ਸੁਵਿਧਾ ਸੈਂਟਰ ''ਚ ਇੰਟਰਨੈੱਟ ਸਰਵਰ ਡਾਊਨ, ਲੋਕਾਂ ਨੂੰ ਦਿੱਕਤ

Thursday, Oct 05, 2017 - 10:00 AM (IST)

ਸੁਵਿਧਾ ਸੈਂਟਰ ''ਚ ਇੰਟਰਨੈੱਟ ਸਰਵਰ ਡਾਊਨ, ਲੋਕਾਂ ਨੂੰ ਦਿੱਕਤ

ਮੋਹਾਲੀ (ਰਾਣਾ) : ਇੰਡਸਟ੍ਰੀਅਲ ਏਰੀਆ ਫੇਜ਼-1 ਵਿਚ ਬਿਜਲੀ ਬੋਰਡ ਵਿਚ ਸਥਿਤ ਸੁਵਿਧਾ ਸੈਂਟਰ ਵਿਚ ਬੁੱਧਵਾਰ ਨੂੰ ਇੰਟਰਨੈੱਟ ਸਰਵਰ ਕਾਫ਼ੀ ਡਾਉੂਨ ਸੀ, ਜਿਸ ਕਾਰਨ ਉਥੇ ਆਉਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਸੁਵਿਧਾ ਸੈਂਟਰ ਵਿਚ ਰੋਜ਼ਾਨਾ ਕਾਫ਼ੀ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਹਨ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਸੁਵਿਧਾ ਸੈਂਟਰ ਵਿਚ ਲੋਕਾਂ ਦੀ ਭੀੜ ਸਵੇਰੇ ਤੋਂ ਲੱਗਣੀ ਸ਼ੁਰੂ ਹੋ ਗਈ ਪਰ ਲੋਕਾਂ ਨੂੰ ਉਥੇ ਬੈਠੇ ਸਟਾਫ ਤੋਂ ਪਤਾ ਲੱਗਾ ਕਿ ਇੰਟਰਨੈੱਟ ਸਰਵਰ ਡਾਉੂਨ ਹੈ, ਇਸ ਲਈ ਉਨ੍ਹਾਂ ਨੂੰ ਇੰਤਜ਼ਾਰ ਕਰਨਾ ਪਵੇਗਾ, ਜਿਸ ਕਾਰਨ ਸਾਰੇ ਲੋਕ ਉਥੇ ਰੱਖੀਆਂ ਕੁਰਸੀਆਂ 'ਤੇ ਬੈਠ ਗਏ । ਉਸੇ ਦੌਰਾਨ ਉਥੇ ਪੰਜਾਬ ਪੁਲਸ ਦਾ ਮੁਲਾਜ਼ਮ ਆਇਆ, ਜਿਸ ਦੇ ਹੱਥ ਵਿਚ ਇਕ ਸਲਿੱਪ ਸੀ ਤੇ ਉਹ ਸੁਵਿਧਾ ਸੈਂਟਰ ਵਿਚ ਬੈਠੀ ਇਕ ਔਰਤ ਕੋਲ ਗਿਆ। 
ਉਸ ਔਰਤ ਨੇ ਪੁਲਸ ਕਰਮਚਾਰੀ ਨੂੰ ਕਿਹਾ ਕਿ ਇੰਟਰਨੈੱਟ ਸਰਵਰ ਅਜੇ ਡਾਉੂਨ ਹੈ, ਇਸ ਲਈ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ ਪਰ ਉਸ ਨੇ ਇੰਤਜ਼ਾਰ ਨਹੀਂ ਕੀਤਾ ਤੇ ਉਹ ਉੱਚ ਅਧਿਕਾਰੀ ਕੋਲ ਗਿਆ, ਉਸ ਨੇ ਫਿਰ ਉਸ ਨੂੰ ਉਥੇ ਹੀ ਭੇਜਿਆ ਜਿਥੇ ਉਸ ਨੂੰ ਮਨ੍ਹਾ ਕਰ ਦਿੱਤਾ ਗਿਆ। ਫਿਰ ਉਸ ਨੇ ਦੱਸਿਆ ਕਿ ਇਹ ਜੱਜ ਸਾਹਿਬ ਦਾ ਕੰਮ ਹੈ, ਜਿਸ ਤੋਂ ਬਾਅਦ ਸਟਾਫ ਨੇ ਹੱਥ ਨਾਲ ਰਸੀਦ ਕੱਟ ਕੇ ਪੁਲਸ ਮੁਲਾਜ਼ਮ ਨੂੰ ਦਿੱਤੀ ।


Related News