ਪਿੰਡ ਮਨੋਲੀਆਂ ਵਿਖੇ ਵਿਸਾਖੀ ਮੇਲਾ ਅੱਜ
Sunday, Apr 14, 2019 - 05:03 AM (IST)

ਹੁਸ਼ਿਆਰਪੁਰ (ਜਸਵੀਰ)-ਪਿੰਡ ਮਨੋਲੀਆਂ ਵਿਖੇ ਸਮੂਹ ਨਗਰ ਨਿਵਾਸੀਆਂ ਦੀ ਵਿਸ਼ੇਸ਼ ਮੀਟਿੰਗ ਸਰਪੰਚ ਬਲਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਸਰਪੰਚ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਬਾਬਾ ਮਾਨੇ ਸ਼ਾਹ ਪਿੰਡ ਮਨੋਲੀਆਂ ਵਿਖੇ ਵਿਸਾਖੀ ਦੇ ਤਿਉਹਾਰ ’ਤੇ ਮੇਲਾ ਬਡ਼ੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 14 ਅਪ੍ਰੈਲ ਨੂੰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਵਿਚ ਗਾਇਕ ਗੀਤਾ ਜ਼ੈਲਦਾਰ, ਗੁਰਵਿੰਦਰ ਬਰਾਡ਼ ਆਦਿ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਨੇ ਦੱਸਿਆ ਕਿ 14 ਅਪ੍ਰੈਲ ਨੂੰ ਪੁਸਤਕ ਪ੍ਰਦਰਸ਼ਨੀ ਵੀ ਲਾਈ ਜਾਵੇਗੀ ਅਤੇ ਖਾਲਸਾ ਕਾਲਜ ਮਾਹਿਲਪੁਰ ਦੀਆਂ ਵਿਦਿਆਰਥਣਾਂ ਗਿੱਧਾ ਪੇਸ਼ ਕਰਨਗੀਆਂ। ਇਸ ਮੌਕੇ ਡਾ. ਹਰਪਾਲ ਸਿੰਘ ਪਨੂੰ ਰਿਟਾ. ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੌਜੂਦਾ ਚੇਅਰਮੈਨ ਬਠਿੰਡਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਪੰਚਾਇਤ ਮੈਂਬਰ ਤਾਰਾ ਚੰਦ, ਗੁਰਦੇਵ ਸਿੰਘ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਵਰਿੰਦਰਜੀਤ ਸਿੰਘ ਫਲੋਰਾ, ਜੀਤ ਸਿੰਘ ਬੈਂਸ, ਮਲਕੀਤ ਸਿੰਘ, ਚੈਨ ਸਿੰਘ, ਚਾ. ਗੁਰਮੇਲ, ਨੰਬਰਦਾਰ ਕੁਲਵੰਤ ਸਿੰਘ, ਅਵਤਾਰ ਸਿੰਘ, ਖੁਸ਼ਵੰਤ ਲਾਲੀ, ਬੌਬੀ ਕੰਡਾ, ਚੈਬ ਸਿੰਘ, ਅਵਤਾਰ ਬਾਵਾ, ਬਲਜੀਤ ਸਿੰਘ, ਸਨਮ, ਖੁਸ਼ੀਆ, ਅਮਰਜੀਤ ਸਿੰਘ, ਵਰਿੰਦਰ ਮੋਹਨ, ਡਾ. ਗੁਰਮੁੱਖ ਭਾਟੀਆ ਆਦਿ ਹਾਜ਼ਰ ਸਨ।