10 ਸਾਲਾਂ ਮਾਸੂਮ ਬੱਚੀ ਨੂੰ 2 ਜੀਜਿਆਂ ਨੇ ਬਣਾਇਆ ਹਵਸ ਦਾ ਸ਼ਿਕਾਰ

01/27/2019 8:33:18 PM

ਲੁਧਿਆਣਾ(ਤਰੂਣ)— ਲੁਧਿਆਣਾ 'ਚ ਛਾਉਣੀ ਮੁਹੱਲਾ ਦੇ ਰਹਿਣ ਵਾਲੇ ਦੋ ਦੋਸ਼ੀ ਆਪਣੀ ਸਗੀ ਸਾਲੀ ਨੂੰ ਹਵਸ ਦਾ ਸ਼ਿਕਾਰ ਬਣਾਉਂਦੇ ਰਹੇ। ਦੋਸ਼ੀ ਡਰਾ ਧਮਕਾ ਕੇ ਮਾਸੂਮ ਨਾਲ 180 ਦਿਨ੍ਹਾਂ ਤਕ ਗੈਰ ਕੁਦਰਤੀ ਸ਼ੋਸ਼ਣ ਕਰਦੇ ਰਹੇ। ਤਸ਼ਦੱਦਾਂ ਤੋਂ ਦੁਖੀ ਹੋ ਕੇ ਮਾਸੂਮ ਬੱਚੀ ਨੇ ਪਿੰਡ ਜਾਣ ਲਈ ਟਰੇਨ ਫੜੀ ਪਰ ਗਲਤ ਟਰੇਨ ਫੜਨ ਕਾਰਨ ਜੰਮੂ ਪੁਲਸ ਨੇ ਉਸ ਨੂੰ ਆਪਣੀ ਕਸਟਡੀ 'ਚ ਲੈ ਲਿਆ। ਬੱਚੀ ਕਾਫੀ ਡਰੀ ਤੇ ਸਹਿਮੀ ਹੋਈ ਸੀ। ਜੰਮੂ 'ਚ ਸਮਾਜਿਕ ਸੰਸਥਾ ਤੇ ਮਹਿਲਾ ਪੁਲਸ ਦੇ ਸਾਹਮਣੇ ਬੱਚੀ ਨੇ ਆਪਣੀ ਹੱਡਬੀਤੀ ਸੁਣਾਈ। ਜਿਸ ਤੋਂ ਬਾਅਦ ਉਥੇ ਦੀ ਪੁਲਸ ਨੇ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਤੇ ਜ਼ੀਰੋ ਐੱਫ.ਆਈ.ਆਰ. ਦਰਜ ਕਰ ਕੇ ਲੁਧਿਆਣਾ ਪੁਲਸ ਨੂੰ ਕੇਸ ਟ੍ਰਾਂਸਫਰ ਕੀਤਾ। ਥਾਣਾ ਡਿਵਿਜ਼ਨ ਨੰ.4 ਦੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੱਖ ਦੋਸ਼ੀ ਤੇ ਲੜਕੀ ਦੇ ਜੀਜੇ ਸਲਮਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਭਣਕ ਲਗਦੇ ਦੁਸਰਾ ਦੋਸ਼ੀ ਜੀਜਾ ਏਜਾਜ ਫਰਾਰ ਹੋ ਗਿਆ। 

ਜਾਣਕਾਰੀ ਮੁਤਾਬਕ ਤਕਰੀਬਨ 7 ਮਹੀਨੇ ਪਹਿਲਾਂ ਰੇਸ਼ਮਾ (ਕਾਲਪਨਿਕ ਨਾਂ) ਪਿੰਡ ਸਾਬੂ ਖਾਰੀ ਜ਼ਿਲ੍ਹਾ ਮੇਰਠ ਤੋਂ ਲੁਧਿਆਣਾ 'ਚ ਛਾਉਣੀ ਮੁਹੱਲਾ ਵਿਖੇ ਵੱਡੀ ਭੈਣ ਕੋਲ ਰਹਿਣ ਆਈ ਸੀ। ਵੱਡੀ ਭੈਣ ਦਾ ਪਤੀ ਸਲਮਾਨ ਮੁੱਖ ਦੋਸ਼ੀ ਹੈ। ਸ਼ੁਰੂਆਤ 'ਚ ਸਲਮਾਨ ਨੇ ਘਰ 'ਚ ਰੇਸ਼ਮਾ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਫਿਰ ਇਕ ਦਿਨ ਘਰ 'ਚ ਰੇਸ਼ਮਾ ਨੂੰ ਇਕੱਲੀ ਵੇਖ ਸਲਮਾਨ ਨੇ ਉਸ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਸਲਮਾਨ ਅਕਸਰ ਮੌਕਾ ਵੇਖ ਰੇਸ਼ਮਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਹਿੰਦਾ ਸੀ। ਇਸ ਘਿਣਾਉਣੀ ਹਰਕਤ 'ਚ ਸਲਮਾਨ ਨੇ ਏਜਾਜ ਨੂੰ ਵੀ ਭਾਗੀਦਾਰ ਬਣਾ ਲਿਆ। ਜਿਸ ਨਾਲ ਦੋਵੇਂ ਆਸਾਨੀ ਨਾਲ ਇਸ ਘਿਣਾਉਣੀ ਹਰਕਤ 'ਤੇ ਪਰਦਾ ਪਾ ਕੇ ਮਾਸੂਮ ਨੂੰ ਹਵਸ ਦਾ ਸ਼ਿਕਾਰ ਬਣਾਉਂਦੇ ਰਹਿਣ। ਜਿਸ ਦੌਰਾਨ ਸਲਮਾਨ ਤੇ ਏਜਾਜ ਵਾਰੋ-ਵਾਰੀ ਕੁਦਰਤੀ ਤੇ ਗੈਰਕੁਦਰਤੀ ਢੰਗ ਨਾਲ ਮਾਸੂਮ ਨਾਲ ਕੁਕਰਮ ਕਰਦੇ ਰਹੇ। 

ਮਾਸੂਮ ਰੇਸ਼ਮਾ ਦੀ ਵੱਡੀ ਭੈਣ ਸ਼ਬਾਨਾ ਗਰਭਵਤੀ ਸੀ। ਜਿਸ ਕਾਰਨ 7 ਮਹੀਨੇ ਪਹਿਲਾਂ ਵੱਡੀ ਭੈਣ ਨੇ ਛੋਟੀ ਭੈਣ ਨੂੰ ਪਿੰਡ ਤੋਂ ਲੁਧਿਆਣਾ ਬੁਲਾਇਆ ਸੀ। ਵੱਡੀ ਭੈਣ ਦੇ ਪਹਿਲਾਂ 3 ਬੱਚਿਆਂ ਦੀ ਜਨਮ ਦੌਰਾਨ ਮੌਤ ਹੋ ਚੁੱਕੀ ਹੈ। ਫਿਲਹਾਲ ਵੱਡੀ ਭੈਣ ਤੇ ਮੁੱਖ ਦੋਸ਼ੀ ਸਲਮਾਨ ਦਾ 3 ਮਹੀਨੇ ਦਾ ਬੱਚਾ ਹੈ। ਵੱਡੀ ਭੈਣ ਨੂੰ ਭਣਕ ਵੀ ਨਹੀਂ ਸੀ ਕਿ ਉਸ ਦਾ ਪਤੀ ਛੋਟੀ ਭੈਣ ਨੂੰ ਹਵਸ ਦਾ ਸ਼ਿਕਾਰ ਬਣਾ ਰਿਹਾ ਹੈ। ਭੈਣ ਦਾ ਘਰ ਨਾ ਟੁੱਟੇ ਇਸ ਲਈ ਬੱਚੀ ਨੇ ਘਰੋਂ ਭੱਜ ਕੇ ਪਿੰਡ ਜਾਣ ਦੀ ਸੋਚੀ।
ਸਲਮਾਨ ਵੱਡਾ ਤੇ ਏਜਾਜ ਰਿਸ਼ਤੇ 'ਚ ਮਾਸੂਮ ਬੱਚੀ ਦਾ ਛੋਟਾ ਜੀਜਾ ਹੈ। ਸਲਮਾਨ ਆਪਣੀ ਪਤਨੀ ਨਾਲ ਲੁਧਿਆਣਾ ਦੇ ਛਾਉਣੀ ਮੁਹੱਲਾ 'ਚ ਰਹਿੰਦਾ ਸੀ ਜਦਕਿ ਏਜਾਜ ਵੀ ਛਾਉਣੀ ਮੁਹੱਲਾ 'ਚ ਇਕੱਲਾ ਕਿਰਾਏ ਦੇ ਕਮਰੇ 'ਚ ਰਹਿੰਦਾ ਹੈ। ਏਜਾਜ ਦੀ ਪਤਨੀ ਤੇ 2 ਬੱਚੇ ਯੂ.ਪੀ. ਦੇ ਪਿੰਡ 'ਚ ਰਹਿੰਦੇ ਹਨ। ਪੁਲਸ ਦੋਸ਼ੀ ਏਜਾਜ ਦੀ ਤਲਾਸ਼ 'ਚ ਛਾਪੇਮਾਰੀ ਕਰ ਰਹੀ ਹੈ।


KamalJeet Singh

Content Editor

Related News