ਅਧਿਆਪਕ ਦਿਵਸ 'ਤੇ ਵਿਸ਼ੇਸ਼ : ਅਧਿਆਪਕ ਹੁੰਦੈ ਵਿਦਿਆਰਥੀ ਲਈ ਚਾਨਣ ਮੁਨਾਰਾ

09/05/2019 10:30:56 AM

ਜਲਾਲਾਬਾਦ ( ਨਿਖੰਜ, ਸੇਤੀਆ ) - ਹਰ ਦੇਸ਼ ਅਤੇ ਸਮਾਜ 'ਚ ਅਧਿਆਪਕ ਦਾ ਇਕ ਵਿਸ਼ੇਸ਼ ਸਥਾਨ ਤੇ ਮਹੱਤਵ ਹੁੰਦਾ ਹੈ। ਭਾਰਤ 'ਚ ਪ੍ਰਾਚੀਨ ਸਮੇਂ ਤੋਂ ਗੁਰੂ ਅਤੇ ਚੇਲਾ ਦੀ ਪਰਪੰਰਾ ਚਲਦੀ ਆ ਰਹੀ ਹੈ। ਅਧਿਆਪਕ ਸਾਨੂੰ ਸਮਾਜ 'ਚ ਸਹੀ ਤਰੀਕੇ ਨਾਲ ਰਹਿਣ ਦੀ ਮੁੱਖ ਭੂਮਿਕਾ ਸਿਖਾਉਂਦਾ ਹੈ।  ਸਮਾਜ ਦੇ ਵਿਕਾਸ ਲਈ ਅਧਿਆਪਕ ਦੀ ਮਹੱਤਤਾ ਨੂੰ ਵੇਖਦੇ ਹੋਏ ਵਿਸ਼ਵ ਦੇ ਵੱਖ-ਵੱਖ ਦੇਸ਼ਾਂ 'ਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਭਾਰਤੀ ਫਲਸਫੇ ਅਨੁਸਾਰ ਗੁਰੁ ਦਾ ਦਰਜਾ ਪ੍ਰਮਾਤਮਾ ਤੋਂ ਉੱਪਰ ਹੈ ਸੋ ਸਾਨੂੰ ਸਭ ਨੂੰ ਅਧਿਆਪਕ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਹੀ ਅਧਿਆਪਕ ਦਿਵਸ ਮਨਾਉਣ ਦੀ ਅਸਲ ਭਾਵਨਾ ਸਾਕਾਰ ਹੋ ਸਕਦੀ ਹੈ। ਭਾਰਤ ਦੇ ਭੂਤਪੂਰਵ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਦਾ ਜਨਮ ਦਿਨ 5 ਸਤੰਬਰ ਨੂੰ ਹੁੰਦਾ ਹੈ, ਜੋ ਇਕ ਆਦਰਸ਼ ਅਧਿਆਪਕ ਸਨ। ਇਸੇ ਕਾਰਨ ਉਨ੍ਹਾਂ ਦੇ ਜਨਮ ਦਿਨ ਮੌਕੇ ਪੂਰੇ ਭਾਰਤ 'ਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਸਾਲ 1967 ਤੋਂ ਇਹ ਦਿਨ ਅਧਿਆਪਕ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਸ ਮੌਕੇ ਸਕੂਲਾਂ ਅਤੇ ਕਾਲਜਾਂ 'ਚ ਵਿਦਿਆਰਥੀਆਂ ਵਲੋਂ ਆਪਣੇ ਅਧਿਆਪਕਾਂ ਦੇ ਸਤਿਕਾਰ ਵਜੋਂ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਸਿੱਖਿਆ ਦੇ ਖੇਂਤਰ ਦੇ ਨਾਲ ਨਾਲ ਸਮਾਜ 'ਚ ਵਧੀਆਂ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ।

ਅਧਿਆਪਕ ਦਿਵਸ 'ਤੇ ਵੱਖ-ਵੱਖ ਅਧਿਆਪਕਾਂ ਦੀ ਰਾਏ

ਸਮਾਜ ਸੇਵੀ ਸੰਸਥਾਵਾਂ ਵਲੋਂ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਚੰਗਾ ਉਪਰਾਲਾ: ਰਾਸ਼ਟਰਪਤੀ ਐਵਾਰਡੀ ਪਰਮਿੰਦਰ ਪਿਆਸਾ
ਰਾਸ਼ਟਰਪਤੀ ਐਵਾਰਡੀ ਲੈਕਚਰਾਰ ਪਰਮਿੰਦਰ ਸਿੰਘ ਪਿਆਸਾ ਨੇ ਕਿਹਾ ਕਿ ਅਧਿਆਪਕ ਦਿਵਸ ਮਨਾਉਂਣਾ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਦਾ ਬਹੁਤ ਚੰਗਾ ਉਪਰਾਲਾ ਹੈ। ਇਸੇ ਕਾਰਨ ਅਧਿਆਪਕ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਸਮਾਜਿਕ ਕੁਰਤੀਆਂ 'ਚ ਵਿਚਰਨ ਪ੍ਰਤੀ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ।  

PunjabKesari
ਅਧਿਆਪਕ ਇਕ ਮੋਮਬੱਤੀ ਹੈ ਜਿਹੜਾ ਕਿ ਆਪ ਬਲ ਕੇ ਰੋਸ਼ਨੀ ਦਿੰਦਾ: ਵਿਨੇ ਸ਼ਰਮਾ
ਪ੍ਰੈਪ ਅਵਾਰਡੀ ਅਧਿਆਪਕ ਵਿਨੇ ਸ਼ਰਮਾ ਨੇ ਅਧਿਆਪਕ ਦਿਵਸ 'ਤੇ ਆਪਣੀ ਰਾਇ ਜ਼ਾਹਿਰ ਕਰਦੇ ਹੋਏ ਕਿਹਾ ਕਿ ਅਧਿਆਪਕ ਇਕ ਮੋਮਬੱਤੀ ਵਾਂਗ ਹੈ ਜੋ ਆਪ ਬੱਲ ਕੇ ਦੂਜਿਆਂ ਨੂੰ ਰੋਸ਼ਨੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਸਾਹਿਤਕਾਰ, ਲੇਖਕਕਾਰ, ਆਈ.ਐੱਸ.ਅਫਸਰ, ਪੀ.ਸੀ.ਐੱਸ ਅਫਸਰ ਹੋਣ ਜਾਂ ਕੋਈ ਦੇਸ਼ ਦਾ ਪ੍ਰਧਾਨ ਮੰਤਰੀ, ਸਾਰੇ ਹੀ ਅਧਿਆਪਕ ਤੋਂ ਸਿੱਖਿਆ ਪ੍ਰਾਪਤ ਕਰਕੇ ਇਸ ਮੁਕਾਮ 'ਤੇ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਨੂੰ ਵੀ ਬੱਚਿਆਂ ਦੇ ਭਵਿੱਖ ਲਈ ਖੇਡਾਂ ਦੇ ਖੇਤਰ, ਸਿੱਖਿਆ ਦੇ ਖੇਤਰ ਲਈ ਰੁੱਚੀ ਹੋਣੀ ਬਹੁਤ ਜਰੂਰੀ ਹੈ।

PunjabKesari

ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਪੂਰੀ ਸ਼ਰਧਾ ਭਾਂਵਨਾ ਨਾਲ ਕੰਮ ਕਰੀਏ : ਮਹਿਲਾ ਅਧਿਆਪਕਾ ਸਰਲਾ ਸਚਦੇਵਾ
ਮਹਿਲਾ ਅਧਿਆਪਕ ਸਰਲਾ ਸਚਦੇਵਾ ਨੇ ਕਿਹਾ ਕਿ ਅਧਿਆਪਕ ਦਿਵਸ ਵਾਲੇ ਦਿਨ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਆਪਣਾ ਕੰਮ ਕਰਾਂਗੇ। ਸਾਨੂੰ ਅਧਿਆਪਕਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਸਿਰਫ ਸਨਮਾਨ ਦੇ ਹੀ ਭਾਗੀ ਬਣਿਏੇ, ਸਗੋਂ ਸਾਡੇ ਅੰਦਰ ਇਹ ਸੋਚ ਹੋਣੀ ਚਾਹੀਦੀ ਹੈ ਕਿ ਅਸੀਂ ਗਰੀਬ ਲੋੜਵੰਦ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਵਾਈਏ ਅਤੇ ਖੇਡਾਂ ਪ੍ਰਤੀ ਵੀ ਰੁੱਚੀ ਰੱਖਣ ਵਾਲੇ ਬੱਚਿਆਂ ਦੀ ਮਦਦ ਕਰੀਏ। ਸਾਡੀ ਇਸ ਕੋਸ਼ਿਸ਼ ਸਦਕਾ ਬੱਚੇ ਆਪਣੀ ਸਹੀ ਮੰਜ਼ਿਲ 'ਤੇ ਪਹੁੰਚ ਜਾਣਗੇ। ਅਧਿਆਪਕਾਂ ਨੇ ਕਿਹਾ ਕਿ ਸਾਨੂੰ ਡਾ. ਸਰਵ ਬਲੀ  ਰਾਧਾ ਕ੍ਰਿਸ਼ਨ ਦੇ ਦਿੱਤੇ ਹੋਏ ਮਾਰਗ 'ਤੇ ਚੱਲਣਾ ਚਾਹੀਦਾ ਹੈ ਤਾਂ ਕਿ ਬੱਚੇ ਵੀ ਆਪਣੇ ਅਧਿਆਪਕ ਵਲੋਂ ਦਿੱਤੀ ਗਈ ਵਧੀਆ ਸਿੱਖਿਆ ਨੂੰ ਯਾਦ ਕਰਨ।

PunjabKesari

ਬੱਚਿਆਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਇਕ ਅਧਿਆਪਕ ਦਾ ਬਹੁਤ ਵੱਡਾ ਰੋਲ ਹੁੰਦਾ ਹੈ : ਕੁਮਾਰੀ ਸੇਵਤਾ
ਮਹਿਲਾ ਅਧਿਆਪਕ ਕੁਮਾਰੀ ਸ਼ੇਵਤਾ ਲੈਪੋ ਨੇ ਕਿਹਾ ਕਿ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦੀ ਦੇਣੀ ਚਾਹੀਦੀ ਹੈ ਤਾਂ ਕਿ ਪ੍ਰਦੂਸ਼ਤ ਹੋ ਰਹੇ ਵਾਤਾਵਰਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਇਕ ਅਧਿਆਪਕ ਦਾ ਬਹੁਤ ਵੱਡਾ ਰੋਲ ਹੁੰਦਾ ਹੈ, ਇਸੇ ਲਈ ਅਧਿਆਪਕ ਨੂੰ ਆਪਣਾ ਦ੍ਰਿਸ਼ਟੀਕੋਨ ਇਸ ਤਰ੍ਹਾਂ ਦਾ ਬਣਾ ਲੈਣਾ ਚਾਹੀਦਾ ਹੈ ਕਿ ਆਉਣ ਵਾਲਿਆਂ ਸਮੱਸਿਆਵਾਂ ਦਾ ਉਹ ਆਸਾਨੀ ਨਾਲ ਸਾਹਮਣਾ ਕਰ ਸਕੇ।

PunjabKesari

ਕੀ ਕਹਿਣਾ ਹੈ ਪ੍ਰਿੰਸੀਪਲ ਸੁਭਾਸ਼ ਸਿੰਘ ਦਾ
ਅਧਿਆਪਕ ਦਿਵਸ 'ਤੇ ਪ੍ਰਿੰਸੀਪਲ ਸੁਭਾਸ਼ ਸਿੰਘ ਨੇ ਕਿਹਾ ਕਿ ਯੋਗ ਅਧਿਆਪਕ ਬੱਚਿਆਂ ਨੂੰ ਸਿਰਫ ਅੱਖਰ ਗਿਆਨ ਨਹੀਂ ਕਰਵਾਉਂਦੇ ਸਗੋਂ ਉਹ ਮਨੁੱਖੀ ਜੀਵਨ ਦੇ ਮਹੱਤਵਪੂਰਨ ਮੂਲਾਂ ਦਾ ਗਿਆਨ ਵੀ ਕਰਵਾਉਂਦੇ ਹਨ। ਮੌਜੂਦਾ ਹਾਲਾਤਾਂ 'ਚ ਲੋਕਾਂ ਨੇ ਸਿੱਖਿਆ ਨੂੰ ਇਕ ਕਾਰੋਬਾਰ ਬਣਾ ਦਿੱਤਾ, ਜਿਸ ਨੇ ਅਧਿਆਪਕਾਂ ਦਾ ਪੱਧਰ ਕਾਫੀ ਘੱਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮਾਪਿਆਂ ਅਤੇ ਅਧਿਆਪਕਾਂ ਪ੍ਰਤੀ ਸੰਜੀਦਾ ਹੋਣਾ ਪਵੇਗਾ ਅਤੇ ਆਉਣ ਵਾਲੇ ਸਮੇਂ 'ਚ ਜੇਕਰ ਉੱਚ ਮੁਕਾਮ ਤੱਕ ਪਹੁੰਚਣਾ ਹੈ ਤਾਂ ਉਹ ਕਰਤੱਵਾਂ ਨੂੰ ਨਿਸ਼ਠਾ ਨਾਲ ਨਿਭਾਉਣ।

PunjabKesari

ਕੀ ਕਹਿਣਾ ਹੈ ਕਾਮਰਸ ਲੈਕਚਰਾਰ ਪਵਨ ਅਰੋੜਾ ਦਾ
ਅਧਿਆਪਕ ਦਾ ਉਦੇਸ਼ ਮਾਤਰ ਵਿਦਿਆਰਥੀ ਪੜ੍ਹਾਉਣਾ ਹੀ ਨਹੀਂ ਸਗੋਂ ਦੇਸ਼ ਤੇ ਸਮਾਜ ਨੂੰ ਅਜਿਹੇ ਨਾਗਰਿਕ ਦੇਣਾ ਹੈ, ਜਿਸ ਨਾਲ ਦੇਸ਼ ਤਰੱਕੀ ਕਰ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਿੱਖਿਆ 'ਚ ਜਿਸ ਤਰ੍ਹਾਂ ਨਾਲ ਬਦਲਾਅ ਆ ਰਿਹਾ ਹੈ, ਉਹ ਚੰਗਾ ਹੈ ਪਰ ਇਸ ਲਈ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖਿਆ ਦਾ ਵਪਾਰੀਕਰਨ ਹੋਣ ਤੋਂ ਰੋਕੇ ਅਤੇ ਜਿਸ ਤਰ੍ਹਾਂ ਨਾਲ ਉੱਚ ਯੋਗਤਾ ਪ੍ਰਾਪਤ ਅਧਿਆਪਕ ਦਾ ਪ੍ਰਾਈਵੇਟ ਖੇਤਰ 'ਚ ਜੋ ਅਪਮਾਨ ਹੋ ਰਿਹਾ ਹੈ, ਉਸ 'ਤੇ ਰੋਕ ਲਗਾਈ ਜਾਵੇ। ਮੱਧ ਵਰਗ ਅਤੇ ਹੋਰ ਸਰਕਾਰੀ ਕਿੱਤੇ ਨਾਲ ਜੁੜੇ ਲੋਕਾਂ ਨੂੰ ਸਰਕਾਰੀ ਸਕੂਲਾਂ ਦੀ ਸ਼ਾਨ ਵਧਾਉਣ ਲਈ ਆਪਣੇ ਬੱਚਿਆਂ ਨੂੰ ਸਕੂਲਾਂ 'ਚ ਦਾਖਿਲ ਕਰਵਾਉਣਾ ਚਾਹੀਦਾ ਹੈ।
PunjabKesari
ਕੀ ਕਹਿਣਾ ਲੈਕਚਰਾਰ ਮੈਡਮ ਸੀਮਾ ਠੁਕਰਾਲ ਦਾ
ਅਧਿਆਪਕ ਸਾਡੇ ਸਮਾਜ ਦਾ ਆਇਨਾ ਹੁੰਦੇ ਹਨ, ਜੋ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦੇ ਹਨ। ਉਪਨਿਸ਼ਦਾਂ 'ਚ ਅਧਿਆਪਕ ਜਾਂ ਆਚਾਰਿਆ ਨੂੰ ਦੇਵਤਾ ਦੀ ਤਰ੍ਹਾਂ ਮੰਨਿਆ ਹੈ, ਜਿਸ ਤਰ੍ਹਾਂ ਦੇਵੀ-ਦੇਵਤਾ ਮਨੁੱਖਾਂ ਦਾ ਕਲਿਆਣ ਕਰਦੇ ਹਨ, ਉਸੇ ਤਰ੍ਹਾਂ ਅਧਿਆਪਕ ਵੀ ਸਮਾਜ ਦਾ ਹਿੱਤ ਕਰਦਾ ਹੈ। ਅਧਿਆਪਕ ਇਕ ਮੋਮਬੱਤੀ ਦੀ ਤਰ੍ਹਾਂ ਹੈ, ਜੋ ਖੁੱਦ ਜਲ ਕੇ ਦੂਜਿਆਂ ਨੂੰ ਪ੍ਰਕਾਸ਼ ਦਿੰਦਾ ਹੈ।  

PunjabKesari


rajwinder kaur

Content Editor

Related News