ਨਿਰੰਕਾਰੀ ਮਿਸ਼ਨ ਵੱਲੋਂ ਮਹਿਲਾ ਚੇਤਨਾ ਸਮਾਗਮ
Sunday, Apr 14, 2019 - 05:05 AM (IST)

ਹੁਸ਼ਿਆਰਪੁਰ (ਝਾਵਰ)-ਸੰਤ ਨਿਰੰਕਾਰੀ ਮਿਸ਼ਨ ਵੱਲੋਂ ਅੱਜ ਸੰਤ ਨਿਰੰਕਾਰੀ ਬ੍ਰਾਂਚ ਦਸੂਹਾ ਵਿਖੇ ਸੰਯੋਜਕ ਪੱਧਰ ਦਾ ਮਹਿਲਾ ਚੇਤਨਾ ਸਮਾਗਮ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਅਤੇ ਸੰਯੋਜਕ ਡਾ. ਐੱਸ. ਪੀ. ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮਹਿਲਾ ਚੇਤਨਾ ਸਮਾਗਮ ਵਿਚ ਮਹਿਲਾ ਸੰਤ ਮਹਾਪੁਰਸ਼ਾਂ ਵੱਲੋਂ ਧਾਰਮਕ ਗੀਤ ਸੰਗੀਤ, ਕਵਿਤਾਵਾਂ ਪੇਸ਼ ਕੀਤੀਆਂ। ਇਸ ਸਮਾਗਮ ਦੌਰਾਨ ਪ੍ਰਵਚਨ ਕਰਦੇ ਹੋਏ ਮਹਾਤਮਾ ਡਾ. ਸ਼ਸ਼ੀ ਬਾਲਾ ਨੇ ਕਿਹਾ ਕਿ ਨਿਰੰਕਾਰੀ ਮਿਸ਼ਨ ਇਕ ਪਰਿਵਾਰ ਹੈ ਜੋ ਸਮਾਜਕ ਧਾਰਨਾਵਾਂ ਨੂੰ ਕਾਇਮ ਰੱਖਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਬ੍ਰਾਂਚਾਂ ਦਾ ਇਹ ਸਮਾਗਮ ਹੋ ਰਿਹਾ ਹੈ, ਜਿਸ ਵਿਚ 6 ਬ੍ਰਾਂਚਾਂ ਦੀਆਂ ਭੈਣਾਂ ਵੱਡੀ ਗਿਣਤੀ ’ਚ ਭਾਗ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨਿਰੰਕਾਰੀ ਮਿਸ਼ਨ ਨੂੰ ਅੱਗੇ ਲਿਜਾਣ ਵਿਚ ਪੂਰਾ ਯੋਗਦਾਨ ਪਾ ਰਹੀਆਂ ਹਨ ਅਤੇ ਸਤਿਗੁਰੂ ਦੇ ਵਚਨਾਂ ਨੁੰ ਅਪਣੇ ਜੀਵਨ ਵਿਚ ਡਾਲਣ ਦੀ ਜਰੂਰਤ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 21 ਅਪ੍ਰੈਲ ਨੂੰ ਜ਼ੋਨਲ ਪੱਧਰ ਦਾ ਮਹਿਲਾ ਸਮਾਗਮ ਦਸੂਹਾ ਵਿਖੇ ਵੀ ਹੋ ਰਿਹਾ ਹੈ। ਇਸ ਮੌਕੇ ਹਰਦੀਪ ਕੌਰ, ਰਾਕੇਸ਼ ਕੌਰ, ਸੁਮਨ, ਸੁਮੀਆਂ, ਸੁਖਵਿੰਦਰ ਕੌਰ, ਪਵਨ, ਕਿਰਨ, ਪਰਮਜੀਤ ਕੌਰ, ਨੀਲਮ, ਸਰਬਜੀਤ ਕੌਰ, ਕ੍ਰਿਸ਼ਨਾ, ਜਸਵੀਰ, ਕਮਲਜੀਤ ਕੌਰ, ਬਲਜੀਤ ਕੌਰ, ਨਿਰਮਲਾ ਸੁਮਨ, ਰਜਨੀਸ਼ ਮੱਕੋਵਾਲ, ਸੱਤਿਆ ਦੇਵੀ, ਜੋਗਿੰਦਰ ਕੌਰ ਝਾਵਰ, ਜਸਵਿੰਦਰ ਕੌਰ ਨਵਾਂ ਭੰਗਾਲਾ ਸਮੇਤ ਹੋਰ ਕਈ ਸੰਗਤਾਂ ਹਾਜ਼ਰ ਸਨ।