ਦਿਵਿਆਂਗਾਂ ਲਈ ਬਣਿਆ ਐਕਟ ਖੁਦ ਅਪਾਹਜ
Friday, Apr 05, 2019 - 04:22 AM (IST)
ਹੁਸ਼ਿਆਰਪੁਰ (ਸ਼ੋਰੀ)—ਦਿਵਿਆਂਗ ਵਿਅਕਤੀਆਂ ਦੇ ਹੱਕਾਂ ਦੀ ਪੈਰਵੀ ਕਰਨ ਵਾਲੀ ਸੰਸਥਾ ਆਸੂਲ ਮੰਚ ਦੀ ਅੱਜ ਇਕ ਮੀਟਿੰਗ ਜਰਨੈਲ ਸਿੰਘ ਧੀਰ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਧੀਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿਵਿਆਂਗਾਂ ਲਈ ਬਣਾਇਆ ਐਕਟ ਖੁਦ ਅਪਾਹਜ ਸਾਬਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਐਕਟ ਅਨੁਸਾਰ ਨਾ ਤਾਂ ਅੱਜ ਤੱਕ ਜ਼ਿਲਾ ਪੱਧਰੀ ਅਤੇ ਨਾ ਹੀ ਸੂਬਾ ਪੱਧਰੀ ਕੋਈ ਕਮੇਟੀ ਬਣੀ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਦਿਵਿਆਂਗਾਂ ਦੀ ਮਹੀਨਾਵਰ ਪੈਨਸ਼ਨ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ ਅਤੇ ਜੇਕਰ ਇਹ ਸਿਲਸਿਲਾਂ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਸੂਲ ਮੰਚ ਵੱਲੋਂ ਪੰਜਾਬ ਦੇ ਹਰ ਜ਼ਿਲਾ ਪੱਧਰ ’ਤੇ ਖਾਲੀ ਥਾਲੀਆਂ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਮੀਟਿੰਗ ਦੌਰਾਨ ਮੰਚ ਦੇ ਮੈਂਬਰ ਸਤਨਾਮ ਸਿੰਘ, ਸੋਹਣ ਲਾਲ, ਜੰਗ ਬਹਾਦੁਰ, ਸੁਖਵੀਰ ਸਿੰਘ, ਗੁਰਨਾਮ ਸਿੰਘ, ਸੋਹਣ ਲਾਲ ਅਤੇ ਹੋਰ ਵੀ ਹਾਜ਼ਰ ਸਨ।4 ਸ਼ੋਰੀ 1
