ਨੇਹਾ ਕਤਲ ਕਾਂਡ ''ਚ ਫ਼ਰਾਰ ਪਤੀ ਤੇ ਸੱਸ ਦੀ ਉਜੈਨ ਤੋਂ ਗ੍ਰਿਫ਼ਤਾਰੀ, ਹੋਣਗੇ ਵੱਡੇ ਖ਼ੁਲਾਸੇ
Thursday, Aug 27, 2026 - 12:49 PM (IST)
ਕਰਤਾਰਪੁਰ (ਸਾਹਨੀ)- ਧੂਰੀ ਇਲਾਕੇ ਤੋਂ ਵਿਆਹ ਕੇ ਕਰਤਾਰਪੁਰ ਆਈ ਨੇਹਾ ਬਾਗਰੀਆ ਨੂੰ ਕਥਿਤ ਤੌਰ ’ਤੇ ਉਸ ਦੇ ਪਤੀ ਉਮੰਗ ਬੱਸੀ ਅਤੇ ਸੱਸ ਕੁਸੁਮ ਬੱਸੀ ਵੱਲੋਂ 19 ਅਗਸਤ ਨੂੰ ਟਾਇਲਟ ਨੂੰ ਸਾਫ਼ ਕਰਨ ਵਾਲਾ ਹਾਰਪਿਕ ਪਿਆ ਦਿੱਤਾ ਸੀ। ਹਸਪਤਾਲ 'ਚ ਇਲਾਜ ਅਧੀਨ ਨੇਹਾ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਆਪਣੇ ਪਤੀ, ਉਸ ਦੀ ਪ੍ਰੇਮਿਕਾ ਅਤੇ ਸੱਸ ਵਿਰੁੱਧ ਬਿਆਨ ਦੇਣ ਤੋਂ ਬਾਅਦ ਪੁਲਸ ਨੇ ਐੱਫ਼. ਆਈ. ਆਰ. ਦਰਜ ਕੀਤੀ ਪਰ ਅਗਲੇ ਦਿਨ ਨੇਹਾ ਦੀ ਮੌਤ ਤੋਂ ਬਾਅਦ ਉਮੰਗ ਬੱਸੀ ਅਤੇ ਉਸ ਦੀ ਮਾਂ ਕੁਸੁਮ ਬੱਸੀ ਅਤੇ ਵਿਆਹ ਤੋਂ ਬਾਅਦ ਸੰਬੰਧਾਂ ਵਾਲੀ ਸਤਪਾਲ ਕੌਰ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 103 ਅਤੇ 61(2) ਦੇ ਤਹਿਤ ਕਤਲ ਦਾ ਮਾਮਲਾ ਦਰਜ ਹੋਣ ਤੋਂ ਪਹਿਲਾਂ ਹੀ ਮਾਂ-ਪੁੱਤ ਫਰਾਰ ਹੋ ਗਏ ਸਨ ਪਰ ਸਤਪਾਲ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: ਰੱਖੜ ਪੁੰਨਿਆ 'ਤੇ ਵੱਡੀਆਂ ਕਾਨਫ਼ਰੰਸਾਂ! ਵਧੇਗਾ ਪੰਜਾਬ ਦਾ ਸਿਆਸੀ ਪਾਰਾ
ਇਸ ਮਾਮਲੇ ਵਿਚ ਧੂਰੀ ਅਤੇ ਕਰਤਾਰਪੁਰ ਵਿਚ ਪੁਲਸ ਪ੍ਰਸ਼ਾਸਨ ਵਿਰੁੱਧ ਰੋਸ ਮਾਰਚ ਕੱਢੇ ਗਏ ਅਤੇ ਇਨਸਾਫ ਦੀ ਮੰਗ ਕੀਤੀ ਗਈ। ਇਸ ਦੌਰਾਨ ਮਸ਼ਹੂਰ ਧਾਰਮਿਕ ਖੇਤਰ ਉਜੈਨ ਤੋਂ ਉਮੰਗ ਬੱਸੀ ਅਤੇ ਕੁਸੁਮ ਬੱਸੀ ਦੀ ਗ੍ਰਿਫ਼ਤਾਰੀ ਬੁੱਧਵਾਰ ਸਵੇਰ ਤੋਂ ਹੀ ਇਲਾਕੇ ਵਿਚ ਚਰਚਾ 'ਚ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਪੈ ਗਿਆ ਡਾਕਾ! 20 ਮਿੰਟਾਂ 'ਚ ਵੱਡਾ ਕਾਂਡ ਕਰਕੇ ਫਰਾਰ ਹੋਏ ਲੁਟੇਰੇ
ਇਸ ਮਾਮਲੇ ਸਬੰਧੀ ਸੰਪਰਕ ਕਰਨ 'ਤੇ ਐੱਸ. ਐੱਚ. ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਇਸ ਤਰ੍ਹਾਂ ਦੀ ਕੋਈ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਫੜਨ ਲਈ ਵੱਡੇ ਪੱਧਰ 'ਤੇ ਟੀਮਾਂ ਵੱਖ-ਵੱਖ ਇਲਾਕਿਆਂ ਵਿਚ ਭੇਜੀਆਂ ਗਈਆਂ ਹਨ ਅਤੇ ਇਸ ਮਾਮਲੇ ਵਿਚ ਕਥਿਤ ਦੋਸ਼ੀਆਂ ਨੂੰ ਫੜਨ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਪੰਜਾਬ: ਮੈਡੀਕਲ ਦੇ 4 ਵਿਦਿਆਰਥੀਆਂ ਨਾਲ ਵਾਪਰਿਆ ਵੱਡਾ ਹਾਦਸਾ! ਇਕ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
