‘ਵੈਲਕਮ ਟੂ ਸਪਰਿੰਗ ਸੀਜ਼ਨ’ ਪ੍ਰੋਗਰਾਮ ਕਰਵਾਇਆ
Sunday, Apr 07, 2019 - 04:43 AM (IST)

ਹੁਸ਼ਿਆਰਪੁਰ (ਜਸਵਿੰਦਰਜੀਤ)-ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਅੱਜ ਇਕ ‘ਵੈਲਕਮ ਟੂ ਸਪਰਿੰਗ ਸੀਜ਼ਨ’ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਨੰਨ੍ਹੇ ਵਿਦਿਆਰਥੀ ਰੰਗ-ਬਿਰੰਗੇ ਕਪਡ਼ੇ ਪਹਿਨ ਕੇ ਅਤੇ ਫੁੱਲਾਂ ਦਾ ਭੇਸ ਬਣਾ ਕੇ ਸੰਸਥਾ ’ਚ ਪੁੱਜੇ। ਇਸ ਮੌਕੇ ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪਡ਼ਾ ਨੇ ਸਾਰੇ ਬੱਚਿਆਂ ਦਾ ਸਵਾਗਤ ਕੀਤਾ। ਇਸ ਦੌਰਾਨ ਸ਼੍ਰੀਮਤੀ ਚੋਪਡ਼ਾ ਨੇ ਕਿਹਾ ਕਿ ਬੱਚੇ ਅਤੇ ਪੇਡ਼-ਪੌਦੇ ਦੋਵੇਂ ਖ਼ੁਸ਼ੀਆਂ ਵੰਡਦੇ ਹਨ ਅਤੇ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ। ਸਪਰਿੰਗ ਸੀਜ਼ਨ ਦੌਰਾਨ ਵਾਤਾਵਰਣ ਹਰਿਆ-ਭਰਿਆ ਹੋ ਜਾਂਦਾ ਹੈ ਤੇ ਸਾਰਾ ਕੁਝ ਬਹੁਤ ਸੁੰਦਰ ਲੱਗਦਾ ਹੈ। ਇਸ ਲਈ ਇਸ ਸੁੰਦਰਤਾ ਨੂੰ ਹੋਰ ਵਧਾਉਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਚਾਹੀਦੇ ਹਨ। ਫੋਟੋ