ਨਵਾਂਸ਼ਹਿਰ ਦੀ ਸਿਆਸਤ ’ਚ ਮਚਿਆ ਘਮਸਾਨ, ਇਕੋ ਪਾਰਟੀ ਦੇ ਦੋ ਉਮੀਦਵਾਰਾਂ ਨੇ ਭਰੀ ਨਾਮਜ਼ਦਗੀ
Wednesday, Feb 02, 2022 - 05:24 PM (IST)
ਨਵਾਂਸ਼ਹਿਰ (ਵੈੱਬ ਡੈਸਕ)— ਨਵਾਂਸ਼ਹਿਰ ਵਿਖੇ ਇਕੋ ਪਾਰਟੀ ਤੋਂ ਦੋ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਰਜ ਕਰਨ ਨਾਲ ਨਵਾਂਸ਼ਹਿਰ ਦੀ ਸਿਆਸਤ ’ਚ ਘਮਸਾਨ ਮਚ ਗਿਆ ਹੈ। ਮੰਗਲਵਾਰ ਨੂੰ ਨਵਾਂਸ਼ਹਿਰ ਤੋਂ ਬਸਪਾ ਪਾਰਟੀ ਦੇ ਆਗੂ ਬਰਜਿੰਦਰ ਸਿੰਘ ਹੁਸੈਨਪੁਰ ਨੇ ਨਾਮਜ਼ਦਗੀ ਪੱਤਰ ਭਰਿਆ ਜਦਕਿ ਇਥੋਂ ਅਕਾਲੀ-ਬਸਪਾ ਵੱਲੋਂ ਨਛੱਤਰਪਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਬਸਪਾ ਅਤੇ ਅਕਾਲੀ ਦਲ ਨੇ ਬਰਜਿੰਦਰ ਸਿੰਘ ਹੁਸੈਨਪੁਰ ’ਤੇ ਫਰਜ਼ੀ ਟਿਕਟ ਤਿਆਰ ਕਰਕੇ ਨਾਮਜ਼ਦਗੀ ਭਰਨ ਦੇ ਦੋਸ਼ ਲਗਾਏ ਹਨ।
ਇਹ ਵੀ ਪੜ੍ਹੋ: ਰੰਧਾਵਾ ਦਾ ਕੇਂਦਰ 'ਤੇ ਵੱਡਾ ਹਮਲਾ, ਕਿਹਾ-ਮੋਦੀ ਸਰਕਾਰ ਪੰਜਾਬ ਵਿਰੋਧੀ, ਗ਼ੈਰ-ਭਾਜਪਾਈ ਸਰਕਾਰਾਂ ਨੂੰ ਕੀਤਾ ਤੰਗ
ਇਸ ਦੀ ਜਾਣਕਾਰੀ ਮਿਲਦੇ ਹੀ ਬਸਪਾ ਪੰਜਾਬ ਪ੍ਰਧਾਨ ਜਸਵੀਰ ਗੜ੍ਹੀ ਆਰ. ਓ. ਦਫ਼ਤਰ ਪਹੁੰਚੇ ਅਤੇ ਹੁਸੈਨਪੁਰ ਦੀ ਸ਼ਿਕਾਇਤ ਕੀਤੀ। ਗੜ੍ਹੀ ਨੇ ਕਿਹਾ ਕਿ ਹੁਸੈਨਪੁਰ ਨੇ ਜਾਲੀ ਕਾਗਜ਼ਾਤ ਲਗਾ ਕੇ ਨਾਜ਼ਦਗੀ ਭਰੀ ਹੈ। ਪੁਲਸ ਥਾਣੇ ਵਿਚ ਕੇਸ ਦਰਜ ਕਰਵਾਇਆ ਜਾਵੇਗਾ। ਉਥੇ ਹੀ ਬਰਜਿੰਦਰ ਸਿੰਘ ਹੁਸੈਨਪੁਰ ਨੇ ਕਿਹਾ ਕਿ ਮੈਨੂੰ ਟਿਕਟ ਦਿੱਤੀ, ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਕਦੇ ਵੀ ਅਜਿਹਾ ਨਹੀਂ ਕਰਾਂਗਾ, ਜੋ ਗਲਤ ਹੋਵੇ।
ਮੈਂ ਪਾਰਟੀ ਦੇ ਨਾਲ ਹਾਂ ਜੇਕਰ ਪਾਰਟੀ ਕਹੇਗੀ ਤਾਂ ਮੈਂ ਆਪਣੇ ਕਾਗਜ਼ ਵਾਪਸ ਲੈ ਲਵਾਂਗਾ। ਬਸਪਾ ਸੁਪ੍ਰੀਮੋ ਵੱਲੋਂ ਜਾਰੀ ਚਿੱਠੀ ’ਚ ਦੱਸਿਆ ਗਿਆ ਹੈ ਕਿ ਨਵਾਂਸ਼ਹਿਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦਾ ਉਮੀਦਵਾਰ ਨਛੱਤਰਪਾਲ ਹੈ। ਨਾਮਜ਼ਦਗੀ ਭਰਨ ਦੇ ਅਖ਼ੀਰਲੇ ਦਿਨ ਵਾਪਰੀ ਇਸ ਘਟਨਾ ਨੇ ਨਵਾਂਸ਼ਹਿਰ ਦੀ ਸਿਆਸਤ ’ਚ ਘਮਸਾਨ ਮਚਾ ਦਿੱਤਾ।
ਇਹ ਵੀ ਪੜ੍ਹੋ: ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ, ਸਕੂਲ-ਕਾਲਜ ਅਜੇ ਰਹਿਣਗੇ ਬੰਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ