ਅੰਤਰਰਾਜੀ ਕਾਰ ਚੋਰ ਗਿਰੋਹ ਦਾ ਪਰਦਾਫਾਸ਼, ਦਿੱਲੀ ਤੋਂ ਪੰਜਾਬ ਆਉਂਦੇ ਸਨ ਚੋਰੀ ਕਰਨ

Monday, Mar 06, 2023 - 11:54 PM (IST)

ਅੰਤਰਰਾਜੀ ਕਾਰ ਚੋਰ ਗਿਰੋਹ ਦਾ ਪਰਦਾਫਾਸ਼, ਦਿੱਲੀ ਤੋਂ ਪੰਜਾਬ ਆਉਂਦੇ ਸਨ ਚੋਰੀ ਕਰਨ

ਲੁਧਿਆਣਾ (ਰਾਜ) : ਕਮਸ਼ਿਨਰੇਟ ਲੁਧਿਆਣਾ ਦੀ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਅੰਤਰਰਾਜੀ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਗਿਰੋਹ ਦੇ ਦੇ ਮੈਂਬਰਾਂ ਨੂੰ ਪੁਲਸ ਨੇ ਕਾਬੂ ਕੀਤਾ ਹੈ, ਜਦੋਂਕਿ ਦੋ ਮੁਲਜ਼ਮ ਅਜੇ ਫਰਾਰ ਹਨ। ਚੋਰ ਇੰਨੇ ਸ਼ਾਤਰ ਸਨ ਕਿ ਉਹ ਦਿੱਲੀ ਤੋਂ ਪੰਜਾਬ 'ਚ ਚੋਰੀਆਂ ਕਰਨ ਲਈ ਆਉਂਦੇ ਸਨ ਅਤੇ ਸੈਂਟ੍ਰਲ ਲਾਕ ਦਾ ਬਲੂ ਲਿੰਕ ਹੈਕ ਕਰਕੇ ਗੱਡੀਆਂ ਚੋਰੀ ਕਰਕੇ ਫਰਾਰ ਹੋ ਜਾਂਦੇ ਸਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਮਾਲਪੁਰ ਵਾਸੀ ਸੁਮਿਤ ਸਿੰਘ ਉਰਫ ਨਿਹਾਲ ਸਿੰਘ ਉਰਫ ਰੋਹਿਤ ਅਤੇ ਦੂਜਾ ਘਾਟੀ ਮੁਹੱਲਾ ਵਾਸੀ ਅਖਿਰ ਸੱਭਰਵਾਲ ਉਰਫ ਅਖਿਲ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਪੰਜ ਚੋਰੀਸ਼ੁਦਾ ਗੱਡੀਆਂ ਬਰਾਮਦ ਹੋਈਆਂ ਹਨ, ਜਦੋਂਕਿ ਮੁਲਜ਼ਮਾਂ ਦੇ ਦਿੱਲੀ ਰਹਿਣ ਵਾਲੇ ਸਾਥੀ ਦੀਪੂ ਅਤੇ ਰਾਜਾ ਖਾਨ ਹਨ ਜਿਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਚੱਲ ਰਹੀ ਹੈ।

ਇਹ ਵੀ ਪੜ੍ਹੋ : ਰੈਸਟੋਰੈਂਟ ’ਚ ਖਾਣਾ ਖਾਣ ਗਏ ਨੌਜਵਾਨਾਂ 'ਤੇ ਫਾਇਰਿੰਗ, ਨਾਬਾਲਗ ਦੇ ਸਿਰ ’ਚ ਲੱਗੀ ਗੋਲ਼ੀ

ਪ੍ਰੈਸ ਕਾਨਫਰੰਸ ਦੌਰਾਨ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਹਿਰ ਵਿੱਚ ਕਾਫੀ ਸਮੇਂ ਤੋਂ ਲਗਜ਼ਰੀ ਗੱਡੀਆਂ ਚੋਰੀ ਹੋ ਰਹੀਆਂ ਸਨ। ਵੱਖ –ਵੱਖ ਇਲਾਕਿਆਂ ਤੋਂ ਅੱਠ ਗੱਡੀਆਂ ਚੋਰੀ ਹੋ ਚੁੱਕੀਆਂ ਹਨ ਜਿਨ੍ਹਾਂ ਸਬੰਧੀ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਵੀ ਹੋਏ ਸਨ। ਇਸੇ ਹੀ ਤਰ੍ਹਾਂ ਥਾਣਾ ਮਾਡਲ ਟਾਊਨ ਦੇ ਇਲਾਕੇ ਵਿੱਚ ਵੀ ਗੱਡੀ ਚੋਰੀ ਹੋਈ ਸੀ, ਜਦੋਂ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਤਕਨੀਕੀ ਢੰਗ ਨਾਲ ਜਾਂਚ ਕਰਕੇ ਪੁਲਸ ਮੁਲਜ਼ਮਾਂ ਤਕ ਪੁੱਜ ਗਈ। ਪੁਲਸ ਨੇ ਦੋ ਮੁਲਜ਼ਮਾਂ ਨੂੰ ਦਬੋਚ ਲਿਆ, ਜਦੋਂਕਿ ਦੋ ਅਜੇ ਫਰਾਰ ਹਨ। ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

ਦਿੱਲੀ ਤੋਂ ਆਉਂਦੇ ਸਨ ਮੁਲਜ਼ਮ, ਬਲੂ ਲਿੰਕ ਹੈਕ ਕਰਕੇ ਗੱਡੀਆਂ ਕਰਦੇ ਸਨ ਚੋਰੀ

ਪੁਲਸ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਗੱਡੀਆਂ ਚੋਰੀ ਕਰਨ ਵਾਲੇ ਅਸਲ ਮੁਲਜ਼ਮ ਦੀਪੂ ਅਤੇ ਰਾਜਾ ਖਾਨ ਹਨ ਜੋ ਅਜੇ ਫੜੇ ਨਹੀਂ ਗਏ। ਦੋਵੇਂ ਮੁਲਜ਼ਮ ਦਿੱਲੀ ਦੇ ਰਹਿਣ ਵਾਲੇ ਹਨ। ਉਹ ਦਿੱਲੀ ਤੋਂ ਪੰਜਾਬ ਵਿਚ ਗੱਡੀਆਂ ਚੋਰੀ ਕਰਨ ਲਈ ਆਉਂਦੇ ਸਨ। ਮੁਲਜ਼ਮ ਇੰਨੇ ਸ਼ਾਤਰ ਹਨ ਕਿ ਉਹ ਲਗਜ਼ਰੀ ਗੱੜੀਆਂ ਦੇ ਸੈਂਟ੍ਰਲ ਲਾਕ ਦੇ ਬਲੂ ਲਿੰਕ ਹੈਕ ਕਰ ਲੈਂਦੇ ਸਨ। ਇਸ ਤੋਂ ਬਾਅਦ ਲਾਕ ਖੋਲ੍ਹ ਕੇ ਚੋਰੀ ਕਰਕੇ ਫਰਾਰ ਹੋ ਜਾਂਦੇ ਸਨ,ਜਦੋਂਕਿ ਫੜੇ ਗਏ ਮੁਲਜ਼ਮਾਂ ਦਾ ਮੁੱਖ ਕੰਮ ਚੋਰੀਸ਼ੁਦਾ ਗੱਡੀਆਂ ’ਤੇ ਜਾਅਲੀ ਨੰਬਰ ਲਗਾ ਕੇ ਉਨ੍ਹਾਂ ਨੂੰ ਅੱਗੇ ਵੇਚਣਾ ਹੁੰਦਾ ਸੀ।


author

Mandeep Singh

Content Editor

Related News