਾ। ਵੈੱਜ ਥਾਲੀ ਦਾ ਮੁੱਲ ਸਟੇਸ਼ਨਾਂ 'ਤੇ 45 ਰੁਪਏ ਜਦਕਿ ਟਰੇਨਾਂ 'ਚ 50 ਰੁਪਏ ਹੋਵੇਗਾ। ਨਾਨਵੈੱਜ ਥਾਲੀ ਦੀ ਕੀਮਤ ਸਟੇਸ਼ਨਾਂ 'ਤੇ 50 ਰੁਪਏ ਜਦਕਿ ਟਰੇਨਾਂ 'ਚ 55 ਰੁਪਏ ਤੈਅ ਕੀਤੀ ਗਈ ਹੈ।
ਜਾਰੀ ਕੀਤੀ ਗਈ ਰੇਟ ਲਿਸਟ
ਸਟੇਸ਼ਨਾਂ ਤੇ ਟਰੇਨਾਂ 'ਚ 150 ਮਿ. ਲਿ. ਚਾਹ ਦਾ ਮੁੱਲ 5 ਰੁਪਏ। ਟੀ-ਬੈਗ ਨਾਲ ਇਸ ਦਾ ਮੁੱਲ 7 ਰੁਪਏ ਰੱਖਿਆ ਗਿਆ ਹੈ।
ਇੰਸਟੈਂਟ ਕੌਫੀ ਪਾਊਡਰ ਵਾਲੀ ਕੌਫੀ ਕੱਪ ਦਾ ਮੁੱਲ 7 ਰੁਪਏ ਰੱਖਿਆ ਗਿਆ ਹੈ।
1 ਲਿਟਰ ਸੀਲ ਬੰਦ ਪਾਣੀ ਦੀ ਬੋਤਲ 15 ਰੁਪਏ।
500 ਮਿ. ਲਿ. ਪਾਣੀ ਦੀ ਬੋਤਲ 10 ਰੁਪਏ।


Related News