ਸਵੱਛ ਭਾਰਤ ਸਫਾਈ ਮੁਹਿੰਮ ਤਹਿਤ ਮੀਟਿੰਗ
Saturday, Apr 13, 2019 - 04:00 AM (IST)
ਹੁਸ਼ਿਆਰਪੁਰ (ਜਸਵੀਰ)-ਨਗਰ ਪੰਚਾਇਤ ਮਾਹਿਲਪੁਰ ਵਿਖੇ ਸੁਰਜੀਤ ਸਿੰਘ ਕਾਰਜ ਸਾਧਕ ਅਫਸਰ ਦੀ ਆਗਵਾਈ ’ਚ ਹਦੂਦ ਅੰਦਰ ਪੈਂਦੇ ਧਾਰਮਿਕ ਸੰਸਥਾਵਾਂ ਦੇ ਮੁੱਖੀਆਂ/ਪ੍ਰਧਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਸ਼੍ਰੀਮਤੀ ਰਾਖੀ ਰਾਣਾ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਤੇ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਕਿ ਸਵੱਛ ਨਵਰਾਤਿਆਂ ਦੇ ਮਨਾਉਣ ਤਹਿਤ ਉਨ੍ਹਾਂ ਵੱਲੋਂ ਆਪਣੇ-ਆਪਣੇ ਧਾਰਮਿਕ ਸੰਸਥਾਵਾਂ ਵਿਚ ਲਾਏ ਜਾਣ ਵਾਲੇ ਲੰਗਰ/ਭੰਡਾਰਿਆਂ ’ਚ ਪਲਾਸਟਿਕ/ਥਰਮੋਕੋਲ ਤੋਂ ਬਣੇ ਹੋਏ ਬਰਤਨਾਂ ਦੀ ਵਰਤੋਂ ਨਾ ਕਰਦਿਆਂ ਹੋਇਆ ਸਟੀਲ ਦੇ ਬਰਤਨਾਂ ਦੀ ਵਰਤੋਂ ਕੀਤੀ ਜਾਵੇ ਅਤੇ ਗਿੱਲੇ ਕੂਡ਼ੇ ਅਤੇ ਸੁੱਕੇ ਕੂਡ਼ੇ ਲਈ ਵੱਖ-ਵੱਖ ਡਸਟਬਿੰਨਾਂ ਦੀ ਵਰਤੋਂ ਕੀਤੀ ਜਾਵੇ। ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਅਜੇ ਕੁਮਾਰ, ਭਾਗ ਅਫਸਰ, ਸੋਹਣ ਸਿੰਘ, ਕਲਰਕ ਅਤੇ ਹਰਜੋਤ ਸਿੰਘ, ਮੋਟੀਵੇਟਰ ਵੱਲੋਂ ਮੀਟਿੰਗ ਵਿਚ ਸ਼ਾਮਲ ਹੋ ਕੇ ਸਹਿਯੋਗ ਦਿੱਤਾ ਗਿਆ।
