ਭੰਗੀ ਚੋਅ ਨੇੜੇ ਝਾਡ਼ੀਆਂ ’ਚੋਂ 54 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ²
Wednesday, Apr 10, 2019 - 04:34 AM (IST)

ਹੁਸ਼ਿਆਰਪੁਰ (ਅਮਰਿੰਦਰ)-ਚੋਣ ਮਾਹੌਲ ਦੌਰਾਨ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਟਾਂਡਾ ਰੋਡ ਨਾਲ ਲੱਗਦੇ ਭੰਗੀ ਚੋਅ ਪੁਲ ਨੇੜੇ ਝਾਡ਼ੀਆਂ ਵਿਚੋਂ 54 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਲਸ ਨੂੰ ਦੇਖ ਕੇ ਦੋਸ਼ੀ ਮੌਕੇ ਤੋਂ ਫਰਾਰ ਹੋ ਗੲੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਪੁਲਸ ਨੇ ਸ਼ਰਾਬ ਕਬਜ਼ੇ ਵਿਚ ਲੈ ਕੇ ਫਰਾਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਭੰਗੀ ਚੋਅ ਦੀਆਂ ਝਾਡ਼ੀਆਂ ਨੇੜੇ ਕੁਝ ਵਿਅਕਤੀ ਸ਼ਰਾਬ ਦੀਆਂ ਪੇਟੀਆਂ ਲੁਕੋ ਕੇ ਉਥੋਂ ਅੱਗੇ ਭੇਜਣ ਦੀ ਤਿਆਰੀ ਕਰ ਰਹੇ ਹਨ। ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਧਰਮਪਾਲ ਨੇ ਜਦੋਂ ਪੁਲਸ ਪਾਰਟੀ ਸਮੇਤ ਮੌਕੇ ’ਤੇ ਛਾਪਾ ਮਾਰਿਆ ਤਾਂ ਦੋਸ਼ੀ ਪੁਲਸ ਨੂੰ ਦੇਖ ਕੇ ਫਰਾਰ ਹੋ ਗੲੇ। ਉਨ੍ਹਾਂ ਦੱਸਿਆ ਕਿ 54 ਪੇਟੀਆਂ (648 ਬੋਤਲਾਂ) ਸ਼ਰਾਬ ’ਤੇ ਰਾਇਲ ਸੀਕਰੇਟ ਮਾਰਕਾ ਸੇਲ ਇਨ ਅਰੁਣਾਚਲ ਪ੍ਰਦੇਸ਼ ਲਿਖਿਆ ਹੋਇਆ ਹੈ। ਪੁਲਸ ਨੇ ਫਰਾਰ ਦੋਸ਼ੀਆਂ ਖਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।