ਸ਼੍ਰੀ ਰਾਮ ਨੌਮੀ ਮਹਾਉਤਸਵ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ
Sunday, Apr 07, 2019 - 04:42 AM (IST)

ਹੁਸ਼ਿਆਰਪੁਰ (ਜਤਿੰਦਰ)-ਗਡ਼੍ਹਦੀਵਾਲਾ ਵਿਖੇ 6 ਤੋਂ 14 ਅਪ੍ਰੈਲ ਤਕ ਮਨਾਏ ਜਾ ਰਹੇ ਸ਼੍ਰੀ ਰਾਮ ਨੌਮੀ ਮਹਾਉਤਸਵ ਦੇ ਸਬੰਧ ’ਚ ਅੱਜ ਸ਼ਾਮ ਸ਼ਹਿਰ ਵਿਚ ਇਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਜੋ ਕਿ ਸ਼੍ਰੀ ਰਾਮ ਮੰਦਰ ਤੋਂ ਆਰੰਭ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ, ਮੇਨ ਰੋਡ ਅਤੇ ਹੋਰਨਾਂ ਥਾਵਾਂ ਤੋਂ ਹੁੰਦੇ ਹੋਏ ਦੇਰ ਸ਼ਾਮ ਨੂੰ ਸਮਾਪਤ ਹੋਈ। ਸ਼ੋਭਾ ਯਾਤਰਾ ਦੌਰਾਨ ਫੁੱਲਮਾਲਾਵਾਂ ਨਾਲ ਸਜਾਈ ਗਈ ਸੁੰਦਰ ਪਾਲਕੀ ਵਿਚ ਪ੍ਰਭੂ ਸ਼੍ਰੀ ਰਾਮ ਪਰਿਵਾਰ ਦੀ ਪ੍ਰਤੀਮਾ ਸੁਸ਼ੋਭਿਤ ਸੀ। ਇਸ ਮੌਕੇ ਅਨੇਕਾਂ ਸੁੰਦਰ ਝਾਕੀਆਂ ਵੀ ਸਜਾਈਆਂ ਗਈਆਂ। ਸ਼ਰਧਾਲੂਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਅਤੇ ਲੰਗਰ ਲਗਾ ਕੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਸ਼ਾਮਲ ਭਜਨ ਮੰਡਲੀਆਂ ਸ਼੍ਰੀ ਰਾਮ ਨਾਮ ਦੀ ਮਹਿਮਾ ਦਾ ਗੁਣਗਾਨ ਕਰਦੀਆਂ ਹੋਈਆਂ ਚੱਲ ਰਹੀਆਂ ਸਨ। ਇਸ ਮੌਕੇ ਕਥਾ ਵਿਆਸ ਪੰਡਿਤ ਜਗਮੋਹਣ ਦੱਤ ਸ਼ਾਸਤਰੀ, ਸੀਨੀਅਰ ਨੇਤਾ ਲਖਵਿੰਦਰ ਸਿੰਘ ਲੱਖੀ ਗਿਲਜੀਆਂ, ਦਲਵੀਰ ਚੰਦ ਸ਼ਰਮਾ, ਬੰਸੀ ਅਰੋਡ਼ਾ, ਰਮਾਕਾਂਤ ਸ਼ਰਮਾ, ਮਹੰਤ ਕ੍ਰਿਪਾਲ ਨਾਥ ਜੀ, ਡਾ. ਸੰਜੀਵ ਸ਼ਰਮਾ, ਜੰਗ ਬਹਾਦਰ, ਯੋਗੇਸ਼ ਅਗਰਵਾਲ, ਮਾਸਟਰ ਨਰਸਿੰਘ ਦੱਤ ਭਨੋਟ, ਰਾਮ ਦਾਸ ਸ਼ਰਮਾ, ਰਵਿੰਦਰ ਚੋਪਡ਼ਾ, ਵਰਿੰਦਰ ਗੁਪਤਾ, ਗਗਨ ਕੌਸ਼ਲ, ਰਾਜੂ ਗੁਪਤਾ, ਰਾਜੀਵ ਭਾਰਗਵ, ਵਿਵੇਕ ਗੁਪਤਾ, ਗੋਪਾਲ ਐਰੀ, ਪ੍ਰਤੀਕ ਚੋਪਡ਼ਾ, ਨਵੀਨ ਵਰਮਾ, ਪ੍ਰਾਣ ਨਾਥ ਆਦਿ ਸਮੇਤ ਅਨੇਕਾਂ ਸ਼ਰਧਾਲੂ ਹਾਜ਼ਰ ਸਨ। ਪ੍ਰਬੰਧਕਾਂ ਨੇ ਦੱਸਿਆ ਕਿ ਸ਼੍ਰੀ ਰਾਮ ਨੌਮੀ ਮਹਾਉਸਤਵ ਦੇ ਸਬੰਧ ’ਚ ਸ਼੍ਰੀ ਰਾਮ ਮੰਦਰ ਵਿਖੇ 6 ਤੋਂ 14 ਅਪ੍ਰੈਲ ਤਕ ਹਰ ਰੋਜ਼ ਰਾਤ 8.30 ਵਜੇ ਤੋਂ 11.30 ਵਜੇ ਤਕ ਸ਼੍ਰੀ ਰਾਮ ਕਥਾ ਹੋਵੇਗੀ, ਜਿਸ ਵਿਚ ਕਥਾ ਵਿਆਸ ਪੰਡਿਤ ਜਗਮੋਹਣ ਦੱਤ ਸ਼ਾਸਤਰੀ ਹਿਮਾਚਲ ਪ੍ਰਦੇਸ਼ ਵਾਲੇ ਆਪਣੇ ਮੁਖਾਰਵਿੰਦ ਤੋਂ ਸ਼੍ਰੀ ਰਾਮ ਕਥਾ ਕਰਨਗੇ। 14 ਅਪ੍ਰੈਲ ਨੂੰ ਦੁਪਹਿਰ 12 ਵਜੇ ਸ਼੍ਰੀ ਰਾਮ ਜਨਮ ਦੇ ਸਮੇਂ ਕਥਾ ਦਾ ਭੋਗ ਪਵੇਗਾ ਅਤੇ ਇਸ ਦੇ ਬਾਅਦ ਦੁਪਹਿਰ 1 ਵਜੇ ਵਿਸ਼ਾਲ ਲੰਗਰ ਲਗਾਇਆ ਜਾਵੇਗਾ। ਕਥਾ ਦੌਰਾਨ ਮਹਾਨ ਤਪੱਸਵੀ ਸੰਤ ਬਾਬਾ ਅਵਤਾਰ ਨਾਥ ਜੀ ਚਠਿਆਲੀਆਂ ਵਾਲੇ ਅਤੇ ਮਹੰਤ ਕ੍ਰਿਪਾਲ ਨਾਥ ਜੀ ਮਹਾਰਾਜ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋ ਕੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਦੇਣਗੇ।