ਮਹਾਨ ਸਾਲਾਨਾ ਵਿਸਾਖੀ ਸਮਾਗਮ ਸ਼ਰਧਾਪੂਰਵਕ ਆਰੰਭ

Sunday, Apr 14, 2019 - 05:05 AM (IST)

ਮਹਾਨ ਸਾਲਾਨਾ ਵਿਸਾਖੀ ਸਮਾਗਮ ਸ਼ਰਧਾਪੂਰਵਕ ਆਰੰਭ
ਹੁਸ਼ਿਆਰਪੁਰ (ਜਤਿੰਦਰ)-ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਸਦਕਾ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਹਰਭਜਨ ਸਿੰਘ ਜੀ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਸੁਖ ਸਾਗਰ ਸਾਹਿਬ ਪਿੰਡ ਮਿਰਜ਼ਾਪੁਰ ਜੰਡੇ ਨਜ਼ਦੀਕ ਗਡ਼੍ਹਦੀਵਾਲਾ ਵਿਖੇ ਖਾਲਸੇ ਦੇ ਪ੍ਰਗਟ ਦਿਹਾਡ਼ੇ ਨੂੰ ਸਮਰਪਿਤ ਕਰਵਾਏ ਜਾ ਰਹੇ ਮਹਾਨ ਸਾਲਾਨਾ ਵਿਸਾਖੀ ਸਮਾਗਮ ਅੱਜ ਬਡ਼ੀ ਸ਼ਰਧਾਪੂਰਵਕ ਆਰੰਭ ਹੋ ਗਏ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਤੇ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਜੀ ਵੱਲੋਂ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਮੱੁਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਜੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਸਾਡੇ ਲਈ ਸ਼ਹੀਦ ਕਰਵਾਇਆ। ਇਸ ਲਈ ਸਾਨੂੰ ਸਭ ਨੂੰ ਵਿਸਾਖੀ ਦੇ ਸ਼ੁੱਭ ਮੌਕੇ ’ਤੇ ਖੰਡੇ-ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਦੇ ਲਡ਼ ਲੱਗ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ ਤਾਂ ਹੀ ਇਸ ਭੱਵਜਲ ਰੂਪੀ ਸੰਸਾਰ ਤੋਂ ਪਾਰ ਉਤਾਰਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ 14 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਅੰਮ੍ਰਿਤ ਸੰਚਾਰ ਵੀ ਹੋਵੇਗਾ। ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਲੈਣੀ ਹੋਵੇ, ਉਹ ਪ੍ਰਾਣੀ ਸਵੇਰੇ 10 ਵਜੇ ਤੱਕ ਗੁਰਦੁਆਰਾ ਸ੍ਰੀ ਸੁਖ ਸਾਗਰ ਸਾਹਿਬ ਪਹੁੰਚ ਜਾਣ। ਅਸਥਾਨ ਵੱਲੋਂ ਸੰਗਤਾਂ ਨੂੰ ਕੱਕਾਰ ਫ੍ਰੀ ਦਿੱਤੇ ਜਾਣਗੇ। ਇਸ ਮੌਕੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਧਾਰਮਕ ਦੀਵਾਨ ਵੀ ਸਜਾਏ ਜਾਣਗੇ ਜਿਸ। ਵਿਚ ਭਾਈ ਹਰਪ੍ਰੀਤ ਸਿੰਘ ਜੰਡੇ, ਭਾਈ ਭੁਪਿੰਦਰ ਸਿੰਘ ਬਿਜਲੀ ਗਡ਼੍ਹਦੀਵਾਲਾ ਅਤੇ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਜੀ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਸਮੇਂ ਭਾਈ ਗੁਰਦੀਪ ਸਿੰਘ ਜੰਡੇ, ਭਾਈ ਮਨਪ੍ਰੀਤ ਸਿੰਘ ਸਰਾਈਂ, ਭਾਈ ਪ੍ਰਿਤਪਾਲ ਸਿੰਘ ਜੰਡੇ, ਭਾਈ ਹਰਦੀਪ ਸਿੰਘ ਜੰਡੇ, ਭਾਈ ਗੁਰਦੀਪ ਸਿੰਘ ਭੋਗਪੁਰ, ਭਾਈ ਪਰਮਜੀਤ ਸਿੰਘ, ਭਾਈ ਸਤਨਾਮ ਸਿੰਘ ਜੌਹਲਾਂ, ਭਾਈ ਚਮਕੌਰ ਸਿੰਘ ਜਲੰਧਰ, ਭਾਈ ਸੋਹਣ ਸਿੰਘ ਕੰਢਾਲੀਆਂ, ਭਾਈ ਜਸਵੰਤ ਸਿੰਘ ਅੰਬਾਲਾ ਜੱਟਾਂ ਆਦਿ ਸਮੇਤ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Related News