ਪਹਿਲਾਂ ਜਾਨਵਰਾਂ ਨੂੰ ਖਾਣਾ ਖਿਲਾਉਣ ਤੋਂ ਰੋਕਿਆ, ਫ਼ਿਰ ਮਾਸੂਮ ਬੇਜ਼ੁਬਾਨ ਦੇ ਸਿਰ ''ਚ ਡੰਡਾ ਮਾਰ ਉਤਾਰਿਆ ਮੌਤ ਦੇ ਘਾਟ
Sunday, Oct 27, 2024 - 02:52 AM (IST)
ਪਟਿਆਲਾ (ਬਲਜਿੰਦਰ)- ਇਕ ਬੇਜ਼ੁਬਾਨ ਜੀਅ, ਕਤੂਰੇ ਦੇ ਡੰਡਾ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ’ਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਮੋਨਿਕਾ ਨਾਰੰਗ ਪੁੱਤਰੀ ਅਨਿਲ ਕੁਮਾਰ ਵਾਸੀ ਸ਼ਹੀਦ ਊਧਮ ਸਿੰਘ ਨਗਰ ਪਟਿਆਲਾ ਦੀ ਸ਼ਿਕਾਇਤ ’ਤੇ ਗੁਰਦੇਵ ਸਿੰਘ ਪੁੱਤਰ ਮੋਤਾ ਸਿੰਘ ਵਾਸੀ ਧੂਰੀ (ਸੰਗਰੂਰ) ਹਾਲ ਵਾਸੀ ਰੋਇਲ ਵੈਲੀ ਨੇੜੇ ਸ਼ਹੀਦ ਊਧਮ ਸਿੰਘ ਨਗਰ ਪਟਿਆਲਾ ਦੇ ਖਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਦਾਦੇ-ਪੋਤੀ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ 'ਚ ਵੜ ਗਈ ਸਕੂਟਰੀ ਤੇ ਸੀਟਾਂ 'ਤੇ ਖਿੱਲਰ ਗਈਆਂ ਲਾ.ਸ਼ਾਂ
ਮੋਨਿਕਾ ਨਾਰੰਗ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਚੋਪਾਇਆ ਜੀਵ ਰਕਸ਼ਾ ਫਾਊਡੇਸ਼ਨ ਦੀ ਮੈਂਬਰ ਹੈ। ਮਿਤੀ 23 ਅਕਤੂਬਰ ਨੂੰ ਸ਼ਾਮ 7 ਆਪਣੇ ਘਰ ਦੇ ਕੋਲ ਅਵਾਰਾ ਕੁੱਤਿਆ ਨੂੰ ਖਾਣਾ ਖਿਲਾ ਰਹੀ ਤਾਂ ਇਸੇ ਦੌਰਾਨ ਇਕ ਵਿਅਕਤੀ ਆਇਆ ਸ਼ਿਕਾਇਤਕਰਤਾ ਨੂੰ ਕੁੱਤਿਆਂ ਨੂੰ ਖਾਣਾ ਖਿਲਾਉਣ ਤੋਂ ਮਨ੍ਹਾ ਕਰ ਦਿੱਤਾ, ਜਦੋਂ ਸ਼ਿਕਾਇਤਕਰਤਾ ਨੇ ਕਾਰਨ ਪੁੱਛਿਆ ਤਾਂ ਉਹ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਅਤੇ ਆਪਣੇ ਹੱਥ ’ਚ ਫੜੇ ਡੰਡੇ ਦਾ ਵਾਰ ਕਤੂਰਿਆਂ ’ਤੇ ਕਰ ਦਿੱਤਾ, ਜਿਸ ਕਾਰਨ 3-4 ਮਹੀਨੇ ਦੇ ਇਕ ਕਤੂਰੇ ਦੀ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਬੇਕਾਬੂ ਹੋ ਕੇ ਡਿਵਾਈਡਰ ਤੋੜ ਕੇ ਦੂਜੇ ਪਾਸੇ ਜਾ ਵੜੀ ਬੱਸ, ਬਾਈਕ 'ਤੇ ਜਾਂਦੇ ਪਤੀ-ਪਤਨੀ ਨੂੰ ਦਰੜਿਆ, ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e