ਸ੍ਰੀ ਗੁਰੂ ਰਵਿਦਾਸ ਕਲੱਬ ਧਾਰੀਵਾਲ ਸਨਮਾਨਤ

Monday, Apr 08, 2019 - 04:21 AM (IST)

ਸ੍ਰੀ ਗੁਰੂ ਰਵਿਦਾਸ ਕਲੱਬ ਧਾਰੀਵਾਲ ਸਨਮਾਨਤ
ਹੁਸ਼ਿਆਰਪੁਰ (ਚੁੰਬਰ)-ਗੁਰੂ ਦੀ ਕਾਸ਼ੀ, ਹਰਿਦੁਆਰ ਅਤੇ ਡੇਰਾ ਬੱਲਾਂ ਤੋਂ ਇਲਾਵਾ ਵੱਖ-ਵੱਖ ਧਾਰਮਕ ਸਟੇਜਾਂ ਦੀ ਸਜਾਵਟ ਕਰਨ ਵਾਲੀ ਸ੍ਰੀ ਗੁਰੂ ਰਵਿਦਾਸ ਕਲੱਬ ਧਾਰੀਵਾਲ ਦਾ ਸੰਤ ਸੁਰਿੰਦਰ ਦਾਸ ਕਠਾਰ ਵੱਲੋਂ ਹਰਿਦੁਆਰ ਵਿਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਮਹਾਪੁਰਸ਼ਾਂ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਦਮਡ਼ੀ ਭੇਟ ਯਾਤਰਾ ਡੇਰਾ ਬੱਲਾਂ ਤੋਂ ਸੰਤ ਨਿਰੰਜਨ ਦਾਸ ਜੀ ਗੱਦੀਨਸ਼ੀਨ ਦੀ ਅਗਵਾਈ ਹੇਠ ਸਜਾਈ ਗਈ, ਜਿਸ ਦੀ ਮੁੱਖ ਸਟੇਜ ਨੂੰ ਸ੍ਰੀ ਗੁਰੂ ਰਵਿਦਾਸ ਕਲੱਬ ਪਿੰਡ ਧਾਰੀਵਾਲ ਦੀ ਟੀਮ ਨੇ ਸਜਾਇਆ ਸੀ, ਦੇ ਮੈਂਬਰਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਰਿੰਦਰ ਬੱਬੀ, ਮਨਪ੍ਰੀਤ ਬੰਗਡ਼, ਲਾਡੀ, ਪਵਨ ਮਕਸੂਦਾਂ, ਪਵਨ ਮਹੇ, ਅਮਨਦੀਪ ਅਮਨ, ਮਨੂੰ ਮਹਿਤਾ, ਪ੍ਰਵੀਨ, ਸੰਦੀਪ ਬੰਗਡ਼, ਨਵੀਨ, ਗੁਰਪ੍ਰੀਤ ਗੋਪੀ, ਲਖਵਿੰਦਰ ਲੱਕੀ, ਲਾਲੀ ਲਾਂਬਡ਼, ਹਰਮੇਸ਼ ਕੈਂਥ ਅਤੇ ਰੋਹਿਤ ਕਲੇਰ ਹਾਜ਼ਰ ਸਨ।

Related News