ਦੋਆਬਾ ਪਬਲਿਕ ਸਕੂਲ ਦੋਹਲਰੋਂ ਵਿਖੇ ਕਰਵਾਇਆ ਸਮਾਗਮ

Tuesday, Apr 09, 2019 - 04:32 AM (IST)

ਦੋਆਬਾ ਪਬਲਿਕ ਸਕੂਲ ਦੋਹਲਰੋਂ ਵਿਖੇ ਕਰਵਾਇਆ ਸਮਾਗਮ
ਹੁਸ਼ਿਆਰਪੁਰ (ਜਸਵੀਰ)-ਚੇਅਰਪਰਸਨ ਬਲਵਿੰਦਰ ਕੌਰ ਦੀ ਰਹਿਨੁਮਾਈ ਹੇਠ ਚਲ ਰਹੇ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੋਹਲਰੋਂ ਵਿਖੇ ਇਸ ਸਾਲ ਨਵੀਂ ਸ਼ੁਰੂ ਹੋਈ ਗਿਆਰਵੀਂ ਸ਼੍ਰੇਣੀ ’ਚ ਦਾਖਲ ਹੋਏ ਵਿਦਿਆਰਥੀਆਂ ਨੂੰ ਫਰੈਸ਼ਰ ਪਾਰਟੀ ਦਿੱਤੀ ਗਈ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਗਿੱਲ ਵਾਈਸ ਚੇਅਰਪਰਸਨ ਹਰਪ੍ਰੀਤ ਕੌਰ ਅਤੇ ਸੁਖਵਿੰਦਰ ਕੌਰ ਗਿੱਲ ਨੇ ਵਿਦਿਆਰਥੀਆਂ ਨੂੰ ਸਹੀ ਵਿਸ਼ੇ ਚੁਣ ਕੇ ਚੰਗੇ ਅੰਕ ਪ੍ਰਾਪਤ ਕਰਨ ਅਤੇ ਸੁਨਹਿਰੀ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਸਕੂਲ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥੀ ਅਤੇ ਅਧਿਆਪਕ ਮਿਲਣੀ ਕਰਵਾਈ ਅਤੇ ਪਾਰਟੀ ਦਿੱਤੀ ਗਈ। ਇਸ ਸਮੇਂ ਗਿਆਰਵੀਂ ਸ਼੍ਰੇਣੀ ’ਚ ਪਹਿਲਾ ਦਾਖਲਾ ਲੈਣ ਵਾਲੀ ਵਿਦਿਆਰਥਣ ਸੰਜਨਾ ਨੂੰ ਸਨਮਾਨਤ ਕੀਤਾ। ਇਸ ਮੌਕੇ ਪ੍ਰਿੰ. ਅਰੁਣ ਗੁਪਤਾ, ਅਜੈ ਕੁਮਾਰੀ, ਸ਼ੈਲੀ ਸ਼ਰਮਾ, ਸੁਰਿੰਦਰ ਕੌਰ, ਵਿਨੈ ਕੁਮਾਰ, ਵਰਿੰਦਰ ਸਿੰਘ, ਪੂਜਾ ਰਾਣੀ, ਕੁਸਮ, ਜਸਦੀਪ ਸਿੰਘ, ਸੁਹੇਲ ਗਾਂਧੀ, ਅਮਨਦੀਪ ਕੌਰ, ਸੀਮਾ ਪੁੰਜ, ਮੋਨਿਕਾ, ਪੂਨਮ, ਪ੍ਰੀਤੀ ਮਿਨਹਾਸ, ਇੰਦੂ ਬਾਲਾ ਸਮੇਤ ਸਮੂਹ ਸਟਾਫ ਹਾਜ਼ਰ ਸਨ।

Related News