ਨਵੇਂ ਵਿਆਹੇ ਜੋੜੇ ਨੇ ਗੁੱਸੇ 'ਚ ਨਹਿਰ 'ਚ ਮਾਰੀਆਂ ਛਾਲਾਂ, ਕਲੇਸ਼ ਨੇ ਉਜਾੜਿਆ ਪਰਿਵਾਰ
Monday, Jul 20, 2026 - 06:32 PM (IST)
ਹਰਿਆਣਾ (ਰੱਤੀ) : ਬੀਤੀ ਰਾਤ ਥਾਣਾ ਹਰਿਆਣਾ ਅਧੀਨ ਪੈਂਦੇ ਪਿੰਡ ਬਸੀ ਮਰੂਫ ਵਿਖੇ ਨਹਿਰ ਵਿਚ ਛਾਲ ਮਾਰ ਕੇ ਪਤੀ-ਪਤਨੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਹਰਿਆਣਾ ਦੇ ਮੁਖੀ ਐੱਸਐੱਚਓ ਕਿਰਨ ਸਿੰਘ ਨੇ ਦੱਸਿਆ ਰਾਸ਼ੀਦ (25) ਪੁੱਤਰ ਕਾਸਿਮ ਵਾਸੀ ਜ਼ਿਲਾ ਬਦਾਯੁ (ਯੂਪੀ) ਹਾਲ ਵਾਸੀ ਧੀਰ ਫਾਰਮ ਬਸੀ ਮਰੂਫ ਅਤੇ ਉਸਦੀ ਪਤਨੀ ਸ਼ਹਿਨਾਜ਼ (25) ਵੱਲੋਂ ਬੀਤੀ ਰਾਤ 11 ਵਜੇ ਦੇ ਕਰੀਬ ਨਹਿਰ 'ਚ ਛਾਲ ਮਾਰ ਕੇ ਆਤਮਹੱਤਿਆ ਕੀਤੀ ਗਈ।
ਇਹ ਵੀ ਪੜ੍ਹੋ : ਇਕ ਹੋਰ ਸੀਨੀਅਰ ਆਗੂ ਨੇ ਅਕਾਲੀ ਦਲ 'ਚੋਂ ਦਿੱਤਾ ਅਸਤੀਫ਼ਾ
ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਉਨ੍ਹਾਂ ਨੂੰ ਨਹਿਰ ਕੰਡੇ ਆਪਸ 'ਚ ਲੜਦੇ-ਝਗੜਦੇ ਵੀ ਦੇਖਿਆ ਗਿਆ ਸੀ ਅਤੇ ਝਗੜੇ ਤੋਂ ਬਾਅਦ ਉਹ ਘਰ ਚਲੇ ਗਏ ਪ੍ਰੰਤੂ ਰਾਤ ਨੂੰ ਮੁੜ ਝਗੜਾ ਹੋ ਗਿਆ ਅਤੇ ਉਕਤ ਸ਼ਹਿਨਾਜ਼ ਨੇ ਰਾਤ 11 ਵਜੇ ਦੇ ਕਰੀਬ ਆਪਣੇ ਪਤੀ ਨੂੰ ਕਿਹਾ ਕਿ ਮੈਨੂੰ ਮੇਰੇ ਪੇਕੇ (ਰੋਪੜ) ਭੇਜ ਦੇ ਅਤੇ ਉਸਦਾ ਪਤੀ ਉਸਨੂੰ ਮੋਟਰਸਾਈਕਲ 'ਤੇ ਬਿਠਾ ਕੇ ਲਿਆਇਆ ਅਤੇ ਦੋਵਾਂ ਵੱਲੋਂ ਨਹਿਰ 'ਚ ਛਾਲ ਮਾਰ ਦਿੱਤੀ। ਦੱਸਣਯੋਗ ਹੈ ਕਿ ਮ੍ਰਿਤਕ ਸ਼ਹਿਨਾਜ਼ ਗਰਭਵਤੀ ਸੀ।
ਇਹ ਵੀ ਪੜ੍ਹੋ : ਪੰਜਾਬ ’ਚ ਵੱਡਾ ਸਿੱਖਿਆ ਸੰਕਟ, ਜਨਮ ਸਰਟੀਫਿਕੇਟ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਪ੍ਰੇਸ਼ਾਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
