ਸ੍ਰੀ ਰਾਮਨੌਮੀ ਸਬੰਧੀ ਸਜਾਈਆਂ ਸ਼ੋਭਾ ਯਾਤਰਾਵਾਂ

Sunday, Apr 14, 2019 - 05:05 AM (IST)

ਸ੍ਰੀ ਰਾਮਨੌਮੀ ਸਬੰਧੀ ਸਜਾਈਆਂ ਸ਼ੋਭਾ ਯਾਤਰਾਵਾਂ
ਹੁਸ਼ਿਆਰਪੁਰ (ਪੰਡਿਤ)-ਮਰਿਆਦਾ ਪ੍ਰਸ਼ੋਤਮ ਭਗਵਾਨ ਸ੍ਰੀ ਰਾਮ ਦੇ ਜਨਮ ਦਿਹਾੜੇ ਰਾਮਨੌਮੀ ਸਬੰਧੀ ਮਹਾਨਗਰ ਵਿਚ ਵੱਖ-ਵੱਖ ਥਾਵਾਂ ਤੋਂ ਸ਼ੋਭਾ ਯਾਤਰਾਵਾਂ ਸਜਾਈਆਂ ਗਈਆਂ। ਅੱਜ ਟਾਂਡਾ ਦੀਆਂ ਸਮੂਹ ਸੰਗਤਾਂ ਵੱਲੋਂ ਸ੍ਰੀ ਰਾਮਨੌਮੀ ਸਬੰਧੀ ਸ਼ਿਵ ਮੰਦਿਰ ਟਾਂਡਾ ਤੋਂ ਸ਼ੋਭਾ ਯਾਤਰਾ ਸਜਾਈ ਗਈ, ਜਿਸ ਵਿਚ ਸੈਂਕਡ਼ੇ ਸ੍ਰੀ ਰਾਮ ਭਗਤਾਂ ਨੇ ਹਾਜ਼ਰੀ ਲਵਾਈ। ‘ਜੈ ਸ੍ਰੀ ਰਾਮ’ ਜੈਕਾਰਿਆਂ ਦੀ ਗੂੰਜ ਵਿਚ ਇਹ ਸ਼ੋਭਾ ਯਾਤਰਾ ਸ਼ਾਮ ਸਮੇਂ ਸ਼ੁਰੂ ਹੋਈ। ੲਿਸ ਦੌਰਾਨ ਭਗਵਾਨ ਸ੍ਰੀ ਰਾਮ, ਲਛਮਣ, ਮਾਤਾ ਸੀਤਾ ਅਤੇ ਬਜਰੰਗ ਬਲੀ ਹਨੂਮਾਨ ਦੀ ਪਾਵਨ ਮੂਰਤੀ ਫੁੱਲਾਂ ਨਾਲ ਲੱਦੀ ਪਾਲਕੀ ਵਿਚ ਸੁਸ਼ੋਭਿਤ ਸੀ। ਬੈਂਡਵਾਜਾ ਪਾਰਟੀਆਂ ਭਗਵਾਨ ਸ੍ਰੀ ਰਾਮ ਦੇ ਭਜਨਾਂ ਦੀਆਂ ਧੁਨਾਂ ਵਜਾ ਰਹੀਆਂ ਸਨ। ਸ਼ੋਭਾ ਯਾਤਰਾ ਦਾ ਨਗਰ ਦੇ ਵੱਖ-ਵੱਖ ਹਿੱਸਿਆਂ ਵਿਚ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਮਹਿਲਾ ਸੰਕੀਰਤਨ ਮੰਡਲੀ ਮਨੋਹਰ ਭਜਨਾਂ ਨਾਲ ਮਰਿਆਦਾ ਪ੍ਰਸ਼ੋਤਮ ਸ੍ਰੀ ਰਾਮ ਦਾ ਗੁਣਗਾਨ ਕਰਦੀ ਜਾ ਰਹੀ ਸੀ। ਸ਼ੋਭਾ ਯਾਤਰਾ ਵਿਚ ਮੰਦਿਰ ਦੇ ਸਮੂਹ ਸੇਵਾਦਾਰਾਂ ਅਤੇ ਵੱਖ-ਵੱਖ ਧਾਰਮਕ ਤੇ ਸਮਾਜਕ ਸੰਗਠਨਾਂ ਦੇ ਮੈਂਬਰਾਂ ਨੇ ਹਾਜ਼ਰੀ ਲੁਆਈ।

Related News