ਇਤਿਹਾਸ ਦੀ ਡਾਇਰੀ: ਅੱਜ ਦੇ ਦਿਨ ਹੀ ਮਦਰ ਟੈਰੇਸਾ ਨੂੰ ਮਿਲਿਆ ਸੀ ਭਾਰਤ ਰਤਨ ਐਵਾਰਡ (ਵੀਡੀਓ)

01/25/2020 10:52:28 AM

ਜਲੰਧਰ (ਬਿਊਰੋ): ਅੱਜ 25 ਜਨਵਰੀ ਹੈ ਤੇ ਅੱਜ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਹੈ। ਗੱਲ ਕਰ ਰਹੇ ਹਾਂ ਨੈਸ਼ਨਲ ਵੋਟਰਸ ਡੇਅ ਦੀ। ਕਿਉਂ, ਕਿਵੇਂ ਤੇ ਕਦੋਂ ਤੋਂ ਮਨਾਇਆ ਜਾ ਰਿਹਾ ਹੈ ਨੈਸ਼ਨਲ ਵੋਟਰਸ ਡੇਅ ਆਓ ਇੱਕ ਨਜ਼ਰ ਮਾਰ ਲੈਂਦੇ ਹਾਂ।

ਨੈਸ਼ਨਲ ਵੋਟਰਸ ਡੇਅ ਦਾ ਇਤਿਹਾਸ
ਪਿਛਲੇ 10 ਸਾਲਾਂ ਤੋਂ ਲਗਾਤਾਰ ਹਰ ਸਾਲ ਨੈਸ਼ਨਲ ਵੋਟਰਸ ਡੇਅ ਮਨਾਇਆ ਜਾ ਰਿਹਾ ਹੈ। ਨੈਸ਼ਨਲ ਵੋਟਰਸ ਡੇਅ ਮਨਾਉਣ ਦੀ ਸ਼ੁਰੂਆਤ 25 ਜਨਵਰੀ 2011 ਤੋਂ ਹੋਈ ਸੀ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਨਿਗਰਾਨੀ 'ਚ ਨੈਸ਼ਨਲ ਵੋਟਰਸ ਡੇਅ ਮਨਾਇਆ ਜਾਂਦਾ ਹੈ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਗਠਨ 25 ਜਨਵਰੀ 1950 ਨੂੰ ਹੋਇਆ ਸੀ, ਜਿਸਦੇ ਸਿਰ 'ਤੇ ਪੂਰੇ ਦੇਸ਼ 'ਚ ਚੋਣਾਂ ਕਰਵਾਉਣ ਦਾ ਜ਼ਿੰਮਾ ਹੈ, ਚਾਹੇ ਲੋਕ ਸਭਾ ਚੋਣਾਂ ਹੋਣ, ਵਿਧਾਨ ਸਭਾ ਚੋਣਾਂ ਜਾਂ ਫਿਰ ਜ਼ਿਮਨੀ ਚੋਣਾਂ।

ਨੈਸ਼ਨਲ ਵੋਟਰਸ ਡੇਅ 'ਤੇ ਕੀ ਖਾਸ
ਨੈਸ਼ਨਲ ਵੋਟਰਸ ਡੇਅ 'ਤੇ ਲੋਕਾਂ ਨੂੰ ਲੋਕਤੰਤਰ 'ਚ ਵੋਟ ਦੀ ਤਾਕਤ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਖਾਸ ਕਰ ਕੇ ਨਵੇਂ ਵੋਟਰਾਂ ਨੂੰ। ਨਵੇਂ ਵੋਟਰ ਉਹ ਨੇ ਜੋ 1 ਜਨਵਰੀ ਨੂੰ 18 ਸਾਲ ਜਾਂ 18 ਸਾਲ ਤੋਂ ਵੱਡੇ ਹੋ ਜਾਂਦੇ ਹਨ। ਇਹ ਦਿਨ ਭਾਰਤ ਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਭਾਰਤ ਪ੍ਰਤੀ ਫਰਜ਼ ਨੂੰ ਯਾਦ ਦਵਾਉਂਦਾ ਹੈ ਕਿ ਉਨ੍ਹਾਂ ਦੇ ਵੋਟ ਦਾ ਅਧਿਕਾਰ ਸੰਗਾ ਸਮਾਜ ਸਿਰਜਣ ਲਈ ਕਿੰਨਾ ਜ਼ਰੂਰੀ ਹੈ।

ਨੈਸ਼ਨਲ ਵੋਟਰਸ ਡੇਅ 'ਤੇ ਜ਼ਰੂਰੀ ਜਾਣਕਾਰੀ
1.ਚੋਣ ਕਮਿਸ਼ਨ ਇੱਕ ਵਿਅਕਤੀ ਨੂੰ ਇੱਕ ਚੋਣ ਹਲਕੇ 'ਚ ਰਜਿਸਟਰ ਕਰਦਾ ਹੈ। ਘਰ ਦਾ ਪਤਾ ਬਦਲਣ 'ਤੇ ਤੁਹਾਨੂੰ ਵੋਟਰ ਕਾਰਡ ਦਰੁਸਤ ਕਰਵਾਉਣਾ ਪਵੇਗਾ। ਕਿਉਂਕਿ ਇੱਕ ਵਿਅਕਤੀ ਦੀ ਦੋ ਥਾਂ ਤੋਂ ਵੋਟ ਗੈਰ-ਕਾਨੂੰਨੀ ਹੈ ਜਿਸ 'ਤੇ ਕਾਰਵਾਈ ਕੀਤੀ ਜਾਂਦੀ ਹੈ।
2. ਚੋਣ ਕਮਿਸ਼ਨ ਹਰ ਵੋਟਰ ਨੂੰ ਵੋਟਰ ਕਾਰਡ ਜਾਰੀ ਕਰਦਾ ਹੈ। ਵੋਟਰ ਕਾਰਡ 'ਤੇ ਫੋਟੋ ਅਤੇ ਘਰ ਦਾ ਪਤਾ ਹੁੰਦਾ ਹੈ, ਜਿਸ ਨੂੰ ਸਰਕਾਰੀ ਪਰੂਫ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ।
3. ਵੋਟਰ ਕਾਰਡ ਵੋਟ ਦੇਣ ਦਾ ਅਧਿਕਾਰ ਨਹੀਂ ਹੁੰਦਾ। ਵੋਟ ਦੇਣ ਲਈ ਵੋਟਰ ਸੂਚੀ 'ਚ ਨਾਮ ਹੋਣਾ ਬਹੁਤ ਜ਼ਰੂਰੀ ਹੈ।
4. ਜੇਕਰ ਕੋਈ ਵਿਅਕਤੀ ਕਿਸੇ ਦੂਜੇ ਦੇਸ਼ ਦਾ ਨਾਗਰਿਕ ਬਣ ਜਾਵੇ ਤਾਂ ਉਹ ਵੋਟ ਦੇਣ ਦਾ ਅਧਿਕਾਰ ਖੋਹ ਦਿੰਦਾ ਹੈ।

ਇਸ ਹੀ ਨੈਸ਼ਨਲ ਵੋਟਰਸ ਡੇਅ ਦੀ ਜ਼ਰੂਰੀ ਜਾਣਕਾਰੀ ਹੁਣ ਇਕ ਨਜ਼ਰ ਮਾਰ ਲੈਂਦੇ ਹਾਂ ਇਸ ਦਿਨ ਹੋਰ ਕੀ ਹੈ ਖਾਸ।
25 ਜਨਵਰੀ 1971 ਨੂੰ ਹਿਮਾਚਲ ਪ੍ਰਦੇਸ਼ ਭਾਰਤ ਦਾ ਨਵਾਂ 18ਵਾਂ ਸੂਬਾ ਬਣਿਆ ਸੀ। ਇਸ ਤੋਂ ਪਹਿਲਾਂ 1950-51 ਦੇ ਦੌਰ 'ਚ ਹਿਮਾਚਲ ਪ੍ਰਦੇਸ਼ ਕੇਂਦਰ ਸ਼ਾਸਤ ਪ੍ਰਦੇਸ਼ ਸੀ। 25 ਜਨਵਰੀ 1971 ਹਿਮਾਚਲ ਪ੍ਰਦੇਸ਼ ਭਾਰਤ ਦਾ ਨਵਾਂ ਸੂਬਾ ਬਣਿਆ।
25 ਜਨਵਰੀ 1970 ਨੂੰ ਮਦਰ ਟੈਰੇਸਾ ਨੂੰ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਦਿੱਤਾ ਗਿਆ ਸੀ। ਮਦਰ ਟੈਰੇਸਾ ਨੂੰ ਇਹ ਸਨਮਾਨ ਸਮਾਜ ਸੇਵਾ ਦੇ ਖੇਤਰ 'ਚ ਮਿਲਿਆ ਸੀ। 
25 ਜਨਵਰੀ 1977 ਨੂੰ ਕੋਲੰਬੀਆ 'ਚ ਜ਼ਬਰਦਸਤ ਭੂਚਾਲ ਆਇਆ। ਭੂਚਾਲ ਦੀ ਤੀਬਰਤਾ ਰੀਕਟਰ ਸਕੇਲ 'ਤੇ 6 ਮਾਪੀ ਗਈ। ਕੋਮੰਬੀਆ ਦੀ ਧਰਤੀ ਇੰਨੇ ਜ਼ੋਰ ਨਾਲ ਕੰਬੀ ਕਿ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ।
ਕੁਝ ਖਾਸ ਇਤਿਹਾਸਕ ਘਟਨਾਵਾਂ ਤੋਂ ਬਾਅਦ ਹੁਣ ਜਾਣ ਲੈਂਦੇ ਹਾਂ ਇਸ ਦਿਨ ਕਿਹੜੀਆਂ ਖਾਸ ਸ਼ਖਸੀਅਤਾਂ ਨੇ ਜਨਮ ਲਿਆ ਤੇ ਕਿਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ।
ਸੁਭਾਸ਼ ਘਈ ਬਾਲੀਵੁੱਡ ਦੀ ਇੱਕ ਵੱਡੀ ਹਸਤੀ ਹੈ। ਉਹ ਫਿਲਮ ਨਿਰਮਾਤਾ, ਡਾਇਰੈਕਟਰ, ਐਕਟਰ ਤੇ ਸਕਰੀਨ ਲੇਖਕ ਹਨ। ਹਿੰਦੀ ਸਿਨੇਮਾ ਜਗਤ ਨੂੰ ਉਨ੍ਹਾਂ ਨੇ ਇੱਕ ਤੋਂ ਇੱਕ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ।
25 ਜਨਵਰੀ 1966 ਨੂੰ ਹੋਮੀ ਜਹਾਂਗੀਰ ਭਾਬਾ ਦੀ ਹਵਾਈ ਜਹਾਜ਼ ਹਾਦਸੇ 'ਚ ਮੌਤ ਹੋਈ ਸੀ। ਆਰੋਪ ਲੱਗਦੇ ਰਹੇ ਨੇ ਕਿ ਅਮਰੀਕਾ ਦੀ ਖੂਫੀਆ ਏਜੰਦੀ ਸੀ.ਆਈ.ਏ. ਨੇ ਹੋਮੀ ਜਹਾਂਗੀਰ ਭਾਬਾ ਨੂੰ ਮਰਵਾਉਣ ਲਈ ਪੂਰਾ ਜਹਾਜ਼ ਦੀ ਬੰਬ ਨਾਲ ਉੜਵਾ ਦਿੱਤਾ ਸੀ। ਹੋਮੀ ਜਹਾਂਗੀਰ ਭਾਰਾ ਨੂੰ ਫਾਦਰ ਆਫ ਇੰਡੀਅਨ ਨਿਊਕਲੀਅਰ ਪ੍ਰੋਗਰਾਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 


Shyna

Content Editor

Related News