ਇਤਿਹਾਸ ਦੀ ਡਾਇਰੀ: ਔਰਤਾਂ ਲਈ ਸੰਘਰਸ਼ ਕਰਨ ਵਾਲੀ ਸਾਵਿਤ੍ਰੀਬਾਈ ਨੇ ਅੱਜ ਕਿਹਾ ਸੀ ਦੁਨੀਆ ਨੂੰ ਅਲਵਿਦਾ (ਵੀਡੀਓ)

03/10/2020 11:08:01 AM

ਜਲੰਧਰ (ਬਿਊਰੋ) - ਅਸੀਂ 21ਵੀਂ ਸਦੀ ’ਚ ਜੀਅ ਰਹੇ ਹਾਂ। ਦੋ ਦਿਨ ਪਹਿਲਾਂ 8 ਮਾਰਚ ਨੂੰ ਹੀ ਅਜੇ ਅਸੀਂ ਮਹਿਲਾ ਦਿਵਸ ਮਨਾ ਕੇ ਦੇਸ਼ ਅਤੇ ਦੁਨੀਆਂ ਭਰ ’ਚ ਮਹਿਲਾਵਾਂ ਦੀ ਸਥਿਤੀ ਅਤੇ ਉਨ੍ਹਾਂ ਦੀ ਕਾਮਯਾਬੀ ਦਾ ਜਸ਼ਨ ਮਨਾਇਆ। ਸਮਾਜ ’ਚ ਰਹਿ ਰਹੀਆਂ ਮਹਿਲਾਵਾਂ ਆਜ਼ਾਦ ਹਨ। ‘ਜਗਬਾਣੀ’ ਟੀਵੀ ’ਤੇ ਚੱਲ ਰਹੇ ਪ੍ਰੋਗਰਾਮ ‘ਇਤਿਹਾਸ ਦੀ ਡਾਇਰੀ’ ’ਚ ਅੱਜ ਅਸੀਂ ਤੁਹਾਨੂੰ ਉਸ ਮਹਿਲਾ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ ਜਿਸ ਦੇ ਸਿਰ ਇਹ ਸਿਹਰਾ ਬਨ੍ਹਿਆ ਜਾਂਦਾ ਹੈ ਅਤੇ ਜਿਸਨੇ 19ਵੀਂ ਸਦੀ ’ਚ ਹੀ ਮਹਿਲਾਵਾਂ ਦੇ ਅਧਿਕਾਰਾਂ ਨੂੰ ਲੈ ਕੇ ਸੰਘਰਸ਼ ਛੇੜ ਦਿੱਤਾ ਸੀ। ਅਸੀ ਗੱਲ ਕਰ ਰਹੇ ਹਾਂ ਸਵਿਤਰੀ ਬਾਈ ਫੁਲੇ ਦੀ, ਜਿਨ੍ਹਾਂ ਨੇ ਅੱਜ ਦੇ ਦਿਨ ਇਸ ਦੁਨੀਆ ਨੂੰ ਅਲਵੀਦਾ ਕਿਹਾ ਸੀ।

ਸਾਵਿਤ੍ਰੀਬਾਈ ਫੂਲੇ ਦਾ ਜਨਮ
ਸਾਵਿਤ੍ਰੀਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਖੰਨਦੋਜੀ ਨੇਵਸੇ ਅਤੇ ਮਾਤਾ ਦਾ ਨਾਂ ਲਕਸ਼ਮੀ ਸੀ। ਸਵਿਤ੍ਰੀਬਾਈ ਦਾ ਵਿਆਹ 1840 'ਚ 9 ਸਾਲ ਦੀ ਉਮਰ 'ਚ 13 ਸਾਲ ਦੇ ਜੋਤੀਰਾਓ ਫੂਲੇ ਨਾਲ ਹੋ ਗਿਆ ਸੀ। ਵਿਆਹ ਦੇ ਸਮੇਂ ਸਾਵਿਤ੍ਰੀ ਬਾਈ ਫੂਲੇ ਪੂਰੀ ਤਰ੍ਹਾਂ ਅਨਪੜ੍ਹ ਸੀ ਤੇ ਉਥੇ ਹੀ ਉਨ੍ਹਾਂ ਦੇ ਪਤੀ ਤੀਜੀ ਕਲਾਸ ਤੱਕ ਪੜ੍ਹੇ ਸਨ, ਜਿਸ ਦੌਰ 'ਚ ਉਹ ਪੜ੍ਹਨ ਦਾ ਸੂਫਨਾ ਦੇਖ ਰਹੀ ਸੀ, ਉਦੋਂ ਦਲਿਤਾਂ ਨਾਲ ਬਹੁਤ ਭੇਦਭਾਵ ਹੁੰਦਾ ਸੀ। ਸਾਵਿਤ੍ਰੀ ਬਾਈ ਫੂਲੇ ਨੇ ਆਪਣੇ ਪਤੀ ਨਾਲ ਮਿਲ ਕੇ 1848 'ਚ ਪੂਣੇ 'ਚ ਇਕ ਸਕੂਲ ਦੀ ਸਥਾਪਨਾ ਕੀਤੀ, ਜਿਸ 'ਚ ਵੱਖ-ਵੱਖ ਜਾਤੀਆਂ ਦੀਆਂ 9 ਵਿਦਿਆਰਥਣਾਂ ਪੜ੍ਹਨ ਆਉਂਦੀਆਂ ਸਨ। ਇਕ ਸਾਲ 'ਚ ਸਾਵਿਤ੍ਰੀ ਬਾਈ ਅਤੇ ਮਹਾਤਮਾ ਫੂਲੇ ਨੇ ਪੰਜ ਨਵੇਂ ਸਕੂਲ ਖੋਲ੍ਹਣ 'ਚ ਸਫਲਤਾ ਹਾਸਲ ਕੀਤੀ ਅਤੇ ਉਸ ਸਮੇਂ ਦੀ ਸਰਕਾਰ ਵਲੋਂ ਇਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। 

ਇਕ ਮਹਿਲਾ ਪ੍ਰਿੰਸੀਪਲ ਲਈ ਸੰਨ 1848 'ਚ ਕੁੜੀਆਂ ਦਾ ਸਕੂਲ ਚਲਾਉਣਾ ਕਿੰਨਾ ਮੁਸ਼ਕਲ ਰਿਹਾ ਹੋਵੇਗਾ, ਇਸ ਦੀ ਕਲਪਨਾ ਸ਼ਾਇਦ ਅੱਜ ਵੀ ਨਹੀਂ ਕੀਤੀ ਜਾ ਸਕਦੀ। ਕੁੜੀਆਂ ਦੀ ਸਿੱਖਿਆ 'ਤੇ ਉਸ ਸਮੇਂ ਸਮਾਜਿਕ ਪਾਬੰਦੀ ਸੀ। ਸਾਵਿਤ੍ਰੀ ਬਾਈ ਫੂਲੇ ਉਸ ਦੌਰ 'ਚ ਨਾ ਸਿਰਫ ਖੁਦ ਪੜ੍ਹੀ ਸਗੋਂ ਉਸ ਨੇ ਦੂਜੀਆਂ ਕੁੜੀਆਂ ਦੇ ਪੜ੍ਹਨ ਦਾ ਵੀ ਬੰਦੋਬਸਤ ਕੀਤਾ। ਸਾਵਿਤ੍ਰੀ ਬਾਈ ਫੂਲੇ ਸਕੂਲ ਜਾਂਦੀ ਸੀ ਤਾਂ ਲੋਕ ਪੱਥਰ ਮਾਰਦੇ ਸਨ, ਉਨ੍ਹਾਂ 'ਤੇ ਗੰਦਗੀ ਸੁੱਟੀ ਜਾਂਦੀ ਸੀ, ਜਿਸ ਦੇ ਬਾਵਜੂਦ ਉਸ ਨੇ ਉਸ ਦੌਰ 'ਚ ਕੁੜੀਆਂ ਲਈ ਸਕੂਲ ਖੋਲ੍ਹਿਆ ਜਦੋਂ ਕੁੜੀਆਂ ਨੂੰ ਪੜਾਉਣਾ ਲਿਖਾਉਣਾ ਸਹੀ ਨਹੀਂ ਮੰਨਿਆ ਜਾਂਦਾ ਸੀ। ਸਾਵਿਤ੍ਰੀਬਾਈ ਫੂਲੇ ਇਕ ਕਵਿੱਤਰੀ ਵੀ ਸੀ ਅਤੇ ਉਨ੍ਹਾਂ ਨੂੰ ਮਰਾਠੀ ਦੀ ਆਦਿਕਵਿਤ੍ਰੀ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ। ਸਵਿਤ੍ਰੀਬਈ ਨੇ 19ਵੀਂ ਸਦੀ 'ਚ ਛੂਤਛਾਤ, ਸਤੀਪ੍ਰਥਾ, ਬਾਲ-ਵਿਆਹ ਤੇ ਵਿਧਵਾ ਵਿਆਹ ਜਿਹੀਆਂ ਕੁਰੀਤੀਆਂ ਦੇ ਵਿਰੁੱਧ ਆਪਣੇ ਪਤੀ ਨਾਲ ਮਿਲ ਕੇ ਕੰਮ ਕੀਤਾ। ਸਵਿਤ੍ਰੀਬਾਈ ਨੇ ਖੁਦਕੁਸ਼ੀ ਕਰਨ ਜਾ ਰਹੀ ਇਕ ਵਿਧਵਾ ਬ੍ਰਾਹਮਣ ਮਹਿਲਾ ਕਾਸ਼ੀਬਾਈ ਦੀ ਆਪਣੇ ਘਰ 'ਚ ਡਿਲੀਵਰੀ ਕਰਵਾ ਉਸ ਦੇ ਬੱਚੇ ਯਸ਼ਵੰਤ ਨੂੰ ਗੋਦ ਲੈ ਲਿਆ ਅਤੇ ਉਸ ਨੂੰ ਡਾਕਟਰ ਬਣਾਇਆ। ਸਾਵਿਤ੍ਰੀ ਬਾਈ ਦੀ ਮੌਤ 10 ਮਾਰਚ,1897 ਨੂੰ ਪਲੇਗ ਦੇ ਮਰੀਜ਼ਾਂ ਦੀ ਦੇਖਭਾਲ ਕਰਨ ਦੌਰਾਨ ਹੋਈ। ਉਨ੍ਹਾਂ ਦਾ ਪੂਰਾ ਜੀਵਨ ਸਮਾਜ ਦੇ ਠੁਕਰਾਏ ਤਬਕੇ ਖਾਸ ਕਰਕੇ ਔਰਤਾਂ ਤੇ ਦਲਿਤਾਂ ਦੇ ਅਧਿਕਾਰਾਂ ਦੇ ਲਈ ਸੰਘਰਸ਼ 'ਚ ਬੀਤਿਆ। 

ਹੁਣ ਗੱਲ ਅਸੀਂ ਗੱਲ ਕਰਦੇ ਹਾਂ ਅੱਜ ਦੇ ਦਿਨ ਹੋਈਆਂ ਕੁਝ ਹੋਰ ਖਾਸ ਘਟਨਾਵਾਂ ਦੀ। ਤੁਹਾਨੂੰ ਦੱਸ ਦਈਏ ਕਿ ਅੱਜ ਦੇ ਹੀ ਦਿਨ 10 ਮਾਰਚ 1922 ਨੂੰ ਮਹਾਤਮਾ ਗਾਂਧੀ ਨੂੰ ਬ੍ਰਿਟਿਸ਼ ਹਕੂਮਤ ਵਲੋਂ ਭਾਰਤ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਛੇ ਸਾਲ ਜੇਲ੍ਹ ’ਚ ਰਹੇ। ਭਾਰਤੀ ਕ੍ਰਿਕੇਟ ਟੀਮ ਨੇ 1985 ’ਚ ਅੱਜ ਦੇ ਹੀ ਦਿਨ ਬੇਨਸਨ ਐੰਡ ਹੈਜ਼ੀਸ ਵਰਲਡ ਕੱਪ ਜਿੱਤਿਆ ਸੀ। 2010 ’ਚ ਭਾਰਤ ਦੀ ਉਪਰੀ ਸਦਨ ਰਾਜ ਸਭਾ ’ਚ ਮਹਿਲਾ ਰਿਜਰਵੇਸ਼ਨ ਬਿੱਲ ਪਾਸ ਕੀਤਾ ਗਿਆ ਸੀ।

ਜਨਮ
1932 ਨੂੰ ਇਸਰੋ ਦੇ ਸਾਬਕਾ ਪ੍ਰਧਾਨ ਰਾਮਚੰਦਰ ਰਾਓ ਪੈਦਾ ਹੋਏ ਸਨ।
ਭਾਰਤ ਦੇ ਨਾਮਵਰ ਸਮਾਜ ਸੁਧਾਰਕ ਲੱਲਨ ਪ੍ਰਸਾਦ ਵਿਆਸ 10 ਮਾਰਚ 1934 ਨੂੰ ਜਨਮੇ ਸਨ।
ਕਾਂਗਰਸ ਦੇ ਦਿੱਗਜ ਨੇਤਾ ਰਹੇ ਮਾਧਵ ਰਾਜ ਸਿੰਧਿਆ ਦਾ ਜਨਮ ਵੀ 10 ਮਾਰਚ, 1945 ਨੂੰ ਹੋਇਆ ਸੀ।

ਮੌਤ

1959 ਨੂੰ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵਕ ਮੁਕੰਦ ਰਾਮਾਰਾਓ ਜੈਕਰ ਦੀ ਮੌਤ ਹੋਈ ਸੀ।


rajwinder kaur

Content Editor

Related News